ਜਾਣੋ ਕੀ ਹੈ ਪ੍ਰਧਾਨ ਮੰਤਰੀ Dhan Dhanya Yojana? ਕਿਹੜੇ ਕਿਸਾਨਾਂ ਨੂੰ ਮਿਲੇਗਾ ਇਸ ਦਾ ਲਾਭ
Tuesday, Feb 04, 2025 - 10:37 AM (IST)
ਨਵੀਂ ਦਿੱਲੀ - 1 ਫਰਵਰੀ ਨੂੰ ਪੇਸ਼ ਕੀਤੇ ਗਏ ਕੇਂਦਰੀ ਬਜਟ ‘ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਈ ਐਲਾਨ ਕੀਤੇ ਹਨ। ਇਸ ਦੌਰਾਨ ਕਿਸਾਨਾਂ ਲਈ ਇੱਕ ਸਕੀਮ ਪ੍ਰਧਾਨ ਮੰਤਰੀ Dhan Dhanya Yojana ਦਾ ਐਲਾਨ ਕੀਤਾ ਗਿਆ ਹੈ।
ਯੋਜਨਾ ਕੀ ਹੈ?
ਪ੍ਰਧਾਨ ਮੰਤਰੀ Dhan Dhanya Yojana ਤਹਿਤ ਸੂਬਾ ਸਰਕਾਰਾਂ ਦੇ ਸਹਿਯੋਗ ਨਾਲ 100 ਜ਼ਿਲ੍ਹਿਆਂ ਦੀ ਚੋਣ ਕੀਤੀ ਜਾਵੇਗੀ ਜਿੱਥੇ ਉਤਪਾਦਕ ਹਨ। ਪੰਚਾਇਤੀ ਅਤੇ ਬਲਾਕ ਪੱਧਰ ‘ਤੇ ਫ਼ਸਲ ਦੀ ਪੈਦਾਵਾਰ ਵਧਾਈ ਜਾਵੇਗੀ। ਇਸ ਯੋਜਨਾ ਤਹਿਤ 1.7 ਕਰੋੜ ਕਿਸਾਨਾਂ ਨੂੰ ਫਾਇਦਾ ਹੋਣ ਦੀ ਉਮੀਦ ਹੈ। ਯੋਜਨਾ ਤਹਿਤ ਕਿਸਾਨਾਂ, ਔਰਤਾਂ, ਨੌਜਵਾਨ ਕਿਸਾਨਾਂ ਅਤੇ ਬੇਜ਼ਮੀਨ ਖੇਤੀਬਾੜੀ ਕਰਨ ਵਾਲੇ ਵਿਅਕਤੀਆਂ‘ਤੇ ਫੋਕਸ ਕੀਤਾ ਜਾਵੇਗਾ।
ਵਿੱਤ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਇਸ ਧਨ ਧਾਨਿਆ ਯੋਜਨਾ ਦਾ ਲਾਭ ਘੱਟ ਉਪਜ ਵਾਲੀਆਂ ਥਾਵਾਂ 'ਤੇ ਮਿਲੇਗਾ। ਇਸ ਦੇ ਨਾਲ ਹੀ ਇਸ ਯੋਜਨਾ ਰਾਹੀਂ 1.7 ਕਰੋੜ ਕਿਸਾਨਾਂ ਨੂੰ ਮਦਦ ਮਿਲੇਗੀ। ਇਹ ਯੋਜਨਾ ਰਾਜਾਂ ਦੇ ਸਹਿਯੋਗ ਨਾਲ ਚਲਾਈ ਜਾਵੇਗੀ।
ਇਸ ਯੋਜਨਾ ਤਹਿਤ 100 ਜ਼ਿਲ੍ਹੇ ਕਵਰ ਕੀਤੇ ਜਾਣਗੇ ਅਤੇ ਇਹ ਉਹ ਜ਼ਿਲ੍ਹੇ ਹੋਣਗੇ ਜਿੱਥੇ ਉਤਪਾਦਨ ਘੱਟ ਹੋਵੇਗਾ।
ਇਸ ਨਾਲ ਇਸ ਸਕੀਮ ਅਧੀਨ ਆਉਂਦੇ ਰਾਜਾਂ ਵਿੱਚ ਉਤਪਾਦਕਤਾ ਵਧਾਉਣ, ਖੇਤੀ ਵਿਭਿੰਨਤਾ, ਸਿੰਚਾਈ ਅਤੇ ਵਾਢੀ ਤੋਂ ਬਾਅਦ ਸਟੋਰੇਜ ਸਮਰੱਥਾ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।