ਕੂ ਐਪ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਾਈਕ੍ਰੋ-ਬਲਾਗ
Thursday, Nov 17, 2022 - 02:58 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਭਾਰਤ ਦਾ ਬਹੁਭਾਸ਼ੀ ਮਾਈਕ੍ਰੋ-ਬਲਾਗਿੰਗ ਪਲੇਟਫਾਰਮ ਕੂ ਐਪ ਦੁਨੀਆ ਦਾ ਸਭ ਤੋਂ ਵੱਡਾ ਮਾਈਕ੍ਰੋ-ਬਲਾਗ ਦੇ ਰੂਪ ’ਚ ਉੱਭਰ ਕੇ ਸਾਹਮਣੇ ਆਇਆ ਹੈ। ਐਪ ’ਤੇ ਯੂਜ਼ਰ, ਉਨ੍ਹਾਂ ਵਲੋਂ ਬਿਤਾਏ ਜਾਣ ਵਾਲੇ ਸਮੇਂ ਅਤੇ ਯੂਜ਼ਰ ਦੇ ਜੋੜ ’ਚ ਜ਼ਿਕਰਯੋਗ ਵਾਧਾ ਦੇਖਿਆ ਗਿਆ ਹੈ। ਕੂ ਐਪ ਇਕਲੌਤਾ ਭਾਰਤੀ ਮਾਈਕ੍ਰੋ-ਬਲਾਗ ਹੈ ਜੋ ਟਵਿਟਰ, ਟਰੁਥ ਸੋਸ਼ਲ, ਮੈਸਟਡਾਨ, ਪਾਰਲਰ ਵਰਗੇ ਹੋਰ ਗਲੋਬਲ ਮਾਈਕ੍ਰੋ-ਬਲਾਗਿੰਗ ਪਲੇਟਫਾਰਮ ਨਾਲ ਟੱਕਰ ਲੈ ਰਿਹਾ ਹੈ ਅਤੇ ਯੂਜ਼ਰ ਡਾਊਨਲੋਡ ਦੇ ਮਾਮਲੇ ’ਚ ਟਵਿਟਰ ਤੋਂ ਬਾਅਦ ਦੂਜੇ ਸਥਾਨ ’ਤੇ ਹੈ।
ਕੂ ਐਪ ਦੇ ਸੀ. ਈ. ਓ. ਅਤੇ ਸਹਿ-ਸੰਸਥਾਪਕ ਅਪ੍ਰਮੇਯ ਰਾਧਾਕ੍ਰਿਸ਼ਨ ਨੇ ਕਿਹਾ ਕਿ ਅਸੀਂ ਆਪਣੇ ਯੂਜ਼ਰਸ ਤੋਂ ਮਿਲੀ ਪ੍ਰਤੀਕਿਰਿਆ ਤੋਂ ਪ੍ਰਭਾਵਿਤ ਹਾਂ ਅਤੇ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪਣੇ ਹੋਂਦ ’ਚ ਆਉਣ ਤੋਂ ਬਾਅਦ ਸਿਰਫ 2.5 ਸਾਲਾਂ ਦੇ ਅੰਦਰ ਅੱਜ ਅਸੀਂ ਦੁਨੀਆ ’ਚ ਦੂਜੇ ਸਭ ਤੋਂ ਵੱਡੇ ਮਾਈਕ੍ਰੋ ਬਲਾਗ ਹਾਂ। ਲਾਂਚ ਤੋਂ ਬਾਅਦ ਯੂਜ਼ਰਸਾਂ ਨੇ ਸਾਡੇ ’ਤੇ ਭਰੋਸਾ ਕੀਤਾ ਹੈ। ਉਨ੍ਹਾਂ ਨੇ ਨਾ ਸਿਰਫ ਸਾਨੂੰ ਖੇਤਰੀ ਭਾਸ਼ਾਵਾਂ ’ਚ ਡਿਜੀਟਲ ਸਮੀਕਰਨ ਵਿਕਸਿਤ ਕਰਨ ਅਤੇ ਵਧਾਉਣ ਦਾ ਮੌਕਾ ਦਿੱਤਾ ਹੈ ਸਗੋਂ ਇਸ ’ਤੇ ਸਾਰਥਕ ਚਰਚਾ ’ਚ ਸ਼ਾਮਲ ਹੋ ਕੇ ਸਾਡੇ ਨਾਲ ਵਿਕਸਿਤ ਹੋਏ ਹਨ।