ਕੈਂਟ ਜਵੈੱਲ ਇੰਡਕਸ਼ਨ ਕੁੱਕਟੌਪ ਭਾਰਤ ’ਚ ਲਾਂਚ
Thursday, Sep 01, 2022 - 10:48 AM (IST)
ਨਵੀਂ ਦਿੱਲੀ– ਕੈਂਟ ਨੇ ਭਾਰਤੀ ਬਾਜ਼ਾਰ ’ਚ ਆਪਣਾ ਨਵਾਂ ਕੈਂਟ ਜਵੈੱਲ ਇੰਡਕਸ਼ਨ ਕੁੱਕਟਾਪ ਲਾਂਚ ਕੀਤਾ ਹੈ। ਇਸ ਦੇ ਨਾਲ ਹੁਣ ਖਾਣਾ ਪਕਾਉਣ ਲਈ ਕਿਸੇ ਮਾਚਿਸ, ਲਾਈਟਰ ਜਾਂ ਗੈਸ ਸਿਲੰਡਰ ਦੀ ਲੋੜ ਨਹੀਂ ਰਹੇਗੀ ਕਿਉਂਕਿ ਕੈਂਟ ਜਵੈੱਲ ਇੰਡਕਸ਼ਨ ਕੁੱਕਟੌਪ ਦੇ ਨਾਲ ਸਮਾਰਟ ਅਤੇ ਇਨੋਵੇਟਿਵ ਕੁਕਿੰਗ ਅਪਣਾਉਣ ਦਾ ਸਮਾਂ ਆ ਗਿਆ ਹੈ।
ਕੈਂਟ ਜਵੈੱਲ ਇੰਡਕਸ਼ਨ ਕੁੱਕਟੌਪ ’ਤੇ ਸਿਰਫ ਇਕ ਬਟਨ ਦਬਾ ਕੇ ਵੱਖ-ਵੱਖ ਤਰ੍ਹਾਂ ਦੇ ਸੁਆਦੀ ਭੋਜਨ ਪਕਾਏ ਜਾ ਸਕਦੇ ਹਨ। ਤਕਨਾਲੋਜੀ, ਬਿਹਤਰ ਫੰਕਸ਼ਨ ਅਤੇ ਦੇਖਣ ’ਚ ਖੂਬਸੂਰਤ ਨਵੇਂ ਕੈਂਟ ਜਵੈੱਲ ਇੰਡਕਸ਼ਨ ਕੁੱਕਟੌਪ ਜੋ ਕੇ ਇੰਡਕਸ਼ਨ-ਬੇਸਡ ਕੁੱਕਟੌਪ ਹੈ, ਰਵਾਇਤੀ ਗੈਸ ਸਟੋਵ ਜਾਂ ਇਲੈਕਟ੍ਰਿਕ ਕੁੱਕਰ ਦੀ ਤੁਲਨਾ ’ਚ ਕਾਫੀ ਵੱਧ ਸੁਰੱਖਿਅਤ ਹੈ।
ਸਹੂਲਤਾਂ ਨਾਲ ਭਰਪੂਰ ਕੈਂਟ ਜਵੈੱਲ ਇੰਡਕਸ਼ਨ ਕੁੱਕਟੌਪ ’ਚ 2000 ਵਾਟ ਪਾਵਰ ਖਪਤ ਵਾਲੇ ਅਤੇ ਇਸ ’ਚ ਅੱਠ ਪ੍ਰੀ-ਸੈੱਟ ਮੈਨਿਊ ਹਨ, ਜਿਸ ’ਚ ਕਰੀ, ਫ੍ਰਾਈ, ਰੋਟੀ, ਕੀਪ ਵਾਰਮ, ਸੂਪ, ਵਾਟਰ, ਮਿਲਕ ਬੁਆਇਲਿੰਗ (ਦੁੱਧ ਉਬਾਲਣਾ) ਅਤੇ ਰਾਈਸ ਸ਼ਾਮਲ ਹਨ ਜੋ ਤੁਹਾਨੂੰ ਸੁਆਦੀ ਕਰੀ ਅਤੇ ਫ੍ਰਾਈਡ ਫੂਡਸ ਜਾਂ ਪੌਸ਼ਟਿਕ ਤਿਆਰ ਕਰਨ ਦੀ ਸਹੂਲਤ ਦਿੰਦੇ ਹਨ। ਤੁਹਾਨੂੰ ਸਿਰਫ ਆਪਣੀ ਪਸੰਦ ਮੁਤਾਬਕ ਐੱਲ. ਈ. ਡੀ. ਡਿਸਪਲੇ ’ਤੇ ਸੂਪ ਨੂੰ ਚੁਣਨਾ ਹੈ।
ਕੈਂਟ ਜਵੈੱਲ ਇੰਡਕਸ਼ਨ ਕੁੱਕਟੌਪ ਦੀ ਵਰਤੋਂ ਕਰ ਕੇ ਦੁੱਧ ਦੇ ਉਬਲ ਕੇ ਬਾਹਰ ਡਿਗਣ ਬਾਰੇ ਚਿੰਤਾ ਕਰਨਾ ਬੰਦ ਕਰ ਸਕਦੇ ਹਨ, ਜਿਸ ’ਚ ਇਕ ਸੌਖਾਲਾ ‘ਮਿਲਕ ਬੁਆਇਲਿੰਗ ਫੀਚਰ ਹੈ ਜੋ ਦੁੱਧ ਨੂੰ ਉਬਾਲਣ ਦੌਰਾਨ ਬਾਹਰ ਨਿਕਲਣ ਵਾਲੇ ਦੁੱਧ ਨੂੰ ਫੈਲਣ ਤੋਂ ਰੋਕਣ ’ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ‘ਕੀਪ ਵਾਰਮ’ ਫੀਚਰ ਨਾਲ ਇਹ ਭੋਜਨ ਨੂੰ ਵਧੇਰੇ ਸਮੇਂ ਤੱਕ ਗਰਮ ਰੱਖਦਾ ਹੈ।