ਲਕਸ਼ਮੀ ਵਿਲਾਸ ਬੈਂਕ ਦੇ ਹਿੱਸੇਦਾਰਾਂ ਨੇ CEO ਅਤੇ ਡਾਇਰੈਕਟਰਾਂ ਨੂੰ ਦਿੱਤਾ ਝਟਕਾ, ਜਾਣੋ ਕੀ ਹੈ ਪੂਰਾ ਮਾਮਲਾ
Monday, Sep 28, 2020 - 04:22 PM (IST)
ਨਵੀਂ ਦਿੱਲੀ — ਲਕਸ਼ਮੀ ਵਿਲਾਸ ਬੈਂਕ ਦੇ ਸ਼ੇਅਰ ਧਾਰਕਾਂ ਨੇ ਆਪਣੇ ਡਾਇਰੈਕਟਰ ਬੋਰਡ ਦੇ ਵਿਚ ਐਮ.ਡੀ. ਅਤੇ ਸੀ.ਈ.ਓ. ਐਸ. ਸੁੰਦਰ ਸਮੇਤ 7 ਡਾਇਰੈਕਟਰਾਂ ਦੀ ਮੁੜ ਨਿਯੁਕਤੀ ਵਿਰੁੱਧ ਵੋਟ ਦਿੱਤੀ ਹੈ। ਸੁੰਦਰ ਨੂੰ ਇਸ ਸਾਲ ਜਨਵਰੀ ਵਿਚ ਬੈਂਕ ਦਾ ਅੰਤਰਿਮ ਐਮ.ਡੀ. ਨਿਯੁਕਤ ਕੀਤਾ ਗਿਆ ਸੀ। ਇਸ ਮਾਮਲੇ ਤੋਂ ਜਾਣੂ ਲੋਕਾਂ ਦਾ ਕਹਿਣਾ ਹੈ ਕਿ ਸ਼ੇਅਰ ਧਾਰਕਾਂ ਦਾ ਇਹ ਫੈਸਲਾ ਬੈਂਕ ਦੇ ਪ੍ਰਬੰਧਨ ਪ੍ਰਤੀ ਉਨ੍ਹਾਂ ਦੀ ਨਾਖੁਸ਼ੀ ਜ਼ਾਹਰ ਕਰਦਾ ਹੈ, ਜੋ ਅਜੋਕੇ ਸਮੇਂ ਵਿਚ ਵਿੱਤੀ ਸੰਕਟ ਵਿੱਚੋਂ ਲੰਘ ਰਿਹਾ ਹੈ।
ਬੈਂਕ ਨੇ ਇਕ ਰੈਗੂਲੇਟਰੀ ਫਾਈਲਿੰਗ ਵਿਚ ਕਿਹਾ ਕਿ ਸ਼ੇਅਰ ਧਾਰਕਾਂ ਨੇ 25 ਸਤੰਬਰ ਨੂੰ ਬੈਂਕ ਦੀ ਸਲਾਨਾ ਆਮ ਮੀਟਿੰਗ ਵਿਚ ਆਪਣੇ ਵਿਧਾਨਕ ਆਡੀਟਰਾਂ ਦੀ ਮੁੜ ਨਿਯੁਕਤੀ ਦੇ ਵਿਰੁੱਧ ਵੀ ਵੋਟ ਦਿੱਤੀ ਸੀ। ਜਿਨ੍ਹਾਂ ਨਿਰਦੇਸ਼ਕਾਂ ਦੀ ਨਿਯੁਕਤੀ ਨੂੰ ਅਸਵੀਕਾਰ ਕਰ ਦਿੱਤਾ ਗਿਆ ਹੈ, ਉਨ੍ਹਾਂ ਵਿਚ ਐਨ. ਸਾਈਪ੍ਰਸਾਦ, ਗੋਰਿੰਕਾ ਜਗਨਮੋਹਨ ਰਾਓ, ਰਘੂਰਾਜ ਗੁਰਜਰ, ਕੇ.ਆਰ. ਪ੍ਰਦੀਪ, ਬੀ. ਕੇ. ਮੰਜੂਨਾਥ ਅਤੇ ਵਾਈ ਐਨ ਲਕਸ਼ਮੀਨਾਰਾਇਣ ਮੂਰਤੀ ਸ਼ਾਮਲ ਹਨ।
ਇਹ ਵੀ ਪੜ੍ਹੋ: - ਹੁਣ ਦੇਸ਼ ਨੂੰ ਮਿਲੇਗਾ CNG ਤੋਂ ਵੀ ਸਾਫ਼ ਈਂਧਣ, ਸਰਕਾਰ ਨੇ ਦਿੱਤੀ ਜਾਣਕਾਰੀ
ਕਲਿਕਸ ਸਮੂਹ(Clix Group) ਨਾਲ ਰਲੇਂਵਾ
ਪ੍ਰਸਤਾਵਿਤ 10 ਪੁਨਰ ਨਿਯੁਕਤੀਆਂ ਵਿਚੋਂ ਸ਼ਕਤੀ ਸਿਨਹਾ, ਸਤੀਸ਼ ਕੁਮਾਰ ਕਾਲੜਾ ਅਤੇ ਮੀਤਾ ਮੱਖਣ ਦੇ ਡਾਇਰੈਕਟਰਸ਼ਿਪ ਨੂੰ ਹਿੱਸੇਦਾਰਾਂ ਨੇ ਸਵੀਕਾਰ ਕਰ ਲਿਆ। ਇਹ ਕੰਮ ਇਕ ਅਜਿਹੇ ਸਮੇਂ ਹੋਇਆ ਹੈ ਜਦੋਂ ਬੈਂਕ ਇਕ ਮੁਸ਼ਕਲ ਦੌਰ ਵਿਚੋਂ ਲੰਘ ਰਿਹਾ ਹੈ ਅਤੇ ਇਸ ਦੀ ਕਲਿਕਸ ਕੈਪੀਟਲ ਵਿਚ ਰਲੇਂਵਾ ਹੋਣ ਲਈ ਗੱਲਬਾਤ ਜਾਰੀ ਹੈ। ਇਸ ਸਾਲ ਜੂਨ ਵਿਚ ਲਕਸ਼ਮੀ ਵਿਲਾਸ ਬੈਂਕ ਨੇ ਕਿਹਾ ਕਿ ਉਸਨੂੰ ਕਲਿਕਸ ਸਮੂਹ ਵੱਲੋਂ ਇਕ ਨਾਨ-ਬਾਇਡਿੰਗ ਲੈਟਰ ਆਫ ਇੰਟੈਟ ਮਿਲਿਆ ਹੈ। 30 ਜੁਲਾਈ, 2020 ਨੂੰ ਬੈਂਕ ਨੇ ਕਿਹਾ ਕਿ ਕੋਰੋਨਾ ਵਾਇਰਸ ਦੀ ਲਾਗ ਦੇ ਕਾਰਨ ਦੋਵਾਂ ਧਿਰÎਾਂ ਨੇ ਆਪਸੀ ਸਮਝਦਾਰੀ ਦੁਆਰਾ ਐਕਸਕਲੂਸਿਵਿਟੀ ਦੀ ਮਿਆਦ 15 ਸਤੰਬਰ ਤੱਕ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ: - ਹੁਣ AC ਡੱਬੇ 'ਚ ਯਾਤਰਾ ਪਵੇਗੀ ਮਹਿੰਗੀ, ਜਾਣੋ ਕਿਹੜੇ ਚਾਰਜ ਵਸੂਲ ਕਰਨ ਵਾਲਾ ਹੈ ਰੇਲਵੇ