ਰੁਜ਼ਗਾਰ ਦੇ ਮੋਰਚੇ 'ਤੇ ਚੰਗੀ ਖ਼ਬਰ! ਸਤੰਬਰ 'ਚ ਵਧੀਆਂ ਨੌਕਰੀਆਂ, ਕਈ ਨਵੇਂ ਮੈਂਬਰ EPFO ​​'ਚ ਹੋਏ ਸ਼ਾਮਲ

Tuesday, Nov 21, 2023 - 02:49 PM (IST)

ਰੁਜ਼ਗਾਰ ਦੇ ਮੋਰਚੇ 'ਤੇ ਚੰਗੀ ਖ਼ਬਰ! ਸਤੰਬਰ 'ਚ ਵਧੀਆਂ ਨੌਕਰੀਆਂ, ਕਈ ਨਵੇਂ ਮੈਂਬਰ EPFO ​​'ਚ ਹੋਏ ਸ਼ਾਮਲ

ਬਿਜ਼ਨੈੱਸ ਡੈਸਕ : ਸੰਗਠਿਤ ਖੇਤਰ 'ਚ ਰੋਜ਼ਗਾਰ ਨੂੰ ਲੈ ਕੇ ਚੰਗੀ ਖ਼ਬਰ ਹੈ। ਕਰਮਚਾਰੀ ਭਵਿੱਖ ਨਿਧੀ ਸੰਗਠਨ ਨੇ ਸਤੰਬਰ 2023 ਵਿੱਚ 17.21 ਲੱਖ ਗਾਹਕਾਂ ਨੂੰ ਜੋੜਿਆ ਹੈ। ਈਪੀਐੱਫਓ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਤੰਬਰ ਮਹੀਨੇ ਵਿੱਚ ਸੰਗਠਿਤ ਖੇਤਰ ਵਿੱਚ ਨੌਕਰੀਆਂ ਵਿੱਚ ਵਾਧਾ ਹੋਇਆ ਹੈ ਅਤੇ ਅਗਸਤ ਦੇ ਮੁਕਾਬਲੇ ਇਹ 21,475 ਹੋਰ ਮੈਂਬਰ ਹਨ। ਇਸ ਦੇ ਨਾਲ ਹੀ ਸਤੰਬਰ 2022 ਦੇ ਮੁਕਾਬਲੇ ਇਸ ਮਹੀਨੇ 38,262 ਹੋਰ ਗਾਹਕਾਂ ਨੂੰ ਜੋੜਿਆ ਗਿਆ ਹੈ।

ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ

ਕਿਰਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਤੰਬਰ 2023 ਵਿੱਚ ਕੁੱਲ 8.92 ਲੱਖ ਨਵੇਂ ਮੈਂਬਰ ਈਪੀਐੱਫਓ ਵਿੱਚ ਸ਼ਾਮਲ ਹੋਏ ਹਨ। ਖ਼ਾਸ ਗੱਲ ਇਹ ਹੈ ਕਿ ਨਵੇਂ ਸ਼ਾਮਲ ਹੋਏ ਜ਼ਿਆਦਾਤਰ ਮੈਂਬਰ ਨੌਜਵਾਨ ਹਨ। ਇਸ ਮਹੀਨੇ, ਸ਼ਾਮਲ ਹੋਣ ਵਾਲੇ ਨਵੇਂ ਲੋਕਾਂ ਵਿੱਚੋਂ 58.92 ਫ਼ੀਸਦੀ 18 ਤੋਂ 25 ਸਾਲ ਦੀ ਉਮਰ ਦੇ ਹਨ। ਅਜਿਹੀ ਸਥਿਤੀ ਵਿੱਚ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮਿਲ ਰਿਹਾ ਹੈ ਅਤੇ ਨਵੇਂ ਦਾਖਲੇ ਜ਼ਿਆਦਾਤਰ ਪਹਿਲੀ ਵਾਰ ਨੌਕਰੀਆਂ ਕਰ ਰਹੇ ਹਨ।

ਇਹ ਵੀ ਪੜ੍ਹੋ - UK 'ਚ ਲੋਕਾਂ ਦੀਆਂ ਉਮੀਦਾਂ ਨੂੰ ਲੱਗਾ ਝਟਕਾ, ਵਿੱਤ ਮੰਤਰੀ ਨੇ ਮਹਿੰਗਾਈ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਇਸ ਦੇ ਨਾਲ EPFO ​​ਡੇਟਾ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਕੁੱਲ 11.93 ਲੱਖ ਲੋਕ EPFO ​​ਛੱਡ ਕੇ ਇਸ ਵਿੱਚ ਦੁਬਾਰਾ ਸ਼ਾਮਲ ਹੋਏ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੀਆਂ ਨੌਕਰੀਆਂ ਬਦਲੀਆਂ ਹਨ। ਜੇਕਰ ਸਤੰਬਰ 2023 ਵਿੱਚ EPFO ​​ਛੱਡਣ ਵਾਲਿਆਂ ਦੀ ਗੱਲ ਕਰੀਏ ਤਾਂ ਇਹ 3.64 ਲੱਖ ਗਾਹਕ ਹਨ। ਅਜਿਹੇ 'ਚ ਇਸ ਮਹੀਨੇ ਨੌਕਰੀ ਛੱਡਣ ਵਾਲਿਆਂ ਦੀ ਗਿਣਤੀ 'ਚ 12.17 ਫ਼ੀਸਦੀ ਦੀ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਹ ਅੰਕੜੇ ਹੋਰ ਵੀ ਉਤਸ਼ਾਹਜਨਕ ਹਨ, ਕਿਉਂਕਿ ਇਸ ਸਾਲ ਜੂਨ ਤੋਂ ਨੌਕਰੀ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ

ਜਿਨ੍ਹਾਂ ਰਾਜਾਂ ਦੇ ਨੌਜਵਾਨਾਂ ਨੂੰ ਸਭ ਤੋਂ ਵੱਧ ਨੌਕਰੀਆਂ ਮਿਲੀਆਂ ਹਨ, ਉਨ੍ਹਾਂ ਵਿੱਚ ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਗੁਜਰਾਤ ਅਤੇ ਹਰਿਆਣਾ ਸ਼ਾਮਲ ਹਨ, ਇਨ੍ਹਾਂ ਸਾਰੇ ਰਾਜਾਂ ਦਾ ਕੁੱਲ ਹਿੱਸਾ 57.42 ਫ਼ੀਸਦੀ ਹੈ। ਇਸ 'ਚ ਇਕੱਲੇ ਮਹਾਰਾਸ਼ਟਰ ਦਾ ਹਿੱਸਾ 20.42 ਫ਼ੀਸਦੀ ਹੈ। ਔਰਤਾਂ ਦੀ ਭਾਗੀਦਾਰੀ ਦੀ ਗੱਲ ਕਰੀਏ ਤਾਂ ਕੁੱਲ 8.92 ਲੱਖ ਨਵੇਂ ਮੈਂਬਰਾਂ ਵਿੱਚੋਂ 2.26 ਲੱਖ ਔਰਤਾਂ ਹਨ। ਜਦੋਂ ਕਿ ਸਤੰਬਰ 2023 ਵਿੱਚ ਸ਼ਾਮਲ ਹੋਣ ਵਾਲੀਆਂ ਕੁੱਲ ਮਹਿਲਾ ਗਾਹਕਾਂ ਦੀ ਗਿਣਤੀ 3.30 ਲੱਖ ਹੈ।

ਇਹ ਵੀ ਪੜ੍ਹੋ - ਗੌਤਮ ਸਿੰਘਾਨੀਆ ਦੀ ਪਤਨੀ ਨੇ ਤਲਾਕ ਲਈ ਰੱਖੀਆਂ ਇਹ ਸ਼ਰਤਾਂ, 11000 ਕਰੋੜ ਦੀ ਜਾਇਦਾਦ 'ਚੋਂ ਮੰਗਿਆ ਵੱਡਾ ਹਿੱਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News