ਬਜਟ ’ਚ ਕੀਤੇ ਗਏ ਉਪਾਅ ਨਾਲ ਵਧਣਗੀਆਂ ਨੌਕਰੀਆਂ, ਆਰਥਿਕ ਵਿਕਾਸ ’ਚ ਤੇਜ਼ੀ ਆਵੇਗੀ : ਵਿੱਤ ਮੰਤਰਾਲਾ
Friday, Feb 24, 2023 - 12:17 PM (IST)
ਨਵੀਂ ਦਿੱਲੀ (ਭਾਸ਼ਾ) – ਵਿੱਤ ਮੰਤਰਾਲਾ ਨੇ ਕਿਹਾ ਕਿ ਵਿੱਤੀ ਸਾਲ 2023-24 ਦੇ ਬਜਟ ’ਚ ਪੂੰਜੀਗਤ ਖਰਚੇ ’ਚ ਵਾਧਾ, ਗ੍ਰੀਨ ਅਰਥਵਿਵਸਥਾ ਨੂੰ ਬੜਾਵਾ ਅਤੇ ਵਿੱਤੀ ਬਾਜ਼ਾਰ ਨੂੰ ਮਜ਼ਬੂਤ ਬਣਾਉਣ ਦੇ ਉਪਾਅ ਦੇ ਐਲਾਨ ਨਾਲ ਨੌਕਰੀਆਂ ਵਧਣ ਦੇ ਨਾਲ ਆਰਥਿਕ ਵਿਕਾਸ ਨੂੰ ਰਫਤਾਰ ਮਿਲਣ ਦੀ ਉਮੀਦ ਹੈ। ਮੰਤਰਾਲਾ ਨੇ ਆਪਣੀ ਮਾਸਿਕ ਆਰਥਿਕ ਸਮੀਖਿਆ ’ਚ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਅਕਤੂਬਰ-ਦਸੰਬਰ ਤਿਮਾਹੀ ’ਚ ਜੋ ਅਹਿਮ ਅੰਕੜੇ ਹਨ (ਐਕਸਪੋਰਟ, ਜੀ. ਐੱਸ. ਟੀ. ਸੰਗ੍ਰਹਿ, ਪੀ. ਐੱਮ. ਆਈ. ਆਦਿ) ਉਹ ਆਮ ਤੌਰ ’ਤੇ ਨਰਮੀ ਦਾ ਸੰਕੇਤ ਦਿੰਦੇ ਹਨ। ਇਸ ਦਾ ਇਕ ਕਾਰਣ ਮੁਦਰਾ ਨੀਤੀ ਨੂੰ ਸਖਤ ਕੀਤਾ ਜਾਣਾ ਹੈ, ਜਿਸ ਨਾਲ ਗਲੋਬਲ ਮੰਗ ’ਤੇ ਉਲਟਾ ਅਸਰ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਇਸ ’ਚ ਕਿਹਾ ਗਿ ਆ ਹੈ ਕਿ ਇਹ ਸਥਿਤੀ 2023 ’ਚ ਵੀ ਜਾਰੀ ਰਹਿ ਸਕਦੀ ਹੈ ਕਿਉਂਕਿ ਵੱਖ-ਵੱਖ ਏਜੰਸੀਆਂ ਨੇ ਗਲੋਬਲ ਵਾਧੇ ’ਚ ਗਿਰਾਵਟ ਦਾ ਖਦਸ਼ਾ ਪ੍ਰਗਟਾਇਆ ਹੈ। ਮੁਦਰਾ ਨੀਤੀ ਸਖਤ ਕੀਤੇ ਜਾਣ ਨਾਲ ਪੈਦਾ ਪ੍ਰਭਾਵ ਤੋਂ ਇਲਾਵਾ ਦੁਨੀਆ ਦੇ ਕੁੱਝ ਦੇਸ਼ਾਂ ’ਚ ਮਹਾਮਾਰੀ ਦਾ ਅਸਰ ਬਣੇ ਰਹਿਣ ਅਤੇ ਯੂਰਪ ’ਚ ਤਨਾਅ ਨਾਲ ਗਲੋਬਲ ਵਾਧੇ ’ਤੇ ਉਲਟ ਅਸਰ ਪੈ ਸਕਦਾ ਹੈ।
ਇਹ ਵੀ ਪੜ੍ਹੋ : ਅਡਾਨੀ ਸਮੂਹ ਦੀ ਕਿਸ਼ਤੀ 'ਚ ਕਈ ਵਿਦੇਸ਼ੀ ਕੰਪਨੀਆਂ ਵੀ ਸਵਾਰ, ਕੀਤਾ ਹੈ ਅਰਬਾਂ ਡਾਲਰ ਦਾ ਨਿਵੇਸ਼
ਗਲੋਬਲ ਉਤਪਾਦਨ ’ਚ ਨਰਮੀ ਦੇ ਅਨੁਮਾਨ ਦੇ ਖਦਸ਼ੇ ਤੋਂ ਬਾਅਦ ਵੀ ਕੌਮਾਂਤਰੀ ਮੁਦਰਾ ਫੰਡ ਅਤੇ ਵਿਸ਼ਵ ਬੈਂਕ ਨੇ 2023 ’ਚ ਭਾਰਤ ਦੀ ਤੇਜ਼ ਆਰਥਿਕ ਵਿਕਾਸ ਦਰ ਹਾਸਲ ਕਰਨ ਵਾਲੀ ਅਰਥਵਿਵਸਥਾ ਬਣੇ ਰਹਿਣ ਦੀ ਉਮੀਦ ਪ੍ਰਗਟਾਈ ਹੈ। ਆਰਥਿਕ ਜੋਖਮਾਂ ਨੂੰ ਲੈ ਕੇ ਦੇਸ਼ ਪੂਰੀ ਤਰ੍ਹਾਂ ਚੌਕਸ ਮਾਸਿਕ ਸਮੀਖਿਆ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2022-23 ਵਾਂਗ ਭਾਰਤ ਆਉਣ ਵਾਲੇ ਵਿੱਤੀ ਸਾਲ ਦਾ ਸਾਹਮਣਾ ਪੂਰੇ ਭਰੋਸੇ ਨਾਲ ਕਰਨ ਲਈ ਤਿਆਰ ਹੈ। ਇਹ ਮੁੱਖ ਤੌਰ ’ਤੇ ਸਮੁੱਚੀ ਮੈਕਰੋ-ਆਰਥਿਕ ਸਥਿਰਤਾ ਦੇ ਕਾਰਨ ਹੈ। ਨਾਲ ਹੀ ਗਲੋਬਲ ਪੱਧਰ ’ਤੇ ਸਿਆਸੀ ਅਤੇ ਆਰਥਿਕ ਜੋਖਮਾਂ ਨੂੰ ਲੈ ਕੇ ਦੇਸ਼ ਪੂਰੀ ਤਰ੍ਹਾਂ ਚੌਕਸ ਵੀ ਹੈ। ਇਸ ’ਚ ਕਿਹਾ ਗਿਆ ਹੈ ਕਿ ਸੰਸਦ ’ਚ ਪੇਸ਼ ਵਿੱਤੀ ਸਾਲ 2022-23 ਦੀ ਆਰਥਿਕ ਸਮੀਖਿਆ ’ਚ 2023-24 ’ਚ ਆਰਥਿਕ ਵਾਧਾ ਦਰ 6.5 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ’ਚ ਇਸ ਦੇ ਉੱਪਰ ਜਾਣ ਦੀ ਤੁਲਣਾ ’ਚ ਹੇਠਾਂ ਜਾਣ ਦਾ ਜੋਖਮ ਵੱਧ ਹੈ। ਮੰਤਰਾਲਾ ਦੀ ਰਿਪੋਰਟ ਮੁਤਾਬਕ ਦੇਸ਼ ਲਈ ਮਹਿੰਗਾਈ ਜੋਖਮ 2023-24 ’ਚ ਘੱਟ ਰਹਿਣ ਦੀ ਉਮੀਦ ਹੈ ਪਰ ਰੂਸ-ਯੂਕ੍ਰੇਨ ਜੰਗ ਕਾਰਣ ਗਲੋਬਲ ਪੱਧਰ ’ਤੇ ਜਾਰੀ ਤਣਾਅ ਅਤੇ ਉਸ ਦੇ ਕਾਰਣ ਸਪਲਾਈ ਪ੍ਰਭਾਵਿਤ ਹੋਣ ਵਰਗੀ ਗਲੋਬਲ ਸਥਿਤੀ ਕਾਰਣ ਇਹ ਪੂਰੀ ਤਰ੍ਹਾਂ ਸਮਾਪਤ ਨਹੀਂ ਹੋਈ ਹੈ। ਇਸ ਨਾਲ 2022 ’ਚ ਉੱਚੀ ਮਹਿੰਗਾਈ ਦਰ ਰਹੀ ਅਤੇ ਇਹ ਸਥਿਤੀ ਹੁਣ ਵੀ ਮੌਜੂਦ ਹੈ।
ਇਹ ਵੀ ਪੜ੍ਹੋ : Tiktok ਨੂੰ ਵੱਡਾ ਝਟਕਾ : ਹੁਣ ਇਸ ਦੇਸ਼ ਨੇ ਵੀ ਚੀਨੀ ਐਪ ਨੂੰ ਅਧਿਕਾਰਕ ਮੋਬਾਈਲ 'ਤੇ ਕੀਤਾ ਬੈਨ
ਅੰਤਰਰਾਸ਼ਟਰੀ ਵਪਾਰ ਅਤੇ ਪੂੰਜੀ ਪ੍ਰਵਾਹ ਦੇ ਰੁਝਾਨ ’ਤੇ ਧਿਆਨ ਰੱਖਣ ਦੀ ਲੋੜ ਪ੍ਰਸ਼ਾਂਤ ਖੇਤਰ ’ਚ ਅਲ ਨੀਨੋ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਨਾਲ ਭਾਰਤ ’ਚ ਮਾਨਸੂਨ ਕਮਜ਼ੋਰ ਰਹਿ ਸਕਦਾ ਹੈ। ਇਸ ਦੇ ਨਤੀਜੇ ਵਜੋਂ ਘੱਟ ਉਤਪਾਦਨ ਅਤੇ ਉੱਚ ਕੀਮਤਾਂ ਹੋਣਗੀਆਂ। ਦੂਜੇ ਪਾਸੇ ਕੀਮਤਾਂ ਨਾਲ ਚਾਲੂ ਖਾਤੇ ਦੇ ਘਾਟੇ ਸਮੇਂ ਬਾਹਰੀ ਘਾਟਿਆਂ ਨੂੰ ਲੈ ਕੇ ਸਥਿਤੀ ਵਿੱਤੀ ਸਾਲ 2023-24 ’ਚ ਚਾਲੂ ਵਿੱਤੀ ਸਾਲ ਦੇ ਮੁਕਾਬਲੇ ਘੱਟ ਚੁਣੌਤੀਪੂਰਣ ਹੋ ਸਕਦੀ ਹੈ ਪਰ ਕੌਮਾਂਤਰੀ ਵਪਾਰ ਅਤੇ ਪੂੰਜੀ ਪ੍ਰਵਾਹ ਦੇ ਰੁਝਾਨ ’ਤੇ ਧਿਆਨ ਰੱਖਣ ਦੀ ਲੋੜ ਹੈ। ਵਿੱਤੀ ਸਾਲ 2023-24 ਦੇ ਬਜਟ ’ਚ ਇਕ ਵਾਰ ਮੁੜ ਪੂੰਜੀਗਤ ਖਰਚੇ ਰਾਹੀਂ ਵਾਧੇ ਨੂੰ ਰਫਤਾਰ ਦੇਣ ਦਾ ਯਤਨ ਕੀਤਾ ਗਿਆ ਹੈ। ਬਜਟ ’ਚ ਕੇਂਦਰ ਦਾ ਪੂੰਜੀਗਤ ਖਰਚਾ 10 ਲੱਖ ਕਰੋੜ ਰੁਪਏ ਹੈ ਜੋ ਚਾਲੂ ਵਿੱਤੀ ਸਾਲ ਦੇ ਮੁਕਾਬਲੇ 33 ਫੀਸਦੀ ਵੱਧ ਹੈ। ਇਸ ’ਚ ਕਿਹਾ ਗਿਆ ਹੈ ਕਿ ਇਸ ਦੇ ਰਾਹੀਂ ਸਰਕਾਰ ਉਲਟ ਗਲੋਬਲ ਹਾਲਾਤਾਂ ਦਰਮਿਆਨ ਨਿਵੇਸ਼ ਦੇ ਮਾਧਿਅਮ ਰਾਹੀਂ ਵਾਧੇ ਨੂੰ ਰਫਤਾਰ ਦੇਣ ਦੀ ਦਿਸ਼ਾ ’ਚ ਆਪਣਾ ਯਤਨ ਜਾਰੀ ਰੱਖੇ ਹੋਏ ਹਨ। ਵਿੱਤੀ ਸਾਲ 2023-24 ਦੇ ਕੇਂਦਰੀ ਬਜਟ ’ਚ ਪੂੰਜੀਗਤ ਖਰਚੇ ’ਚ ਵਾਧਾ, ਬੁਨਿਆਦੀ ਢਾਂਚੇ ਦੇ ਵਿਕਾਸ ’ਤੇ ਜ਼ੋਰ, ਗ੍ਰੀਨ ਅਰਥਵਿਵਸਥਾ ਨੂੰ ਬੜ੍ਹਾਵਾ ਦੇਣਾ ਅਤੇ ਵਿੱਤੀ ਬਾਜ਼ਾਰਾਂ ਨੂੰ ਮਜ਼ਬੂਤ ਕਰਨ ਦੀ ਪਹਿਲ ਵਰਗੇ ਉਪਾਅ ਨਾਲ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਨੂੰ ਬੜ੍ਹਾਵਾ ਮਿਲਣ ਅਤੇ ਆਰਥਿਕ ਵਿਕਾਸ ਨੂੰ ਰਫਤਾਰ ਮਿਲਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਇਸ ਸਾਲ ਗਲੋਬਲ ਗ੍ਰੋਥ ’ਚ 15 ਫੀਸਦੀ ਦਾ ਯੋਗਦਾਨ ਦੇਵੇਗਾ ਭਾਰਤ : ਕ੍ਰਿਸਟਲੀਨਾ ਜਾਰਜੀਵਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।