ਕਾਰਾਂ ’ਚ ਹੁਣ ਦੇਖਣ ਨੂੰ ਮਿਲਣਗੇ ਡਿਜੀਟਲ ਸਾਈਡ ਮਿਰਰਸ, ਮੀਂਹ ਵੇਲੇ ਆਸਾਨੀ ਨਾਲ ਰੀਅਰ ਵਿਊ ਦੇਖਣ ’ਚ ਕਰਨਗੇ ਮਦਦ

09/23/2018 11:07:32 AM

ਸਭ ਤੋਂ ਪਹਿਲਾਂ Lexus ES ਕਾਰ ’ਚ ਦਿੱਤੀ ਜਾਵੇਗੀ ਇਹ ਤਕਨੀਕ
ਆਟੋ ਡੈਸਕ- ਅੱਜ ਦੇ ਸਮੇਂ ਵਿਚ ਜ਼ਿਆਦਾਤਰ ਕਾਰਾਂ ਵਿਚ ਇਲੈਕਟ੍ਰਿਕ ਸਾਈਡ ਮਿਰਰਸ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਕਾਰ ਦੇ ਅੰਦਰੋਂ ਆਸਾਨੀ ਨਾਲ ਐਡਜਸਟ ਕੀਤਾ ਜਾ ਸਕਦਾ ਹੈ ਪਰ ਹੁਣ ਆਉਣ ਵਾਲੇ ਸਮੇਂ ਵਿਚ ਕਾਰਾਂ ਵਿਚ ਡਿਜੀਟਲ ਸਾਈਡ ਮਿਰਰਸ ਦੇਖਣ ਨੂੰ ਮਿਲਣਗੇ। ਇਨ੍ਹਾਂ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੋਵੇਗੀ ਕਿ ਮੀਂਹ ਵੇਲੇ ਵੀ ਤੁਸੀਂ ਕਾਰ ਦੇ ਅੰਦਰ ਲੱਗੀ ਡਿਸਪਲੇਅ ’ਤੇ ਆਸਾਨੀ ਨਾਲ ਇਹ ਦੇਖ ਸਕੋਗੇ ਕਿ ਪਿੱਛੇ ਕੋਈ ਆ ਤਾਂ ਨਹੀਂ ਰਿਹਾ।
ਰਿਪੋਰਟ ਅਨੁਸਾਰ ਇਸ ਨਵੀਂ ਤਕਨੀਕ ਨੂੰ ਸਭ ਤੋਂ ਪਹਿਲਾਂ 2019 ਮਾਡਲ Lexus ES ਕਾਰ ਵਿਚ ਦਿੱਤਾ ’ਤੇ ਆਧਾਰਤ ਡਿਜੀਟਲ ਸਾਈਡ ਮਿਰਰਸ ਨੂੰ ਜਾਪਾਨ ਵਿਚ ਸ਼ੁਰੂ ਕਰਨ ਦੀ ਜਾਣਕਾਰੀ ਹੈ। ਆਸ ਹੈ ਕਿ ਆਉਣ ਵਾਲੇ ਸਮੇਂ ਵਿਚ ਇਸ ਨੂੰ ਹੋਰ ਕਾਰਾਂ ਵਿਚ ਵੀ ਦਿੱਤਾ ਜਾਵੇਗਾ।

PunjabKesari

ਅੱਧੇ ਆਕਾਰ ਦੇ ਹੋਣਗੇ ਇਹ ਮਿਰਰਸ
ਇਨ੍ਹਾਂ ਨੂੰ ਡਿਜੀਟਲ ਆਊਟਰ ਮਿਰਰਸ ਦੇ ਨਾਂ ਨਾਲ ਲਿਆਂਦਾ ਜਾਵੇਗਾ ਅਤੇ ਇਹ ਮੌਜੂਦਾ ਮਿਰਰਸ ਤੋਂ ਅੱਧੇ ਆਕਾਰ ਦੇ ਹਣਗੇ। ਇਨ੍ਹਾਂ ਵਿਚ ਇਕ ਕੈਮਰਾ ਲੱਗਾ ਹੋਵੇਗਾ, ਜੋ ਕਾਰ ਦੇ ਅੰਦਰ ਲੱਗੀ ਸਕਰੀਨ ਨਾਲ ਕੁਨੈਕਟ ਰਹੇਗਾ। ਇਹ ਕੈਮਰਾ ਮੀਂਹ ਵੇਲੇ ਵੀ ਕਾਰ ਦੇ ਅੰਦਰੋਂ ਹੀ ਸੜਕ ਦਾ ਹਾਲ ਸਾਫ-ਸਾਫ ਦਿਖਾਏਗਾ, ਜਿਸ ਨਾਲ ਕਾਰ ਚਲਾਉਣ ’ਚ ਡਰਾਈਵਰ ਨੂੰ ਆਸਾਨੀ ਹੋਵੇਗੀ।

PunjabKesari

ਕੀ ਮਿਲੇਗਾ ਖਾਸ?
ਡਿਜੀਟਲ ਸਾਈਡ ਮਿਰਰਸ ’ਚ ਬਲਾਈਂਡ ਸੁਪੋਰਟ ਵਾਰਨਿੰਗ ਤੇ ਆਬਜੈਕਟ ਆਈਡੈਂਟੀਫਿਕੇਸ਼ਨਜ਼ ਵਰਗੇ ਬਦਲ ਮਿਲਣਗੇ, ਜਦਕਿ ਰੀਅਰ ’ਚ ਕਿਸੇ ਦੇ ਨਾ ਆਉਣ ’ਤੇ ਅੰਦਰ ਲੱਗੀ ਡਿਸਪਲੇਅ ’ਤੇ ਹਰੀ ਬੱਤੀ ਸ਼ੋਅ ਹੋਵੇਗੀ।

PunjabKesari

ਜ਼ੂਮਿੰਗ ਦੀ ਸਹੂਲਤ
ਨਵੀਂ ਤਕਨੀਕ ’ਤੇ ਤਿਆਰ ਕੀਤੇ ਗਏ ਇਨ੍ਹਾਂ ਕੈਮਰਿਆਂ ਵਿਚ ਜ਼ੂਮਿੰਗ ਦੀ ਸਹੂਲਤ ਵੀ ਦਿੱਤੀ ਗਈ ਹੈ, ਮਤਲਬ ਜਦੋਂ ਤੁਸੀਂ ਕਾਰ ਨੂੰ ਰਿਵਰਸ ਕਰ ਰਹੇ ਹੋਵੋਗੇ ਤਾਂ ਅੰਦਰ ਲੱਗੀ ਡਿਸਪਲੇਅ ’ਤੇ ਜ਼ੂਮ ਕਰ ਕੇ ਦੇਖ ਸਕੋਗੇ। ਇਸ ਦੌਰਾਨ ਡਿਸਪਲੇਅ ’ਤੇ ਲਾਈਨਾਂ ਵੀ ਨਜ਼ਰ ਆਉਣਗੀਆਂ, ਜੋ ਕਾਰ ਨੂੰ ਪਾਰਕ ਕਰਨ 'ਚ ਮਦਦ ਕਰਨਗੀਆਂ।

PunjabKesari

ਡਿਸਪਲੇਅ ’ਤੇ ਲਗਾ ਸਕੋਗੇ ਵਾਲਪੇਪਰ
ਜੇ ਤੁਸੀਂ ਚਾਹੋ ਤਾਂ ਇਸ ਡਿਸਪਲੇਅ ’ਤੇ ਵਾਇਰਲੈਸਲੀ ਆਪਣੇ ਸਮਾਰਟਫੋਨ ਨਾਲ ਕੁਨੈਕਟ ਕਰ ਕੇ ਵਾਲਪੇਪਰ ਵੀ ਸੈੱਟ ਕਰ ਸਕਦੇ ਹੋ। ਰਿਪੋਰਟ ਅਨੁਸਾਰ ਆਮ ਮਿਰਰਸ ਦੇ ਮੁਕਾਬਲੇ ਇਨ੍ਹਾਂ ਨਾਲ ਤੁਸੀਂ ਕਾਫੀ ਦੂਰੀ ਹੋਣ ’ਤੇ ਵੀ ਫੀਲਡ ਆਫ ਵਿਊ ਦੇਖ ਸਕਦੇ ਹੋ। ਆਸ ਹੈ ਕਿ ਇਹ ਤਕਨੀਕ ਵਿਸ਼ਵ ਪੱਧਰ ’ਤੇ ਕਾਫੀ ਹਰਮਨਪਿਆਰੀ ਹੋਵੇਗੀ।
 


Related News