JSW ਸਟੀਲ ਦਾ ਮੁਨਾਫਾ 20% ਘਟਿਆ
Saturday, May 28, 2022 - 05:36 PM (IST)
 
            
            ਮੁੰਬਈ - ਪ੍ਰਾਈਵੇਟ ਸੈਕਟਰ ਦੀ JSW ਸਟੀਲ ਦਾ ਏਕੀਕ੍ਰਿਤ ਸ਼ੁੱਧ ਲਾਭ ਮਾਰਚ 2022 ਨੂੰ ਖਤਮ ਹੋਈ ਤਿਮਾਹੀ ਲਈ 20 ਫੀਸਦੀ ਘੱਟ ਕੇ 3,343 ਕਰੋੜ ਰੁਪਏ ਰਹਿ ਗਿਆ। ਮੁੱਖ ਤੌਰ 'ਤੇ ਖਰਚੇ ਵਧਣ ਕਾਰਨ ਕੰਪਨੀ ਦਾ ਮੁਨਾਫਾ ਘਟਿਆ ਹੈ।
ਕੰਪਨੀ ਨੇ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਕਿਹਾ ਕਿ ਉਸ ਨੇ ਵਿੱਤੀ ਸਾਲ 2020-21 ਦੀ ਜਨਵਰੀ-ਮਾਰਚ ਤਿਮਾਹੀ 'ਚ 4,191 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਹਾਲਾਂਕਿ, ਸਮੀਖਿਆ ਅਧੀਨ ਤਿਮਾਹੀ 'ਚ ਕੰਪਨੀ ਦੀ ਕੁੱਲ ਆਮਦਨ ਵਧ ਕੇ 47,128 ਕਰੋੜ ਰੁਪਏ ਹੋ ਗਈ ਜੋ ਇਕ ਸਾਲ ਪਹਿਲਾਂ ਦੀ ਮਿਆਦ 'ਚ 27,095 ਕਰੋੜ ਰੁਪਏ ਸੀ। ਉਕਤ ਮਿਆਦ ਦੇ ਦੌਰਾਨ ਕੰਪਨੀ ਦਾ ਖ਼ਰਚਾ ਵਧ ਕੇ 41,282 ਕਰੋੜ ਰੁਪਏ ਹੋ ਗਿਆ ਹੈ ਜਿਹੜਾ ਕਿ ਇਕ ਸਾਲ ਪਹਿਲਾਂ 20,752 ਕਰੋੜ ਰੁਪਏ ਸੀ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            