ਕਿਰਨ ਮਜੂਮਦਾਰ ਨੇ ਰਵੀ ਵੈਂਕਟੇਸ਼ਨ ਦਾ ਕੀਤਾ ਸਮਰਥਨ
Tuesday, Aug 29, 2017 - 02:13 AM (IST)

ਬੈਂਗਲੁਰੂ- ਕੁਝ ਹਿੱਸੇਦਾਰਾਂ ਵੱਲੋਂ ਰਵੀ ਵੈਂਕਟੇਸ਼ਨ 'ਤੇ ਹਮਲਿਆਂ ਦੌਰਾਨ ਇਨਫੋਸਿਸ ਦੇ ਸੁਤੰਤਰ ਨਿਰਦੇਸ਼ਕ ਕਿਰਨ ਮਜੂਮਦਾਰ ਸ਼ਾ ਨੇ ਅੱਜ ਉਨ੍ਹਾਂ ਦਾ ਸਮਰਥਨ ਕਰਦਿਆਂ ਕਿਹਾ ਕਿ ਉਹ ਬੋਰਡ ਦੇ ਕੀਮਤੀ ਮੈਂਬਰ ਹਨ। ਸ਼ਾ ਨੇ ਕਿਹਾ, ''ਲੋਕਾਂ ਵੱਲੋਂ ਉਨ੍ਹਾਂ ਦੇ ਅਸਤੀਫੇ ਦੀ ਮੰਗ ਬਹੁਤ ਹੀ ਗਲਤ ਹੈ। ਜਿਵੇਂ ਕਿ ਚੇਅਰਮੈਨ ਨੰਦਨ ਨਿਲੇਕਣਿ ਨੇ ਬਹੁਤ ਸਹੀ ਕਿਹਾ ਕਿ ਉਹ ਬੋਰਡ ਦੇ ਕੀਮਤੀ ਮੈਂਬਰ ਹਨ। ਅਫਸੋਸ ਹੈ ਕਿ ਬਿਨਾਂ ਤੱਥਾਂ ਦੇ ਹੀ ਲੋਕ ਉਨ੍ਹਾਂ ਬਾਰੇ ਉਲਟੀਆਂ-ਸਿੱਧੀਆਂ ਗੱਲਾਂ ਕਰ ਰਹੇ ਹਨ।'' ਜ਼ਿਕਰਯੋਗ ਹੈ ਕਿ ਕੰਪਨੀ ਦੇ ਹਿੱਸੇਦਾਰ ਟੀ. ਵੀ. ਮੋਹਨਦਾਸ ਪਈ ਤੇ ਵੀ. ਬਾਲਾਕ੍ਰਿਸ਼ਨਨ ਨੇ ਵੈਂਕਟੇਸ਼ਨ ਦਾ ਵਿਰੋਧ ਕੀਤਾ ਹੈ ਜਦਕਿ ਮੌਜੂਦਾ ਚੇਅਰਮੈਨ ਨੰਦਨ ਨਿਲੇਕਣਿ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ।