ਕੋਟਕ ਮਹਿੰਦਰਾ ਬੈਂਕ ਦੇ 5 ਕਾਮੇ ਬਣੇ ਅਰਬਪਤੀ, ਹੋਰ ਵੀ ਮਾਲਾਮਾਲ ਹੋਣ ਲਈ ਤਿਆਰ

Friday, May 29, 2020 - 05:37 PM (IST)

ਕੋਟਕ ਮਹਿੰਦਰਾ ਬੈਂਕ ਦੇ 5 ਕਾਮੇ ਬਣੇ ਅਰਬਪਤੀ, ਹੋਰ ਵੀ ਮਾਲਾਮਾਲ ਹੋਣ ਲਈ ਤਿਆਰ

ਨਵੀਂ ਦਿੱਲੀ — ਕੋਟਕ ਮਹਿੰਦਰਾ ਬੈਂਕ ਦੇ ਕਾਮੇ ਪਿਛਲੇ ਦੋ ਦਹਾਕਿਆਂ ਵਿਚ ਅਰਬਪਤੀ ਅਤੇ ਕਰੋੜਪਤੀ ਬਣ ਚੁੱਕੇ ਹਨ। ਪ੍ਰਾਈਵੇਟ ਸੈਕਟਰ ਦੇ ਇਸ ਵੱਡੇ ਬੈਂਕ ਦੇ 5 ਚੋਟੀ ਦੇ ਅਧਿਕਾਰੀਆਂ ਕੋਲ ਬੈਂਕ ਦੇ ਸ਼ੇਅਰਾਂ ਦੀ ਕੀਮਤ 100 ਕਰੋੜ ਰੁਪਏ ਤੋਂ ਪਾਰ ਹੋ ਗਈ ਹੈ।

ਯਾਨੀ ਕਿ ਕੋਟਕ ਬੈਂਕ ਦੇ ਸੀ.ਈ.ਓ. ਉਦੈ ਕੋਟਕ ਨੇ ਆਪਣੇ 5 ਐਗਜ਼ੀਕਿਉਟਿਵ ਨੂੰ ਅਰਬਪਤੀ ਬਣਾ ਦਿੱਤਾ ਹੈ। ਇਹ ਸ਼ੇਅਰ ਇਨ੍ਹਾਂ ਅਧਿਕਾਰੀਆਂ ਨੂੰ ਕਰਮਚਾਰੀ ਸਟਾਕ ਵਿਕਲਪ ਦੇ ਰੂਪ ਵਿਚ ਦਿੱਤੇ ਗਏ ਸਨ ਜੋ ਵੱਡੇ ਅਧਿਕਾਰੀਆਂ ਦੇ ਤਨਖਾਹ ਪੈਕੇਜ ਦਾ ਹਿੱਸਾ ਹੁੰਦੇ ਹਨ। ਇਸ ਦੌਰਾਨ ਬਹੁਤ ਸਾਰੇ ਸੀਨੀਅਰ ਅਧਿਕਾਰੀ ਆਪਣੇ ਸ਼ੇਅਰ ਵੇਚ ਚੁੱਕੇ ਹਨ, ਪਰ ਅੱਜ ਕੰਪਨੀ ਦੇ ਪੰਜ ਸੀਨੀਅਰ ਅਧਿਕਾਰੀ ਦੇ ਸ਼ੇਅਰਾਂ ਦੀ ਕੀਮਤ 100 ਕਰੋੜ ਰੁਪਏ ਨੂੰ ਪਾਰ ਕਰ ਗਈ ਹੈ।  ਕੋਟਕ ਮਹਿੰਦਰਾ ਬੈਂਕ ਦੀ ਮਾਰਕੀਟ ਕੈਪ 2,34,383 ਕਰੋੜ ਰੁਪਏ ਹੈ।

ਇਹ ਵੀ ਪੜ੍ਹੋ : Paytm ਦੇ ਗਾਹਕਾਂ ਲਈ ਵੱਡੀ ਖਬਰ! ਕੰਪਨੀ ਨੇ ਦੱਸੀ ਇਕ ਰਾਜ਼ ਦੀ ਗੱਲ


ਬੈਂਕ ਦੇ ਪੰਜ ਅਰਬਪਤੀ ਕਾਮੇ

1. ਸ਼ਾਂਤੀ ਇਕੰਬਰਮ, ਖਪਤਕਾਰ ਬੈਂਕਿੰਗ ਦੇ ਮੁਖੀ

2. ਜੈਮਿਨ ਭੱਟ, ਬੈਂਕ ਪ੍ਰੈਸੀਡੈਂਟ ਅਤੇ ਸਮੂਹ ਸੀ.ਐਫ.ਓ.

3. ਦੀਪਕ ਗੁਪਤਾ, ਬੈਂਕ ਦੇ ਸੰਯੁਕਤ ਪ੍ਰਬੰਧਕ

4. ਨਾਰਾਇਣ ਐਸ.ਏ., ਬੈਂਕ ਦੇ ਪ੍ਰੈਸੀਡੈਂਟ (ਵਪਾਰਕ ਬੈਂਕਿੰਗ ਅਤੇ ਪ੍ਰਚੂਨ ਬਰੋਕਿੰਗ)

5. ਗੌਰਾਂਗ ਸ਼ਾਹ, ਬੈਂਕ ਦੇ ਪ੍ਰਧਾਨ (ਸੰਪਤੀ ਪ੍ਰਬੰਧਨ, ਬੀਮਾ ਅਤੇ ਅੰਤਰਰਾਸ਼ਟਰੀ ਵਪਾਰ)
ਕੋਟਕ ਮਹਿੰਦਰਾ ਦੇ ਖਪਤਕਾਰ ਬੈਂਕਿੰਗ ਦੇ ਮੁਖੀ ਸ਼ਾਂਤੀ ਏਕੰਬਰਮ ਦੇ ਕੋਲ ਰੱਖੇ ਗਏ ਸ਼ੇਅਰਾਂ ਦੀ ਕੀਮਤ 190 ਕਰੋੜ ਰੁਪਏ ਹੈ। ਏਕੰਬਰਮ ਪਿਛਲੇ ਢਾਈ ਦਹਾਕਿਆਂ ਤੋਂ ਕੋਟਕ ਸਮੂਹ ਦਾ ਹਿੱਸਾ ਹਨ। ਬੈਂਕ ਦੇ ਪ੍ਰਧਾਨ ਅਤੇ ਸਮੂਹ ਸੀ.ਐਫ.ਓ. ਜੈਮੀਨ ਭੱਟ ਕੋਲ ਰੱਖੇ ਸ਼ੇਅਰਾਂ ਦੀ ਕੀਮਤ 160 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਭੱਟ 1985 ਵਿਚ ਸਮੂਹ ਵਿਚ ਸ਼ਾਮਲ ਹੋਏ ਅਤੇ ਉਹ 2000 ਦੇ ਦਹਾਕੇ ਵਿਚ ਸਮੂਹ ਸੀ.ਐਫ.ਓ. ਬਣੇ ਸਨ।

ਬੈਂਕ ਦੇ ਸੰਯੁਕਤ ਪ੍ਰਬੰਧ ਨਿਰਦੇਸ਼ਕ ਦੀਪਕ ਗੁਪਤਾ ਦੇ ਕੋਲ ਰੱਖੇ ਗਏ ਸ਼ੇਅਰਾਂ ਦੀ ਕੀਮਤ 144 ਕਰੋੜ ਰੁਪਏ ਹੈ। ਗੁਪਤਾ ਲਗਭਗ ਤਿੰਨ ਦਹਾਕਿਆਂ ਤੋਂ ਬੈਂਕ ਨਾਲ ਜੁੜੇ ਹੋਏ ਹਨ। ਗੁਪਤਾ ਨੂੰ ਬੈਂਕ ਦੇ ਬੋਰਡ ਵਿਚ ਵੀ ਜਗ੍ਹਾ ਦਿੱਤੀ ਗਈ ਹੈ ਅਤੇ ਕੋਟਕ ਸਮੂਹ ਨੂੰ ਬੈਂਕਿੰਗ ਖੇਤਰ ਵਿਚ ਲਿਆਉਣ ਵਿਚ ਮਹੱਤਵਪੂਰਣ ਯੋਗਦਾਨ ਰਿਹਾ ਹੈ। ਸਾਲ 2003 ਵਿਚ ਯੈਸ ਬੈਂਕ ਤੋਂ ਇਲਾਵਾ ਸਿਰਫ ਕੋਟਕ ਬੈਂਕ ਹੀ ਅਜਿਹਾ ਦੂਜਾ ਪ੍ਰਾਈਵੇਟ ਬੈਂਕ ਸੀ ਜਿਸ ਨੂੰ ਬੈਂਕਿੰਗ ਲਾਇਸੈਂਸ ਦਿੱਤਾ ਗਿਆ ਸੀ।

ਬੈਂਕ ਦੇ ਪ੍ਰਧਾਨ ਨਾਰਾਇਣ ਐਸ.ਏ. ਦੁਆਰਾ ਰੱਖੇ ਗਏ ਸ਼ੇਅਰਾਂ ਦੀ ਕੀਮਤ 141 ਕਰੋੜ ਰੁਪਏ ਹੈ। ਨਾਰਾਇਣ ਉਨ੍ਹਾਂ ਕੁਝ ਪੇਸ਼ੇਵਰਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ 90 ਦੇ ਦਹਾਕੇ ਦੀ ਸ਼ੁਰੂਆਤ ਵਿਚ ਹੀ ਕੋਟਕ ਸਮੂਹ 'ਚ ਸ਼ਾਮਲ ਹੋਏ ਸਨ। ਬੈਂਕ ਦੇ ਪ੍ਰਧਾਨ ਗੌਰੰਗ ਸ਼ਾਹ ਦੇ ਕੋਲ ਰੱਖੇ ਗਏ ਸ਼ੇਅਰਾਂ ਦੀ ਕੀਮਤ 103 ਕਰੋੜ ਰੁਪਏ ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ: CSR ਫੰਡ ਦਾ ਦਾਨ ਹੁਣ PM ਕੇਅਰਸ ਫੰਡ ਵਿਚ ਵੀ ਕੀਤਾ ਜਾ ਸਕੇਗਾ

ਅਗਲੇ ਪੜਾਅ ਵਿਚ ਵੀ ਕੋਟਕ ਸਮੂਹ ਕਈ ਹੋਰ ਅਰਬਪਤੀਆਂ ਦੀ ਸਿਰਜਣਾ ਕਰੇਗਾ। ਕੰਪਨੀ ਵਿਚ ਇੱਕ ਦਰਜਨ ਦੇ ਕਰੀਬ ਹੋਰ ਅਧਿਕਾਰੀ ਹਨ ਜਿਨ੍ਹਾਂ ਦੇ ਕਰੋੜਾਂ ਰੁਪਏ ਦੇ ਸ਼ੇਅਰ ਹਨ। ਇਨ੍ਹਾਂ ਵਿਚ ਡੀ ਕੰਨਨ, ਜੈਦੀਪ ਹੰਸਰਾਜ, ਜੀ. ਮੁਰਲੀਧਰ, ਕੇ.ਵੀ.ਐਸ. ਮਨੀਅਨ, ਵਿਰਾਟ ਦੀਵਾਨ ਜੀ, ਨੀਲੇਸ਼ ਸ਼ਾਹ, ਬੀਨਾ ਚੰਦਰਾਨਾ ਅਤੇ ਵੈਂਕਟੂ ਸ਼੍ਰੀਨਿਵਾਸਨ ਸ਼ਾਮਲ ਹਨ।


author

Harinder Kaur

Content Editor

Related News