14 ਜੁਲਾਈ ਨੂੰ ਖੁੱਲ੍ਹੇਗਾ ਜੋਮੈਟੋ ਦਾ ਆਈ. ਪੀ. ਓ., LIC ਵੀ ਕਰ ਸਕਦੀ ਹੈ ਨਿਵੇਸ਼!

Monday, Jul 12, 2021 - 12:13 PM (IST)

14 ਜੁਲਾਈ ਨੂੰ ਖੁੱਲ੍ਹੇਗਾ ਜੋਮੈਟੋ ਦਾ ਆਈ. ਪੀ. ਓ., LIC ਵੀ ਕਰ ਸਕਦੀ ਹੈ ਨਿਵੇਸ਼!

ਨਵੀਂ ਦਿੱਲੀ- ਫੂਡ ਡਿਲਿਵਰੀ ਪਲੇਟਫਾਰਮ ਜੋਮੈਟੋ ਦੇ ਆਈ. ਪੀ. ਓ. ਨੂੰ ਲੈ ਕੇ ਨਿਵੇਸ਼ਕਾਂ ਵਿਚ ਗਜ਼ਬ ਦਾ ਉਤਸ਼ਾਹ ਹੈ। ਖ਼ਬਰਾਂ ਮੁਤਾਬਕ, ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਐੱਲ. ਆਈ. ਸੀ. ਵੀ ਇਸ ਬੋਲੀ ਲਾਉਣ ਦੀ ਤਿਆਰੀ ਵਿਚ ਹੈ। ਸ਼ਾਇਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਐੱਲ. ਆਈ. ਸੀ. ਕਿਸੇ ਗੈਰ ਸਰਕਾਰੀ ਕੰਪਨੀ ਦੇ ਇਸ਼ੂ ਵਿਚ ਹਿੱਸਾ ਲਵੇਗੀ। ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਦੇਸ਼ ਦੀ ਸਭ ਤੋਂ ਇਕ ਹੈ ਅਤੇ ਸੈਕੰਡਰੀ ਮਾਰਕੀਟ ਵਿਚ ਹੀ ਪੈਸਾ ਲਾਉਂਦੀ ਹੈ। ਜੋਮੈਟੋ ਦਾ 9,375 ਕਰੋੜ ਰੁਪਏ ਦਾ ਆਈ. ਪੀ. ਓ. 14 ਜੁਲਾਈ ਨੂੰ ਖੁੱਲ੍ਹ ਰਿਹਾ ਹੈ।

ਮਿੰਟ ਨੇ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਕਿ ਐੱਲ. ਆਈ. ਸੀ. ਜੋਮੈਟੋ ਦੇ ਆਈ. ਪੀ. ਓ. ਵਿਚ ਹਿੱਸਾ ਲੈਣ ਦੀ ਤਿਆਰੀ ਵਿਚ ਹੈ। ਇਕ ਸੂਤਰ ਨੇ ਦੱਸਿਆ ਕਿ ਜੋਮੈਟੋ ਦਾ ਗ੍ਰੋਥ ਕਰਵ ਦਿਖਾਉਂਦਾ ਹੈ ਕਿ ਦੇਸ਼ ਤੇਜ਼ੀ ਨਾਲ ਇੰਟਰਨੈੱਟ ਵੱਲ ਵੱਧ ਰਿਹਾ ਹੈ। ਰਿਪੋਰਟ ਮੁਤਾਬਕ, ਇਕ ਹੋਰ ਸੂਤਰ ਨੇ ਕਿਹਾ ਕਿ ਐੱਲ. ਆਈ. ਸੀ. ਨਿਵੇਸ਼ ਕਮੇਟੀ ਦੀ ਜਲਦ ਹੀ ਇਕ ਬੈਠਕ ਹੋਵੇਗੀ, ਜਿਸ ਵਿਚ ਜੋਮੈਟੋ ਦੇ ਆਈ. ਪੀ. ਓ. ਵਿਚ ਨਿਵੇਸ਼ ਬਾਰੇ ਅੰਤਿਮ ਫ਼ੈਸਲਾ ਲਿਆ ਜਾਵੇਗਾ।

31 ਮਾਰਚ ਨੂੰ ਖ਼ਤਮ ਤਿਮਾਹੀ ਦੇ ਅੰਕੜਿਆਂ ਮੁਤਾਬਕ, ਐੱਲ. ਆਈ. ਸੀ. ਦੀ ਪਬਲਿਕ ਕੰਪਨੀਆਂ ਵਿਚ ਹੋਲਡਿੰਗ ਆਲਟਾਈਮ ਹਾਈ ਲੋ 'ਤੇ ਪਹੁੰਚ ਗਈ। ਐੱਲ. ਆਈ. ਸੀ. ਦੀ 296 ਕੰਪਨੀਆਂ ਵਿਚ 1 ਫ਼ੀਸਦ ਤੋਂ ਜ਼ਿਆਦਾ ਹਿੱਸੇਦਾਰੀ ਹੈ। ਇਹ ਇਨ੍ਹਾਂ ਕੰਪਨੀਆਂ ਦੀ ਕੁੱਲ ਮਾਰਕੀਟ ਦੇ 3.66 ਫ਼ੀਸਦੀ ਦੇ ਬਰਾਬਰ ਹੈ। 31 ਦਸੰਬਰ ਨੂੰ ਖ਼ਤਮ ਤਿਮਾਹੀ ਵਿਚ ਇਹ 3.7 ਫ਼ੀਸਦੀ ਸੀ। ਐੱਲ. ਆਈ. ਸੀ. ਆਮ ਤੌਰ 'ਤੇ ਸਰਕਾਰੀ ਕੰਪਨੀਆਂ ਦੇ ਪਬਲਿਕ ਇਸ਼ੂ ਵਿਚ ਹੀ ਹਿੱਸਾ ਲੈਂਦੀ ਹੈ, ਜੋ ਸਰਕਾਰ ਦੇ ਵਿਨਿਵੇਸ਼ ਪ੍ਰੋਗਰਾਮ ਦਾ ਹਿੱਸਾ ਹੁੰਦੇ ਹਨ।


author

Sanjeev

Content Editor

Related News