LIC ਦਾ ਵੱਡਾ ਐਲਾਨ-ਅਡਾਨੀ ਗਰੁੱਪ 'ਚ ਨਹੀਂ ਘਟਾਉਣਗੇ ਨਿਵੇਸ਼, ਲੈਂਦੇ ਰਹਿਣਗੇ ਯੋਜਨਾਵਾਂ ਦੀ ਜਾਣਕਾਰੀ
Friday, Feb 10, 2023 - 04:44 PM (IST)
ਨਵੀਂ ਦਿੱਲੀ- ਗੌਤਮ ਅਡਾਨੀ ਦੇ ਮਲਕੀਅਤ ਵਾਲੇ ਅਡਾਨੀ ਸਮੂਹ 'ਤੇ ਛਾਈ ਹਿੰਡਨਬਰਗ ਦੀ ਪਰਛਾਈ ਦੇ ਵਿਚਾਲੇ ਸਮੂਹ 'ਚ ਐੱਲ.ਆਈ.ਸੀ. ਨੇ ਆਪਣੇ ਨਿਵੇਸ਼ ਨੂੰ ਲੈ ਕੇ ਜਾਰੀ ਖ਼ਬਰਾਂ 'ਤੇ ਵੱਡੀ ਪ੍ਰਤੀਕਿਰਿਆ ਦਿੱਤੀ ਹੈ। ਐੱਲ.ਆਈ.ਸੀ. ਵਲੋਂ ਐਲਾਨ ਕੀਤਾ ਗਿਆ ਹੈ ਕਿ ਅਡਾਨੀ ਸਮੂਹ 'ਚ ਉਨ੍ਹਾਂ ਦਾ ਇੰਵੈਸਟਰਸ ਪਹਿਲਾਂ ਵਰਗਾ ਹੀ ਰਹੇਗਾ ਅਤੇ ਇਸ ਨੂੰ ਬਿਲਕੁੱਲ ਵੀ ਨਹੀਂ ਘਟਾਇਆ ਜਾਵੇਗਾ। ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਦੇ ਚੇਅਰਮੈਨ ਐੱਮ.ਆਰ. ਕੁਮਾਰ ਨੇ ਇਹ ਵੱਡੀ ਗੱਲ ਆਖੀ ਹੈ।
ਇਹ ਵੀ ਪੜ੍ਹੋ-PNB ਅਤੇ ਬੈਂਕ ਆਫ ਬੜੌਦਾ ਨੇ ਕਰਜ਼ੇ 'ਤੇ ਵਧਾਈਆਂ ਵਿਆਜ ਦਰਾਂ, ਜਾਣੋ ਹੁਣ ਕਿੰਨੀ ਜ਼ਿਆਦਾ ਦੇਣੀ ਹੋਵੇਗੀ EMI
ਐੱਲ.ਆਈ.ਸੀ. ਦੇ ਚੇਅਰਮੈਨ ਨੇ ਆਖੀ ਵੱਡੀ ਗੱਲ
ਅਡਾਨੀ ਗਰੁੱਪ 'ਚ ਨਿਵੇਸ਼ ਨਹੀਂ ਘਟਾਉਣ ਦੇ ਆਪਣੇ ਬਿਆਨ 'ਚ ਐੱਲ.ਆਈ.ਸੀ. ਚੇਅਰਮੈਨ ਨੇ ਕਿਹਾ ਕਿ ਅਸੀਂ ਅਡਾਨੀ ਗਰੁੱਪ ਮੈਨੇਜਮੈਂਟ ਨੂੰ ਕਦੇ-ਕਦੇ ਸਿਰਫ਼ ਬਿਜ਼ਨੈੱਸ ਪ੍ਰੋਫਾਈਲ ਜਾਣਨ ਲਈ ਬੁਲਾਵਾਂਗੇ। ਇਸ ਦੇ ਨਾਲ ਹੀ ਅਸੀਂ ਇਸ ਗੱਲ ਦੀ ਜਾਣਕਾਰੀ ਸਮੇਂ-ਸਮੇਂ 'ਤੇ ਲਵਾਂਗੇ ਕਿ ਸਮੂਹ 'ਚ ਕਿਹੜੀਆਂ ਯੋਜਨਾਵਾਂ 'ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਨੂੰ ਕਿੰਝ ਪ੍ਰਬੰਧਿਤ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ- ਹੋਮ ਲੋਨ ਮਹਿੰਗਾ ਹੋਣ ਕਾਰਨ ਮੰਗ ’ਤੇ ਪੈ ਸਕਦੈ ਅਸਰ : ਰੀਅਲਟੀ ਕੰਪਨੀਆਂ
ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਸੰਕਟ 'ਚ ਘਿਰੇ ਅਡਾਨੀ ਗਰੁੱਪ ਲਈ ਇਹ ਰਾਹਤ ਭਰੀ ਖ਼ਬਰ ਹੈ। ਇਸ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਗਰੁੱਪ 'ਚ ਇੰਵੈਸਟਮੈਂਟ ਨੂੰ ਲੈ ਕੇ ਉੱਠ ਰਹੇ ਸਵਾਲਾਂ ਦੇ ਵਿਚਾਲੇ ਜਨਤਕ ਖੇਤਰ ਦੀ ਬੀਮਾ ਕੰਪਨੀ ਦੇ ਅਧਿਕਾਰੀ ਅਡਾਨੀ ਗਰੁੱਪ ਦੇ ਟਾਪ ਮੈਨੇਜਮੈਂਟ ਦੇ ਨਾਲ ਬੈਠਕ ਕਰਨਗੇ ਅਤੇ ਸਮੂਹ ਦੇ ਵੱਖ-ਵੱਖ ਕਾਰੋਬਾਰਾਂ ਨਾਲ ਜੁੜੇ ਸੰਕਟ ਨੂੰ ਲੈ ਕੇ ਜਾਣਕਾਰੀ ਲੈਣਗੇ ਅਤੇ ਇਹ ਜਾਣਕਾਰੀ ਲੈਣਗੇ ਅਤੇ ਇਹ ਜਾਣਨ ਦੀ ਕੋਸ਼ਿਸ਼ ਕਰਨਗੇ ਕਿ ਉਹ ਸਥਿਤੀ ਨਾਲ ਨਿਪਟਣ ਲਈ ਕੀ ਕਰ ਰਹੇ ਹਨ।
ਇਹ ਵੀ ਪੜ੍ਹੋ-ਹੁਣ ਵਿਦੇਸ਼ੀ ਟੂਰਿਸਟ ਵੀ UPI ਰਾਹੀਂ ਕਰ ਸਕਣਗੇ ਪੇਮੈਂਟ, ਸ਼ਰਤਾਂ ਨਾਲ RBI ਨੇ ਦਿੱਤੀ ਮਨਜ਼ੂਰੀ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।