ਭਾਰਤੀ ਜੀਵਨ ਬੀਮਾ ਨਿਗਮ ਨੇ LIC ਦੀ ਨਵੀਂ ਯੋਜਨਾ ਜੀਵਨ ਆਜ਼ਾਦ ਕੀਤੀ ਪੇਸ਼

Saturday, Jan 21, 2023 - 11:19 AM (IST)

ਭਾਰਤੀ ਜੀਵਨ ਬੀਮਾ ਨਿਗਮ ਨੇ LIC ਦੀ ਨਵੀਂ ਯੋਜਨਾ ਜੀਵਨ ਆਜ਼ਾਦ ਕੀਤੀ ਪੇਸ਼

ਮੁੰਬਈ – ਭਾਰਤੀ ਜੀਵਨ ਬੀਮਾ ਨਿਗਮ ਨੇ ਐੱਲ. ਆਈ. ਸੀ. ਦੀ ਨਵੀਂ ਯੋਜਨਾ ਜੀਵਨ ਆਜ਼ਾਦ ਪੇਸ਼ ਕੀਤੀ। ਇਹ ਇਕ ਗੈਰ-ਭਾਈਵਾਲੀ, ਨਿੱਜੀ, ਬੱਚਤ ਜੀਵਨ ਬੀਮਾ ਯੋਜਨਾ ਹੈ, ਜੋ ਸੁਰੱਖਿਆ ਅਤੇ ਬੱਚਤ ਦੇ ਇਕ ਆਕਰਸ਼ਕ ਸੁਮੇਲ ਦੀ ਪੇਸ਼ਕਸ਼ ਕਰਦੀ ਹੈ ਅਤੇ ਕਰਜ਼ਾ ਸਹੂਲਤ ਦੇ ਮਾਧਿਅਮ ਰਾਹੀਂ ਤਰਲਤਾ ਦੀਆਂ ਲੋੜਾਂ ਦਾ ਵੀ ਧਿਆਨ ਰੱਖਦੀ ਹੈ।

ਇਹ ਮੈਚਿਓਰਿਟੀ ਦੀ ਮਿਤੀ ’ਤੇ ਜੀਵਨ ਬੀਮੇ ਵਾਲੇ ਵਿਅਕਤੀ ਨੂੰ ਗਾਰੰਟੀਸ਼ੁਦਾ ਯਕਮੁਸ਼ਤ ਰਕਮ ਮੁਹੱਈਆ ਕਰਦੀ ਹੈ। ਜੋਖਮ ਸ਼ੁਰੂ ਹੋਣ ਦੀ ਮਿਤੀ ਤੋਂ ਬਾਅਦ ਪਰ ਮੈਚਿਓਰਿਟੀ ਦੀ ਮਿਤੀ ਤੋਂ ਪਹਿਲਾਂ ਪਾਲਿਸੀ ਮਿਆਦ ਦੌਰਾਨ ਜੀਵਨ ਬੀਮੇ ਵਾਲੇ ਵਿਅਕਤੀ ਦੀ ਮੌਤ ’ਤੇ ਦੇਣ ਯੋਗ ਮੌਤ ਲਾਭ, ਮੌਤ ’ਤੇ ਬੀਮਤ ਰਾਸ਼ੀ ਹੋਵੇਗੀ, ਜਿੱਥੇ ‘ਮੌਤ ’ਤੇ ਬੀਮਾ ਰਾਸ਼ੀ’,‘ਮੂਲ ਰਾਸ਼ੀ’ ਜਾਂ ‘ਸਾਲਾਨਾ ਪ੍ਰੀਮੀਅਮ ਦਾ 7 ਗੁਣਾ ਜੋ ਵੀ ਵੱਧ ਹੈ। ਇਹ ਮੌਤ ਲਾਭ, ਮੌਤ ਦੀ ਮਿਤੀ ਤੱਕ ‘ਭੁਗਤਾਨ ਕੀਤੇ ਗਏ ਕੁੱਲ ਪ੍ਰੀਮੀਅਮ’ ਦੇ 105 ਫੀਸਦੀ ਤੋਂ ਘੱਟ ਨਹੀਂ ਹੋਵੇਗਾ। ਬੀਮਤ ਵਿਅਕਤੀ ਦੀ ਮੈਚਿਓਰਿਟੀ ਦੀ ਨਿਰਧਾਰਤ ਮਿਤੀ ਤੱਕ ਜੀਵਤ ਰਹਿਣ ’ਤੇ ਮੈਚਿਓਰਿਟੀ ’ਤੇ ਬੀਮਤ ਰਾਸ਼ੀ ਜੋ ਮੂਲ ਬੀਮਤ ਰਾਸ਼ੀ ਦੇ ਬਰਾਬਰ ਹੁੰਦੀ ਹੈ, ਦੇਣੀ ਹੋਵੇਗੀ। ਇਹ ਯੋਜਨਾ ਕੁੱਝ ਸ਼ਰਤਾਂ ਦੇ ਅਧੀਨ ਕਿਸ਼ਤਾਂ ’ਚ ਮੌਤ/ਮੈਚਿਓਰਿਟੀ ਲਾਭ ਪ੍ਰਾਪਤ ਕਰਨ ਦਾ ਬਦਲ ਵੀ ਮੁਹੱਈਆ ਕਰਦੀ ਹੈ। ਵਾਧੂ ਪ੍ਰੀਮੀਅਮ ਦੇ ਭੁਗਤਾਨ ’ਤੇ ਇਸ ਯੋਜਨਾ ਦੇ ਤਹਿਤ ਤਿੰਨ ਬਦਲ ਰਾਈਡਰ ਮੁਹੱਈਆ ਹੋਣਗੇ।


author

Harinder Kaur

Content Editor

Related News