JSW ਨਿਓ ਐਨਰਜੀ ਨੂੰ MSEDCL ਤੋਂ 600 ਮੈਗਾਵਾਟ ਦੀ ਪਵਨ-ਸੌਰ ਹਾਈਬ੍ਰਿਡ ਪ੍ਰਾਜੈਕਟ ਦਾ ਮਿਲਿਆ ਠੇਕਾ
Tuesday, Sep 10, 2024 - 06:16 PM (IST)
ਨਵੀਂ ਦਿੱਲੀ (ਭਾਸ਼ਾ) – ਜੇ. ਐੱਸ. ਡਬਲਯੂ. ਐਨਰਜੀ ਦੀ ਇਕਾਈ ਜੇ. ਐੱਸ. ਡਬਲਯੂ. ਨਿਓ ਐਨਰਜੀ ਨੂੰ ਮਹਾਰਾਸ਼ਟਰ ਰਾਜ ਬਿਜਲੀ ਵੰਡ ਕੰਪਨੀ ( ਐੱਮ. ਐੱਸ. ਈ. ਡੀ. ਸੀ. ਅੈੱਲ.) ਤੋਂ 600 ਮੈਗਾਵਾਟ ਦੀ ਪਵਨ-ਸੌਰ ਹਾਈਬ੍ਰਿਡ ਬਿਜਲੀ ਪ੍ਰਾਜੈਕਟ ਦਾ ਠੇਕਾ ਮਿਲਿਆ ਹੈ। ਕੰਪਨੀ ਬਿਆਨ ਦੇ ਅਨੁਸਾਰ ਇਸ ਤੋਂ ਬਾਅਦ ਕੰਪਨੀ ਦੀ ਕੁਲ ‘ਲਾਕ ਇਨ’ ਉਤਪਾਦਨ ਸਮਰੱਥਾ ਵਧ ਕੇ 18.2 ਗੀਗਾਵਾਟ ਹੋ ਗਈ ਹੈ, ਜਿਸ ’ਚ 3.8 ਗੀਗਾਵਾਟ (ਐੱਫ. ਡੀ. ਆਰ. ਈ. ਸਮੇਤ) ਦੀ ਕੁਲ ‘ਲਾਕ-ਇਨ’ ਹਾਈਬ੍ਰਿਡ ਸਮਰੱਥਾ ਸ਼ਾਮਲ ਹੈ।
ਇਸ ’ਚ ਕਿਹਾ ਗਿਆ ਕਿ ਜੇ. ਐੱਸ. ਡਬਲਯੂ. ਐਨਰਜੀ (ਕੰਪਨੀ) ਦੀ ਪੂਰਨ ਮਾਲਕੀ ਵਾਲੀ ਸਹਿਯੋਗੀ ਕੰਪਨੀ ਜੇ. ਐੱਸ. ਡਬਲਯੂ. ਨਿਓ ਐਨਰਜੀ ਨੂੰ ਐੱਮ. ਐੱਸ. ਈ. ਡੀ. ਸੀ. ਐੱਲ. ਤੋਂ ਗ੍ਰੀਨ ਸ਼ੂ ਬਦਲ ਦੇ ਤਹਿਤ ਅਲਾਟ 400 ਮੈਗਾਵਾਟ ਸਮੇਤ 600 ਮੈਗਾਵਾਟ ਦੀ ਪਵਨ-ਸੌਰ ਹਾਈਬ੍ਰਿਡ ਬਿਜਲੀ ਪ੍ਰਾਜੈਕਟ ਦਾ ਠੇਕਾ ਮਿਲਿਆ ਹੈ। ਕੰਪਨੀ ਨੇ ਹਾਲਾਂਕਿ ਠੇਕੇ ਦੇ ਵਿੱਤੀ ਵੇਰਵੇ ਦੀ ਕੋਈ ਜਾਣਕਾਰੀ ਨਹੀਂ ਦਿੱਤੀ ਹੈ।