ਅਡਾਨੀ ਦੇ ਸੋਲਰ ਨੂੰ ਪੰਜਾਬ ਦੇ ਘਰ-ਘਰ ਤਕ ਪਹੁੰਚਾਵੇਗਾ ਜੇ.ਐੱਸ. ਸੋਲਰ ਟੈੱਕ

Monday, Jan 29, 2024 - 10:01 PM (IST)

ਅਡਾਨੀ ਦੇ ਸੋਲਰ ਨੂੰ ਪੰਜਾਬ ਦੇ ਘਰ-ਘਰ ਤਕ ਪਹੁੰਚਾਵੇਗਾ ਜੇ.ਐੱਸ. ਸੋਲਰ ਟੈੱਕ

ਜਲੰਧਰ: ਸੋਲਰ ਇੰਡਸਟਰੀ ਵਿਚ 8 ਸਾਲਾਂ ਤੋਂ ਵੱਧ ਤਜ਼ਰਬਾ ਰੱਖਣ ਵਾਲੀ ਕੰਪਨੀ ਜੇ.ਐੱਸ. ਸੋਲਰ ਟੈੱਕ ਇੰਡੀਆ ਪ੍ਰਾਈਵੇਟ ਲਿਮਿਟੇਡ ਪੰਜਾਬ ਵਿਚ ਅਡਾਨੀ ਸੋਲਰ ਰੂਫਟਾਪ ਸੋਲਰ ਪ੍ਰੋਜੈਕਟ ਨੂੰ ਪੰਜਾਬ ਦੇ ਹਰ ਘਰ ਤੱਕ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ। ਨਵੰਬਰ 2019 ਵਿਚ, ਇਸ ਕੰਪਨੀ ਨੂੰ ਅਡਾਨੀ ਸੋਲਰ ਦੁਆਰਾ ਉੱਤਰੀ ਭਾਰਤ ਵਿਚ ਹਰ ਘਰ ਤਕ ਸੋਲਰ ਪਹੁੰਚਾਉਣ ਲਈ ਅਧਿਕਾਰਤ ਚੈਨਲ ਪਾਰਟਨਰ ਵਜੋਂ ਨਿਯੁਕਤ ਕੀਤਾ ਗਿਆ ਸੀ ਅਤੇ ਕੰਪਨੀ ਨੇ ਪੰਜਾਬ, ਹਰਿਆਣਾ ਤੋਂ ਇਲਾਵਾ ਦਿੱਲੀ ਐੱਨ.ਸੀ.ਆਰ. ਵਿਚ ਵੀ ਇਸ ਲਈ ਵੇਅਰਹਾਊਸਿਜ਼ ਦਾ ਨਿਰਮਾਣ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 22 ਜਨਵਰੀ ਨੂੰ ਦੇਸ਼ ਦੇ 1 ਕਰੋੜ ਘਰਾਂ ਦੀਆਂ ਛੱਤਾਂ 'ਤੇ ਸੋਲਰ ਪੈਨਲ ਲਗਾਉਣ ਦੇ ਐਲਾਨ ਤੋਂ ਬਾਅਦ ਅਡਾਨੀ ਸਮੂਹ ਨੇ ਇਸ ਪ੍ਰਾਜੈਕਟ 'ਤੇ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਸਬੰਧ ਵਿਚ ਅਡਾਨੀ ਸੋਲਰ ਵੱਲੋਂ ਜੇ.ਐੱਸ. ਸੋਲਰ ਟੈੱਕ ਨਾਲ ਮਿੱਲ ਕੇ ਪਾਰਟਨਰ ਮੀਟ ਕਰਵਾਈ ਗਈ। ਇਸ ਮੀਟਿੰਗ ਵਿਚ ਅਡਾਨੀ ਸੋਲਰ ਦੇ ਰਿਟੇਲ ਬਿਜ਼ਨਸ ਦੇ ਆਲ ਇੰਡੀਆ ਹੈੱਡ ਸੀਸਿਲ ਆਗਸਟੀਨ ਨੇ ਵੀ ਭਾਈਵਾਲਾਂ ਨਾਲ ਅਡਾਨੀ ਸੋਲਰ ਦੀ ਰਣਨੀਤੀ ਬਾਰੇ ਚਰਚਾ ਕੀਤੀ। 

ਇਹ ਖ਼ਬਰ ਵੀ ਪੜ੍ਹੋ - ਕਾਂਗਰਸ 'ਚ ਖਿੱਚੋਤਾਣ! ਪਾਰਟੀ 'ਚੋਂ ਮੁਅੱਤਲ ਕੀਤੇ ਗਏ ਸਿੱਧੂ ਧੜੇ ਦੇ ਆਗੂਆਂ ਨੇ ਰਾਜਾ ਵੜਿੰਗ ਨੂੰ ਪੁੱਛੇ ਤਿੱਖੇ ਸਵਾਲ

PunjabKesari

ਇਸ ਦੌਰਾਨ ਉਨ੍ਹਾਂ ਗੁਜਰਾਤ ਦੇ ਮੁਦਰਾ ਪੋਰਟ 'ਤੇ ਸਥਿਤ ਅਡਾਨੀ ਸੋਲਰ ਦੇ ਪ੍ਰਾਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਡਾਨੀ ਸੋਲਰ ਨੇ ਦੇਸ਼ ਦੇ ਸਭ ਤੋਂ ਭਰੋਸੇਮੰਦ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਸੋਲਰ ਪੈਨਲ ਬਣਾਏ ਹਨ ਅਤੇ ਇਹ ਪੈਨਲ ਹੁਣ ਦੇਸ਼ ਭਰ ਦੇ ਘਰਾਂ ਦੀਆਂ ਛੱਤਾਂ 'ਤੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅਡਾਨੀ ਸੋਲਰ ਦੀ ਇਸ ਫੈਕਟਰੀ ਵਿਚ ਸੋਲਰ ਪ੍ਰਾਜੈਕਟ ਲਗਾਉਣ ਲਈ ਸਾਰੀ ਸਮੱਗਰੀ ਇੱਕੋ ਛੱਤ ਹੇਠ ਤਿਆਰ ਕੀਤੀ ਜਾ ਰਹੀ ਹੈ। ਜੇ.ਐੱਸ. ਸੋਲਰ ਟੈਕ ਦੇ ਬਲਦੀਪ ਸਿੰਘ ਨੇ ਦੱਸਿਆ ਕਿ ਕੰਪਨੀ ਨੇ ਪਿਛਲੇ 8 ਸਾਲਾਂ ਵਿਚ 175 ਮੈਗਾਵਾਟ ਦੇ ਸੋਲਰ ਮੋਡੀਊਲ ਦੀ ਸਪਲਾਈ ਕੀਤੀ ਹੈ। ਇਸ ਦੇ ਨਾਲ, ਕੰਪਨੀ ਨੇ 250 ਮੈਗਾਵਾਟ ਦੇ ਸੋਲਰ ਇਨਵਰਟਰ ਦੀ ਵੀ ਸਪਲਾਈ ਕੀਤੀ ਹੈ ਅਤੇ 650 ਤੋਂ ਵੱਧ ਗਾਹਕਾਂ ਨੂੰ ਭਰੋਸੇਯੋਗ ਸੇਵਾਵਾਂ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੰਪਨੀ ਦਾ ਟੀਚਾ ਵਿੱਤੀ ਸਾਲ 2024 ਦੌਰਾਨ 100 ਤੋਂ ਵੱਧ ਗਾਹਕਾਂ ਨੂੰ ਜੋੜਨਾ ਹੈ ਅਤੇ ਇਸ ਲਈ ਪੰਜਾਬ ਭਰ ਵਿਚ ਵੇਅਰਹਾਊਸ ਬਣਾਏ ਜਾ ਰਹੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News