ਬਾਲੀਵੁੱਡ ਸੁਪਰਸਟਾਰ ਕੈਟਰੀਨਾ ਕੈਫ ਬਣੀ ਇਸ ਮਸ਼ਹੂਰ ਘੜੀ ਬ੍ਰਾਂਡ 'RADO' ਦਾ ਚਿਹਰਾ
Thursday, Oct 26, 2023 - 04:00 PM (IST)

ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼.) – ਮਸ਼ਹੂਰ ਸਵਿਸ ਘੜੀ ਨਿਰਮਾਤਾ ਰਾਡੋ, ਜੋ ਸਮੇਂ ਰਹਿਤ ਡਿਜ਼ਾਈਨ ਬਣਾਉਣ ਲਈ ਸਮੱਗਰੀ ’ਚ ਆਪਣੀ ਇਨੋਵੇਸ਼ਨ ਲਈ ਪ੍ਰਸਿੱਧ ਹੈ, ਨੂੰ ਬਾਲੀਵੁੱਡ ਸੁਪਰਸਟਾਰ ਕੈਟਰੀਨਾ ਕੈਫ ਨੂੰ ਆਪਣੀ ਗਲੋਬਲ ਬ੍ਰਾਂਡ ਅੰਬੈਸਡਰ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਰੋਮਾਂਚਕ ਸਾਂਝੇਦਾਰੀ ਜੀਵਨ ਭਰ ਯਾਦ ਰਹਿਣ ਵਾਲੀਆਂ ਯਾਦਾਂ ਬਣਾਉਣ ਦੀ ਰਾਡੋ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ।
ਇਹ ਵੀ ਪੜ੍ਹੋ : ਇਕ ਸਾਲ 'ਚ 19 ਫੀਸਦੀ ਰਿਟਰਨ ਦੇ ਸਕਦਾ ਹੈ ਸੋਨਾ, 10 ਦਿਨਾਂ 'ਚ ਹੋਇਆ 3,200 ਰੁਪਏ ਤੋਂ ਜ਼ਿਆਦਾ ਮਹਿੰਗਾ
ਇਸ ਰੋਮਾਂਚਕ ਸਾਂਝੇਦਾਰੀ ਦੀ ਘੁੰਡ ਚੁਕਾਈ ਇਕ ਆਕਰਸ਼ਕ ਮੁਹਿੰਮ ਵੀਡੀਓ ਦੇ ਰਿਲੀਜ਼ ਨਾਲ ਕੀਤੀ ਗਈ, ਜਿਸ ਨੇ ਦਰਸ਼ਕਾਂ ਨੂੰ ਸ਼ਾਨਦਾਰ ਮਾਰੂਥਲ ਦੇ ਲੈਂਡਸਕੇਪ ’ਚ ਲੈ ਜਾਂਦਾ ਹੈ। ਰਾਡੋ ਦੇ ਸੀ. ਈ. ਓ. ਐਡ੍ਰੀਅਨ ਬਾਸਹਾਰਡ ਨੇ ਸਹਿਯੋਗ ਲਈ ਆਪਣਾ ਉਤਸ਼ਾਹ ਪ੍ਰਗਟਾਉਂਦੇ ਹੋਏ ਕਿਹਾ ਕਿ ਅਸੀਂ ਰਾਡੋ ਪਰਿਵਾਰ ’ਚ ਕੈਟਰੀਨਾ ਕੈਫ ਦਾ ਸਵਾਗਤ ਕਰਦੇ ਹੋਏ ਖੁਸ਼ ਹਾਂ। ਉਨ੍ਹਾਂ ਦੀ ਸਦੀਵੀ ਸੁੰਦਰਤਾ ਅਤੇ ਵਿਸ਼ਵਵਿਆਪੀ ਮਾਨਤਾ ਰਾਡੋ ਦੇ ਮੂਲ ਸਿਧਾਂਤਾਂ ਦੇ ਨਾਲ ਸਹਿਜੇ ਹੀ ਮੇਲ ਖਾਂਦੀ ਹੈ। ਅਸੀਂ ਲਗਜ਼ਰੀ ਨੂੰ ਮੁੜ ਪਰਿਭਾਸ਼ਿਤ ਕਰਨ ਦੀ ਇਸ ਯਾਤਰਾ ਲਈ ਤਿਆਰ ਹਾਂ।
ਇਹ ਵੀ ਪੜ੍ਹੋ : IKEA ਨੂੰ ਗਾਹਕ ਕੋਲੋਂ ਇਹ ਚਾਰਜ ਵਸੂਲਣਾ ਪਿਆ ਭਾਰੀ, ਕੰਜਿਊਮਰ ਕੋਰਟ ਨੇ ਠੋਕਿਆ ਜੁਰਮਾਨਾ
ਕੈਟਰੀਨਾ ਕੈਫ ਨੇ ਵੀ ਸਾਂਝੇਦਾਰੀ ਬਾਰੇ ਆਪਣਾ ਉਤਸ਼ਾਹ ਸਾਂਝਾ ਕਰਦੇ ਹੋਏ ਕਿਹਾ ਕਿ ਮੈਂ ਰਾਡੋ ਨਾਲ ਜੁੜ ਕੇ ਸਨਮਾਨਿਤ ਅਤੇ ਉਤਸ਼ਾਹਿਤ ਮਹਿਸੂਸ ਕਰ ਰਹੀ ਹਾਂ। ਇਹ ਬ੍ਰਾਂਡ ਘੜੀ ਨਿਰਮਾਣ ’ਚ ਆਪਣੀ ਉੱਤਮਤਾ ਲਈ ਜਾਣਿਆ ਜਾਂਦਾ ਹੈ। ਰਾਡੋ ਘੜੀਆਂ ਨੇ ਹਮੇਸ਼ਾ ਮੈਨੂੰ ਆਪਣੇ ਨਵੇਂ ਡਿਜ਼ਾਈਨ ਅਤੇ ਗੁਣਵੱਤਾ ਪ੍ਰਤੀ ਵਚਨਬੱਧਤਾ ਨਾਲ ਆਕਰਸ਼ਿਤ ਕੀਤਾ ਹੈ। ਮੈਂ ਵਿਸ਼ਵ ਪੱਧਰ ’ਤੇ ਇਸ ਪ੍ਰਸਿੱਧ ਸਵਿਸ ਬ੍ਰਾਂਡ ਦੀ ਨੁਮਾਇੰਦਗੀ ਕਰਨ ਦੀ ਉਮੀਦ ਕਰਦਾ ਹਾਂ।
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8