6 ਦਿਨ ''ਚ 53 ਫੀਸਦੀ ਟੁੱਟਾ ਲਕਸ਼ਮੀ ਵਿਲਾਸ ਬੈਂਕ ਦਾ ਸ਼ੇਅਰ

11/24/2020 11:30:17 PM

ਨਵੀਂ ਦਿੱਲੀ  (ਭਾਸ਼ਾ)–ਸੰਕਟ 'ਚ ਫਸੇ ਲਕਸ਼ਮੀ ਵਿਲਾਸ ਬੈਂਕ (ਐੱਲ. ਵੀ. ਬੀ.) ਦੇ ਸ਼ੇਅਰਾਂ 'ਚ ਗਿਰਾਵਟ ਦਾ ਸਿਲਸਿਲਾ ਅੱਜ ਲਗਾਤਾਰ ਛੇਵੇਂ ਕਾਰੋਬਾਰੀ ਸੈਸ਼ਨ 'ਚ ਜਾਰੀ ਰਿਹਾ। ਬੈਂਕ ਨੂੰ ਲੈ ਕੇ ਕਾਫੀ ਨਕਾਰਾਤਮਕ ਖਬਰਾਂ ਆ ਰਹੀਆਂ ਹਨ, ਜਿਸ ਕਾਰਣ ਨਿਵੇਸ਼ਕ ਇਸ ਦੇ ਸ਼ੇਅਰਾਂ ਦੀ ਵਿਕਰੀ ਕਰ ਰਹੇ ਹਨ। 6 ਕਾਰੋਬਾਰੀ ਸੈਸ਼ਨਾਂ 'ਚ ਐੱਲ. ਵੀ. ਬੀ. ਦੇ ਸ਼ੇਅਰ 'ਚ 53 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ।

ਅੱਜ ਬੀ. ਐੱਸ. ਈ. 'ਚ ਬੈਂਕ ਦਾ ਸ਼ੇਅਰ 9.88 ਫੀਸਦੀ ਹੋਰ ਟੁੱਟ ਕੇ 7.30 ਰੁਪਏ 'ਤੇ ਆ ਗਿਆ ਅਤੇ ਇਸ ਨੇ ਹੇਠਲੇ ਸਰਕਟ ਨੂੰ ਛੂੰਹ ਲਿਆ। ਬੈਂਕ ਦਾ ਸ਼ੇਅਰ ਆਪਣੇ ਇਕ ਸਾਲ ਦੇ ਹੇਠਲੇ ਪੱਧਰ 'ਤੇ ਆ ਚੁੱਕਾ ਹੈ। ਨੈਸ਼ਨਲ ਸਟਾਕ ਐਕਸਚੇਂਜ 'ਚ ਵੀ ਬੈਂਕ ਦਾ ਸ਼ੇਅਰ 9.88 ਫੀਸਦੀ ਟੁੱਟ ਕੇ 7.30 ਰੁਪਏ 'ਤੇ ਆ ਗਿਆ ਅਤੇ ਇਸ ਨੇ ਹੇਠਲਾ ਸਰਕਟ ਛੂੰਹ ਲਿਆ। ਬੀ. ਐੱਸ. ਈ. 'ਚ 6 ਕਾਰੋਬਾਰੀ ਸੈਸ਼ਨਾਂ 'ਚ ਬੈਂਕ ਦਾ ਸ਼ੇਅਰ 53.35 ਫੀਸਦੀ ਹੇਠਾਂ ਆ ਚੁੱਕੀ ਹੈ। ਪਿਛਲੇ ਹਫਤੇ ਮੰਗਲਵਾਰ ਨੂੰ ਸਰਕਾਰ ਨੇ ਐੱਲ. ਵੀ. ਬੀ. 'ਤੇ ਕਈ ਤਰ੍ਹਾਂ ਦੀ ਰੋਕ ਲਗਾਉਂਦੇ ਹੋਏ ਨਿਕਾਸੀ ਦੀ ਲਿਮਿਟ ਤੈਅ ਕੀਤੀ ਸੀ। ਨਾਲ ਹੀ ਬੈਂਕ ਦੇ ਬੋਰਡ ਨੂੰ ਵੀ ਭੰਗ ਕਰ ਦਿੱਤਾ ਗਿਆ ਸੀ। ਬੈਂਕ ਤੋਂ ਨਿਕਾਸੀ ਦੀ ਲਿਮਿਟ ਪ੍ਰਤੀ ਜਮ੍ਹਾਕਰਤਾ 25,000 ਰੁਪਏ ਤੈਅ ਕੀਤੀ ਗਈ ਹੈ।


Karan Kumar

Content Editor

Related News