ਜਾਣੋ ਕੌਣ ਹਨ ਰਾਮਾਮੂਰਤੀ ਤਿਆਗਰਾਜਨ, 6000 ਕਰੋੜ ਰੁਪਏ ਦੀ ਜਾਇਦਾਦ ਕਰ ਦਿੱਤੀ ਦਾਨ
Saturday, Aug 12, 2023 - 01:49 PM (IST)
ਬਿਜ਼ਨੈੱਸ ਡੈਸਕ : ਸ਼੍ਰੀਰਾਮ ਗਰੁੱਪ ਦੇ ਸੰਸਥਾਪਕ ਰਾਮਾਮੂਰਤੀ ਤਿਆਗਰਾਜਨ ਨੇ ਆਪਣੀ 6000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾਨ ਕਰ ਦਿੱਤੀ ਹੈ। ਤਿਆਗਰਾਜਨ ਨੇ ਕਿਹਾ ਕਿ ਉਸ ਨੇ ਆਪਣੇ ਛੋਟੇ ਜਿਹੇ ਘਰ ਅਤੇ 5,000 ਡਾਲਰ (4 ਲੱਖ ਰੁਪਏ) ਦੀ ਕਾਰ ਨੂੰ ਛੱਡ ਕੇ ਬਾਕੀ ਦੀ ਸਾਰੀ ਜਾਇਦਾਦ ਆਪਣੇ ਕਰਮਚਾਰੀਆਂ ਦੇ ਲਈ ਬਣੇ ਇੱਕ ਟਰੱਸਟ ਨੂੰ ਦੇ ਦਿੱਤੀ ਹੈ। 86 ਸਾਲਾ ਤਿਆਗਰਾਜਨ ਨੇ ਕਿਹਾ, "ਮੈਂ 750 ਮਿਲੀਅਨ ਡਾਲਰ (ਲਗਭਗ 6,210 ਕਰੋੜ ਰੁਪਏ) ਦੀ ਜਾਇਦਾਦ ਸ਼੍ਰੀਰਾਮ ਮਾਲਕੀ ਟਰੱਸਟ ਨੂੰ ਟਰਾਂਸਫਰ ਕਰ ਦਿੱਤੀ ਹੈ।" ਹਾਲਾਂਕਿ ਉਹਨਾਂ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਕਿ ਉਸਨੇ ਜਾਇਦਾਦ ਕਦੋਂ ਦਾਨ ਕੀਤੀ ਹੈ।
ਇਹ ਵੀ ਪੜ੍ਹੋ : 70 ਰੁਪਏ ਕਿਲੋ ਵਿਕੇਗਾ ਟਮਾਟਰ! ਕੀਮਤਾਂ ਨੂੰ ਕੰਟਰੋਲ ਕਰਨ ਲਈ ਸਰਕਾਰ ਚੁੱਕ ਰਹੀ ਇਹ ਵੱਡਾ ਕਦਮ
ਇਸ ਸਾਲ ਸ਼ੁਰੂ ਕੀਤੀ ਸੀ ਕੰਪਨੀ
ਆਰ. ਤਿਆਗਰਾਜਨ ਇੱਕ ਬ੍ਰਾਹਮਣ ਉਦਯੋਗਪਤੀ ਅਤੇ ਚੇਨਈ ਸਥਿਤ ਸ਼੍ਰੀਰਾਮ ਸਮੂਹ ਦੇ ਸੰਸਥਾਪਕ ਹਨ। ਉਹਨਾਂ ਦਾ ਏਵੀਐੱਸ ਰਾਜਾ ਅਤੇ ਟੀ . ਜੈਰਾਮਨ ਦੇ ਨਾਲ ਇੱਕ ਵਿੱਤੀ ਸੇਵਾ ਸਮੂਹ ਹੈ। ਉਹਨਾਂ ਦਾ ਜਨਮ 25 ਅਗਸਤ, 1937 ਨੂੰ ਚੇਨਈ (ਪਹਿਲਾਂ ਮਦਰਾਸ) ਵਿੱਚ ਹੋਇਆ ਸੀ। ਗਰੁੱਪ ਦੀ ਸਥਾਪਨਾ 5 ਅਪ੍ਰੈਲ 1974 ਨੂੰ ਆਰ ਥਿਆਗਰਾਜਨ, ਏਵੀਐੱਸ ਰਾਜਾ ਅਤੇ ਟੀ ਜੈਰਾਮਨ ਦੁਆਰਾ ਚੇਨਈ ਵਿੱਚ ਕੀਤੀ ਗਈ ਸੀ। ਗਰੁੱਪ ਦੀ ਚਿੱਟ ਫੰਡ ਕਾਰੋਬਾਰ ਨਾਲ ਸ਼ੁਰੂਆਤ ਕੀਤੀ ਗਈ ਅਤੇ ਬਾਅਦ ਵਿੱਚ ਗਰੁੱਪ ਨੇ ਲੋਨ ਅਤੇ ਬੀਮਾ ਕਾਰੋਬਾਰ ਵਿੱਚ ਪ੍ਰਵੇਸ਼ ਕੀਤਾ। ਤਿਆਗਰਾਜਨ ਨੇ ਘੱਟ ਆਮਦਨ ਵਾਲੇ ਲੋਕਾਂ ਨੂੰ ਕਰਜ਼ਾ ਦੇ ਕੇ ਆਪਣਾ ਸਾਮਰਾਜ ਬਣਾਇਆ ਹੈ, ਜਿਨ੍ਹਾਂ ਨੂੰ ਬੈਂਕਾਂ ਤੋਂ ਕਰਜ਼ਾ ਨਹੀਂ ਮਿਲਦਾ ਸੀ।
ਇਹ ਵੀ ਪੜ੍ਹੋ : ਗੰਢਿਆਂ ਦੀਆਂ ਵਧਦੀਆਂ ਕੀਮਤਾਂ 'ਤੇ ਰੋਕ ਲਾਉਣ ਲਈ ਕੇਂਦਰ ਸਰਕਾਰ ਦਾ ਅਹਿਮ ਫ਼ੈਸਲਾ
ਲੱਖਾਂ ਲੋਕਾਂ ਨੂੰ ਮਿਲੀ ਇਸ ਕੰਪਨੀ ਵਿੱਚ ਨੌਕਰੀ
ਸ਼੍ਰੀ ਰਾਮ ਰਾਮ ਦੇ ਇਸ ਸਮੂਹ ਵਿੱਚ ਲਗਭਗ 1,08,000 ਲੋਕ ਕੰਮ ਕਰਦੇ ਹਨ। ਉਨ੍ਹਾਂ ਦੀ ਕੰਪਨੀ ਸਮਾਜ ਦੇ ਗਰੀਬ ਵਰਗ ਨੂੰ ਟਰੱਕਾਂ, ਟਰੈਕਟਰਾਂ ਅਤੇ ਹੋਰ ਵਾਹਨਾਂ ਲਈ ਕਰਜ਼ੇ ਮੁਹੱਈਆ ਕਰਵਾਉਣ ਵਿੱਚ ਮੋਹਰੀ ਹੈ। ਤਿਆਗਰਾਜਨ ਨੇ ਇਕ ਇੰਟਰਵਿਊ 'ਚ ਦੱਸਿਆ ਕਿ ਉਨ੍ਹਾਂ ਨੇ ਇਹ ਕੰਪਨੀ ਇਸ ਲਈ ਖੋਲ੍ਹੀ ਹੈ ਤਾਂ ਜੋ ਕ੍ਰੈਡਿਟ ਹਿਸਟਰੀ ਵਾਲੇ ਲੋਕਾਂ ਨੂੰ ਪੈਸੇ ਉਧਾਰ ਲੈਣ 'ਚ ਕੋਈ ਦਿੱਕਤ ਨਾ ਆਵੇ। ਫਲੈਗਸ਼ਿਪ ਕੰਪਨੀ ਸ਼੍ਰੀਰਾਮ ਫਾਈਨਾਂਸ ਲਿਮਿਟੇਡ ਦਾ ਬਾਜ਼ਾਰ ਮੁੱਲ ਲਗਭਗ 8.5 ਬਿਲੀਅਨ ਡਾਲਰ ਹੈ। ਜੂਨ ਤਿਮਾਹੀ 'ਚ ਇਸ ਦਾ ਮੁਨਾਫਾ ਲਗਭਗ 20 ਕਰੋੜ ਡਾਲਰ ਰਿਹਾ।
ਇਹ ਵੀ ਪੜ੍ਹੋ : ਕਰਜ਼ ਲੈਣ ਵਾਲਿਆਂ ਲਈ ਵੱਡੀ ਖ਼ਬਰ : RBI ਨੇ ਜਾਰੀ ਕੀਤੀ ਅਹਿਮ ਜਾਣਕਾਰੀ
ਇਸ ਲਈ ਖੋਲ੍ਹੀ ਸੀ ਕੰਪਨੀ
ਇਕ ਇੰਟਰਵਿਊ 'ਚ ਤਿਆਗਰਾਜਨ ਨੇ ਕਿਹਾ- ਮੈਂ ਥੋੜ੍ਹਾ ਖੱਬੇਪੱਖੀ ਹਾਂ ਪਰ ਮੈਂ ਸੰਘਰਸ਼ ਕਰ ਰਹੇ ਲੋਕਾਂ ਦੀ ਜ਼ਿੰਦਗੀ 'ਚ ਕੁਝ ਪਰੇਸ਼ਾਨੀ ਘੱਟ ਕਰਨਾ ਚਾਹੁੰਦਾ ਹਾਂ। ਤਿਆਗਰਾਜਨ ਨੇ ਇਹ ਵੀ ਕਿਹਾ ਕਿ ਮੈਂ ਇਹ ਸਾਬਤ ਕਰਨ ਲਈ ਵਿੱਤੀ ਸੇਵਾਵਾਂ ਦੇ ਕਾਰੋਬਾਰ ਵਿੱਚ ਹਾਂ ਕਿ ਬਿਨਾਂ ਕ੍ਰੈਡਿਟ ਹਿਸਟਰੀ ਅਤੇ ਨਿਯਮਤ ਆਮਦਨ ਵਾਲੇ ਲੋਕਾਂ ਨੂੰ ਉਧਾਰ ਦੇਣਾ ਓਨਾ ਜੋਖਮ ਭਰਿਆ ਨਹੀਂ ਹੈ ਜਿੰਨਾ ਆਮ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : ਟਮਾਟਰ ਤੋਂ ਬਾਅਦ ਦਾਲ, ਚੌਲ, ਆਟੇ ਦੀਆਂ ਕੀਮਤਾਂ 'ਚ ਹੋਇਆ ਵਾਧਾ, ਇਕ ਸਾਲ 'ਚ 30 ਫ਼ੀਸਦੀ ਹੋਏ ਮਹਿੰਗੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8