LIC ਨੇ ਦਿੱਤਾ ਪਾਲਿਸੀਧਾਰਕਾਂ ਨੂੰ ਆਪਣੀਆਂ ਪਾਲਿਸੀਆਂ ਮੁੜ ਸ਼ੁਰੂ ਕਰਨ ਦਾ ਇਕ ਹੋਰ ਮੌਕਾ

Thursday, Jan 14, 2021 - 11:18 AM (IST)

ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਅਤੇ ਉੱਚ ਜੋਖਮ ਦੇ ਮੌਜੂਦਾ ਹਾਲਾਤਾਂ ’ਚ ਜੋਖਮ ਕਵਰ ਨੂੰ ਜਾਰੀ ਰੱਖਣ ਲਈ ਐੱਲ. ਆਈ. ਸੀ. ਆਪਣੇ ਪਾਲਿਸੀਧਾਰਕਾਂ ਨੂੰ ਆਪਣੀਆਂ ਪਾਲਿਸੀਆਂ ਨੂੰ ਮੁੜ ਸ਼ੁਰੂ ਕਰਨ ਦਾ ਇਕ ਸ਼ਾਨਦਾਰ ਮੌਕਾ ਦੇ ਰਿਹਾ ਹੈ। ਐੱਲ. ਆਈ. ਸੀ. ਨੇ ਆਪਣੇ ਗਾਹਕਾਂ ਲਈ 7 ਜਨਵਰੀ ਤੋਂ 6 ਮਾਰਚ ਤੱਕ ਇਕ ਵਿਸ਼ੇਸ਼ ਰਿਵਾਈਵਲ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ : ਉਪਭੋਗਤਾਵਾਂ ਵਲੋਂ ਮਿਲ ਰਹੇ ਕਰਾਰੇ ਜਵਾਬ ਤੋਂ ਬਾਅਦ Whatsapp ਨੂੰ ਦੇਣਾ ਪਿਆ ਇਹ ਸਪੱਸ਼ਟੀਕਰਣ

ਇਸ ਵਿਸ਼ੇਸ਼ ਰਿਵਾਈਵਲ ਮੁਹਿੰਮ ਦੇ ਅਧੀਨ ਵਿਸ਼ੇਸ਼ ਯੋਗਤਾ ਵਾਲੀਆਂ ਯੋਜਨਾਵਾਂ ਦੀਆਂ ਪਾਲਿਸੀਆਂ ਨੂੰ ਕੁਝ ਨਿਯਮ ਅਤੇ ਸ਼ਰਤਾਂ ਦੇ ਅਧੀਨ ਪਹਿਲਾ ਪ੍ਰੀਮੀਅਮ ਅਦਾ ਨਾ ਕਰਨ ਦੀ ਮਿਤੀ ਤੋਂ 5 ਸਾਲਾਂ ਦੇ ਅੰਦਰ ਮੁੜ ਸ਼ੁਰੂ ਕੀਤਾ ਜਾ ਸਕਦਾ ਹੈ। ਯੋਗਤਾ ਦੇ ਅਧੀਨ ਸਿਹਤ ਦੀ ਜ਼ਰੂਰਤ ’ਚ ਕੁਝ ਛੋਟ ਦਿੱਤੀ ਜਾ ਰਹੀ ਹੈ। ਇਹ ਮੁਹਿੰਮ ਉਨ੍ਹਾਂ ਪਾਲਿਸੀਧਾਰਕਾਂ ਦੇ ਲਾਭ ਲਈ ਸ਼ੁਰੂ ਕੀਤੀ ਗਈ ਹੈ ਜੋ ਕਿਸੇ ਹਾਲਾਤਾਂ ਕਾਰਣ ਪ੍ਰੀਮੀਅਮ ਦਾ ਭੁਗਤਾਨ ਕਰਨ ’ਚ ਸਮਰੱਥ ਨਹੀਂ ਸਨ ਅਤੇ ਉਨ੍ਹਾਂ ਦੀ ਪਾਲਿਸੀਆਂ ਲੈਪਸ ਹਨ। ਬੀਮਾ ਕਵਰ ਨੂੰ ਮੁੜ ਸ਼ੁਰੂ ਕਰਨ ਲਈ ਪੁਰਾਣੀ ਪਾਲਿਸੀ ਨੂੰ ਮੁੜ ਸ਼ੁਰੂ ਕਰਨਾ ਇਕ ਬਿਹਤਰ ਬਦਲ ਹੈ। ਐੱਲ. ਆਈ. ਸੀ. ਆਪਣੇ ਜੀਵਨ ਬੀਮਾ ਕਵਰ ਨੂੰ ਚਾਲੂ ਰੱਖਣ ਲਈ ਆਪਣੇ ਪਾਲਿਸੀਧਾਰਕਾਂ ਦੇ ਹਿੱਤਾਂ ਨੂੰ ਮਹੱਤਵ ਦਿੰਦੀ ਹੈ। ਐੱਲ. ਆਈ. ਸੀ. ਮੌਜੂਦਾ ਸਮੇਂ ’ਚ ਪੂਰੇ ਦੇਸ਼ ’ਚ ਲਗਭਗ 30 ਕਰੋੜ ਪਾਲਿਸੀਆਂ ’ਚ ਆਪਣੀਆਂ ਸੇਵਾਵਾਂ ਦੇ ਰਿਹਾ ਹੈ।

ਇਹ ਵੀ ਪੜ੍ਹੋ : ਪੰਜਾਬ ਵਿਚ ਪੈਟਰੋਲ-ਡੀਜ਼ਲ ਦਾ ਵਧਿਆ ਰੇਟ, ਪ੍ਰਾਪਰਟੀ ਵੀ ਹੋਈ ਮਹਿੰਗੀ

ਨੋਟ : ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News