Kia ਦੀ ਜ਼ਬਰਦਸਤ ਇਲੈਕਟ੍ਰਾਨਿਕ ਕਾਰ ਭਾਰਤ 'ਚ ਹੋਈ ਲਾਂਚ, ਜਾਣੋ ਖ਼ਾਸੀਅਤ

Friday, Jun 03, 2022 - 11:33 AM (IST)

Kia ਦੀ ਜ਼ਬਰਦਸਤ ਇਲੈਕਟ੍ਰਾਨਿਕ ਕਾਰ ਭਾਰਤ 'ਚ ਹੋਈ ਲਾਂਚ, ਜਾਣੋ ਖ਼ਾਸੀਅਤ

ਮੁੰਬਈ - Kia Motors ਨੇ 2 ਜੂਨ ਨੂੰ ਭਾਰਤ 'ਚ ਆਪਣੀ ਪਹਿਲੀ ਇਲੈਕਟ੍ਰਿਕ ਕਾਰ Kia EV6 ਨੂੰ ਲਾਂਚ ਕਰ ਦਿੱਤਾ ਹੈ ਅਤੇ ਇਸ ਦੇ ਨਾਲ ਹੀ ਕੰਪਨੀ ਦੀ ਇਲੈਕਟ੍ਰਿਕ ਕਾਰ ਸੈਗਮੈਂਟ 'ਚ ਵੀ ਐਂਟਰੀ ਹੋ ਗਈ ਹੈ। ਵਰਤਮਾਨ ਵਿੱਚ, ਦੱਖਣੀ ਕੋਰੀਆ ਦੀ ਕੰਪਨੀ ਭਾਰਤ ਵਿੱਚ ਸਭ ਤੋਂ ਵੱਧ ਵਿਕਣ ਵਾਲੀ ਕਿਆ ਸੇਲਟੋਲ ਦੇ ਨਾਲ-ਨਾਲ ਕੀਆ ਸਾਨੇਟ, ਕੀਆ ਕਾਰੇਨਸ ਅਤੇ ਕੀਆ ਕਾਰਨੀਵਲ ਵਰਗੀਆਂ SUV ਅਤੇ ਲਗਜ਼ਰੀ MPVs ਵੇਚਦੀ ਹੈ। Kia EV6 ਲਈ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਲੋਕ ਦੇਸ਼ ਭਰ ਦੇ 12 ਵੱਡੇ ਸ਼ਹਿਰਾਂ ਵਿੱਚ 15 ਡੀਲਰਸ਼ਿਪਾਂ 'ਤੇ 3 ਲੱਖ ਰੁਪਏ ਦਾ ਭੁਗਤਾਨ ਕਰਕੇ Kia EV6 ਦੀ ਬੁਕਿੰਗ ਕਰ ਰਹੇ ਹਨ। ਫਿਲਹਾਲ, ਅਸੀਂ ਤੁਹਾਨੂੰ ਲਾਂਚ ਤੋਂ ਬਾਅਦ ਅੱਜ Kia EV6 ਦੀ ਦਿੱਖ ਅਤੇ ਵਿਸ਼ੇਸ਼ਤਾਵਾਂ ਸਮੇਤ ਸਾਰੇ ਵੇਰਵੇ ਦੱਸਣ ਜਾ ਰਹੇ ਹਾਂ।

ਸੋਲਡ ਆਊਟ ਹੋ ਗਈ ਕੀਆ ਈ. ਵੀ.6

ਕੰਪਨੀ ਸ਼ੁਰੂਆਤ ’ਚ Kia EV6 ਦੀਆਂ ਸਿਰਫ 100 ਯੂਨਿਟਾਂ ਇਸ ਸਾਲ ਵਿਕਰੀ ਲਈ ਉਪਲਬਧ ਹੋਣਗੀਆਂ ਅਤੇ ਇਸਨੂੰ ਪੂਰੀ ਤਰ੍ਹਾਂ ਨਾਲ ਬਣੀ ਯੂਨਿਟ ਦੇ ਰੂਪ ਵਿੱਚ ਭਾਰਤ ਵਿੱਚ ਲਿਆਂਦਾ ਜਾਵੇਗਾ। ਲਾਂਚ ਹੁੰਦੇ ਹੀ ਕਾਰ ਨੂੰ ਲੈ ਕੇ ਲੋਕਾਂ ’ਚ ਕਾਫੀ ਕ੍ਰੇਜ ਦੇਖਣ ਨੂੰ ਮਿਲ ਰਿਹਾ ਹੈ। ਬੁਕਿੰਗ ਸ਼ੁਰੂ ਹੁੰਦੇ ਹੀ ਇਹ ਇਸ ਸਾਲ ਲਈ ਸੋਲਡ ਆਊਟ ਹੋ ਗਈ ਹੈ। ਅੱਜ ਕਾਰ ਨੂੰ ਲਾਂਚ ਕਰਦੇ ਹੋਏ ਕੀਆ ਆਫਿਸ਼ੀਅਲਸ ਨੇ ਕਿਹਾ ਕਿ ਈ. ਵੀ.6 ਦੀ ਇਨ੍ਹਾਂ ਸਾਰੀਆਂ ਇਕਾਈਆਂ ਦੀ ਬੁਕਿੰਗ ਹੋ ਚੁੱਕੀ ਹੈ। ਕੀਆ ਮੁਤਾਬਕ ਉਸ ਨੂੰ ਇਸ ਇਲੈਕਟ੍ਰਿਕ ਕਾਰ ਲਈ 355 ਬੁਕਿੰਗ ਹਾਸਲ ਹੋਈਆਂ ਹਨ। ਈ. ਵੀ.6 ਦੀ ਪਹਿਲੀ ਇਕਾਈ ਦੀ ਡਲਿਵਰੀ ਇਸ ਸਾਲ ਸਤੰਬਰ ਤੋਂ ਸ਼ੁਰੂ ਹੋਵੇਗੀ।

ਇਹ ਵੀ ਪੜ੍ਹੋ : ਮਈ ’ਚ ਵਾਹਨ ਕੰਪਨੀਆਂ ਦੀ ਵਿਕਰੀ ਨੇ ਫੜੀ ਰਫਤਾਰ, ਹੁੰਡਈ ਨੂੰ ਪਛਾੜ ਕੇ ਟਾਟਾ ਦੂਸਰੇ ਨੰਬਰ ’ਤੇ

Kia Motors ਦੀ ਭਾਰਤ ਵਿੱਚ ਪਹਿਲੀ ਇਲੈਕਟ੍ਰਿਕ ਕਾਰ Kia EV ਇੱਕ ਇਲੈਕਟ੍ਰਿਕ ਕਰਾਸਓਵਰ ਹੈ ਜੋ ਪ੍ਰੀਮੀਅਮ ਦਿੱਖ ਅਤੇ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਇੱਕ ਸ਼ਾਨਦਾਰ ਰੇਂਜ ਦੇ ਨਾਲ ਆਈ ਹੈ। ਇਸ ਨੂੰ ਇਲੈਕਟ੍ਰਿਕ ਗਲੋਬਲ ਮਾਡਿਊਲਰ ਪਲੇਟਫਾਰਮ 'ਤੇ ਤਿਆਰ ਕੀਤਾ ਗਿਆ ਹੈ, ਜੋ ਸੁਰੱਖਿਆ ਦੇ ਨਾਲ-ਨਾਲ ਬੈਟਰੀ ਰੇਂਜ ਦੇ ਲਿਹਾਜ਼ ਨਾਲ ਬਹੁਤ ਵਧੀਆ ਹੈ। ਹਾਲਾਂਕਿ ਇਸ ਇਲੈਕਟ੍ਰਿਕ ਕਾਰ ਨੂੰ ਹਾਈਵੇਅ 'ਤੇ ਆਸਾਨੀ ਨਾਲ ਸਫਰ ਵੀ ਕੀਤਾ ਜਾ ਸਕਦਾ ਹੈ।

Kia EV6 ਨੂੰ ਅਧਿਕਾਰਤ ਤੌਰ 'ਤੇ ਭਾਰਤੀ ਕਾਰ ਬਾਜ਼ਾਰ 'ਚ 59.95 ਲੱਖ ਰੁਪਏ, ਐਕਸ-ਸ਼ੋਰੂਮ ਦੀ ਸ਼ੁਰੂਆਤੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ। ਇਸ ਇਲੈਕਟ੍ਰਿਕ ਕਾਰ ਨੂੰ ਦੋ ਵੇਰੀਐਂਟ 'ਚ ਲਾਂਚ ਕੀਤਾ ਗਿਆ ਹੈ, ਜਿਸ 'ਚ GT RWD ਅਤੇ AWD ਵਰਜ਼ਨ ਸ਼ਾਮਲ ਹਨ। ਟਾਪ-ਸਪੈਕ ਮਾਡਲ ਦੀ ਐਕਸ-ਸ਼ੋਰੂਮ ਕੀਮਤ 64.96 ਲੱਖ ਰੁਪਏ ਹੈ। ਕੰਪਨੀ ਦੇ ਦਾਅਵੇ ਮੁਤਾਬਕ ਇਕ ਵਾਰ ਚਾਰਜ ਕਰਨ 'ਤੇ ਬੈਟਰੀ ਦੀ ਰੇਂਜ 500 ਕਿਲੋਮੀਟਰ ਤੱਕ ਹੈ। Kia EV6 ਸਪੀਡ ਦੇ ਲਿਹਾਜ਼ ਨਾਲ ਵੀ ਵਧੀਆ ਹੈ ਅਤੇ ਇਹ ਸਿਰਫ 5.1 ਸਕਿੰਟ 'ਚ 0-100 kmph ਦੀ ਰਫਤਾਰ ਫੜ ਲੈਂਦੀ ਹੈ। ਇਸ ਪ੍ਰੀਮੀਅਮ ਇਲੈਕਟ੍ਰਿਕ ਕਾਰ ਦੀ ਟਾਪ ਸਪੀਡ 185 kmph ਤੱਕ ਹੈ।

ਇਹ ਵੀ ਪੜ੍ਹੋ : 1 ਜੂਨ ਤੋਂ ਬਦਲਣਗੇ ਇਹ ਵੱਡੇ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ

ਸ਼ਾਨਦਾਰ ਦਿੱਖ ਅਤੇ ਵਿਸ਼ੇਸ਼ਤਾਵਾਂ

Kia EV ਦੇ ਲੁੱਕ ਅਤੇ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ ਬੋਲਡ ਡਿਜ਼ਾਈਨ ਅਤੇ ਲੇਟੈਸਟ ਟੈਕਨਾਲੋਜੀ ਦੇਖਣ ਨੂੰ ਮਿਲੇਗੀ। ਲਾਲ, ਨੀਲਾ, ਚਿੱਟਾ, ਬਲੈਕ ਅਤੇ ਸਿਲਵਰ ਵਰਗੇ ਰੰਗਾਂ ਦੇ ਵਿਕਲਪਾਂ ਵਿੱਚ ਆਉਂਦੇ ਹੋਏ, Kia EV6 ਵਿੱਚ 19-ਇੰਚ ਅਲਾਏ ਵ੍ਹੀਲ, ਵਾਇਰਲੈੱਸ ਐਂਡਰੌਇਡ ਆਟੋ ਅਤੇ ਐਪਲ ਕਾਰ ਪਲੇ ਸਪੋਰਟ ਦੇ ਨਾਲ 12.3-ਇੰਚ ਇੰਫੋਟੇਨਮੈਂਟ ਸਿਸਟਮ, 12.3-ਇੰਚ ਡਿਜੀਟਲ ਕੰਸੋਲ, ਵਾਇਰਲੈੱਸ ਚਾਰਜਿੰਗ, ਸਮਾਰਟ ਕਰੂਜ਼ ਕੰਟਰੋਲ ਅਤੇ ਰਿਮੋਟ ਸਮਾਰਟ ਪਾਰਕਿੰਗ ਅਸਿਸਟ ਦੇ ਨਾਲ ਐਡਵਾਂਸਡ ਡਰਾਈਵਰ ਅਸਿਸਟੈਂਟ ਸਿਸਟਮ (ADAS), ਰਾਈਡਿੰਗ ਮੋਡ ਅਤੇ ਮਲਟੀਪਲ ਏਅਰਬੈਗ ਵਰਗੇ ਕਈ ਸਟੈਂਡਰਡ ਅਤੇ ਸੁਰੱਖਿਆ ਫੀਚਰ ਦੇਖਣ ਨੂੰ ਮਿਲਣਗੇ।

ਇਹ ਵੀ ਪੜ੍ਹੋ : PM ਮੋਦੀ ਨੇ 10 ਕਰੋੜ ਤੋਂ ਵੱਧ ਕਿਸਾਨਾਂ ਲਈ ਜਾਰੀ ਕੀਤੇ 21 ਹਜ਼ਾਰ ਕਰੋੜ ਰੁਪਏ

ਵਾਇਰਲੈੱਸ ਐਂਡ੍ਰਾਇਡ ਆਟੋ ਅਤੇ ਐਪਲ ਕਾਰ ਪਲੇ ਸਪੋਰਟ ਵਾਲੇ 12.3 ਇੰਚ ਇਨਫੋਟੇਨਮੈਂਟ ਸਿਸਟਮ ਦੇ ਨਾਲ ਹੀ ਹੀ ਸੇਫਟੀ ਦੇ ਮਾਮਲੇ ’ਚ 8 ਏਅਰਬੈਗਸ, ਆਲ ਵ੍ਹੀਲ ਡਿਸਕ ਬ੍ਰੇਕ, ਇਲੈਕਟ੍ਰਾਨਿਕ ਸਟੈਬਿਲਿਟੀ ਕੰਟਰੋਲ, ਵ੍ਹੀਕਲ ਸਟੈਬਿਲਿਟੀ ਮੈਨੇਜਮੈਂਟ, ਹਿਲ ਸਟਾਰਟ ਅਸਿਸਟ ਕੰਟਰੋਲ, ਮਲਟੀ ਕੋਲਿਜਨ ਬ੍ਰੇਕ ਅਸਿਸਟ, ਏ. ਬੀ. ਐੱਸ., ਐਮਰਜੈਂਸੀ ਸਟੌਪ ਸਿਗਨਲ, ਫਰੰਟ ਅਤੇ ਰੀਅਰ ਪਾਰਕਿੰਗ ਸੈਂਸਰ ਸ਼ਾਮਲ ਹਨ।

ਚਾਰਜਿੰਗ

ਜੇ ਤੁਸੀਂ ਕੀਆ ਈ. ਵੀ.6 ਨੂੰ 350 ਕੇ. ਡਬਲਯੂ. ਡੀ. ਸੀ. ਚਾਰਜਰ ਨਾਲ ਚਾਰਜ ਕਰੋਗੇ ਤਾਂ ਇਹ 10 ਤੋਂ 80 ਫੀਸਦੀ ਤੱਕ ਸਿਰਫ 18 ਮਿੰਟ ’ਚ ਚਾਰਜ ਹੋ ਜਾਏਗੀ। ਇਸ ਤੋਂ ਇਲਾਵਾ ਜੇ ਤੁਸੀਂ ਇਸ ਨੂੰ 50ਕੇ. ਡਬਲਯੂ. ਚਾਰਜਰ ਨਾਲ ਚਾਰਜ ਕਰੋਗੇ ਤਾਂ ਇਹ 80 ਫੀਸਦੀ ਚਾਰਜ ਹੋਣ ’ਚ ਸਿਰਫ 73 ਮਿੰਟ ਲਵੇਗੀ ਜੋ ਕੰਪਨੀ ਵਲੋਂ ਘਰ ’ਚ ਇੰਸਟਾਲ ਕਰਨ ਲਈ ਚਾਰਜ ਦਿੱਤਾ ਜਾਵੇਗਾ ਉਹ 22 ਕੇ. ਡਬਲਯੂ. ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News