ਜੋਆਲੁਕਾਸ ਨੇ ਕੀਤਾ ਸਾਲ ਦੇ ਸਭ ਤੋਂ ਵੱਡੇ ਜਿਊਲਰੀ ਫੈਸਟੀਵਲ ਦਾ ਐਲਾਨ!
Wednesday, May 17, 2023 - 11:49 AM (IST)

ਨਵੀਂ ਦਿੱਲੀ (ਬਿਜ਼ਨੈੱਸ ਨਿਊਜ਼) – ਦੁਨੀਆ ਦਾ ਸਭ ਤੋਂ ਪਸੰਦੀਦਾ ਜਿਊਲਰੀ ਬ੍ਰਾਂਡ ਜੋਆਲੁਕਾਸ ਭਾਰਤ ’ਚ ਗਹਿਣਿਆਂ ਦੇ ਸ਼ੌਕੀਨ ਲੋਕਾਂ ਨੂੰ ਸਾਰੇ ਗਹਿਣਿਆਂ ’ਤੇ ਮੇਕਿੰਗ ਚਾਰਜ ’ਤੇ 50 ਫ਼ੀਸਦੀ ਤੱਕ ਦੀ ਸ਼ਾਨਦਾਰ ਛੋਟ ਦੇਣ ਜਾ ਰਿਹਾ ਹੈ। ਆਪਣੀ ਤਰ੍ਹਾਂ ਦਾ ਇਹ ਪਹਿਲਾ ਆਫਰ ਜੋਆਲੁਕਾਸ ਦੇ ਸਾਰੇ ਸ਼ੋਅਰੂਮ ’ਚ ਮੁਹੱਈਆ ਕਰਵਾਇਆ ਜਾਏਗਾ, ਜਿਸ ’ਚ ਸੋਨੇ, ਹੀਰੇ ਅਤੇ ਬੇਸ਼ਕੀਮਤੀ ਰਤਨਾਂ ਨਾਲ ਬਣੀ ਜਿਊਲਰੀ ਸ਼ਾਮਲ ਹੈ। ‘ਸਾਲ ਦਾ ਸਭ ਤੋਂ ਵੱਡਾ ਜਿਊਲਰੀ ਫੈਸਟੀਵਲ’ ਆਫਰ 12 ਮਈ ਤੋਂ ਸ਼ੁਰੂ ਹੋ ਚੁੱਕਾ ਹੈ ਅਤੇ ਇਹ 11 ਜੂਨ ਤੱਕ ਭਾਰਤ ਵਿਚ ਜੋਆਲੁਕਾਸ ਦੇ ਸਾਰੇ ਸ਼ੋਅਰੂਮਾਂ ’ਚ ਚਲਾਇਆ ਜਾਏਗਾ।
ਇਸ ਖ਼ਾਸ ਆਫਰ ਤੋਂ ਇਲਾਵਾ ਗਾਹਕਾਂ ਨੂੰ ਜੋਆਲੁਕਾਸ ਤੋਂ ਹਰ ਵਾਰ ਖਰੀਦਦਾਰੀ ਕਰਨ ’ਤੇ ਮੁਫ਼ਤ ਲਾਈਫਟਾਈਮ ਮੈਂਟੇਨੈਂਸ, ਇਕ ਸਾਲ ਦਾ ਮੁਫ਼ਤ ਬੀਮਾ ਅਤੇ ਬਾਇਬੈਕ ਦਾ ਭਰੋਸਾ ਵੀ ਮਿਲੇਗਾ। ਜੋਆਲੁਕਾਸ ’ਚ ਗਾਹਕਾਂ ਨੂੰ ਲੱਖਾਂ ਡਿਜਾਈਨਾਂ ’ਚੋਂ ਆਪਣੀ ਪਸੰਦ ਦੇ ਡਿਜਾਈਨ ਚੁਣਨ ਦਾ ਮੌਕਾ ਦਿੱਤਾ ਜਾਂਦਾ ਹੈ, ਜਿਸ ’ਚ ਭਾਰਤੀ ਰਵਾਇਤੀ, ਆਧੁਨਿਕ, ਇਟਾਲੀਅਨ, ਤੁਰਕੀ, ਐਥੋਨੋ-ਕੰਟੈਂਪਰਰੀ ਅਤੇ ਅਨੇਕਾਂ ਪਸੰਦ ਮੁਤਾਬਕ ਬਣਾਏ ਗਏ ਡਿਜਾਈਨ ਸ਼ਾਮਲ ਹੁੰਦੇ ਹਨ, ਜਿਨ੍ਹਾਂ ਨੂੰ ਦੁਨੀਆ ਭਰ ’ਚ ਮੌਜੂਦ ਜਿਊਲਰੀ ਦੇ ਲੱਖਾਂ ਪ੍ਰਸ਼ੰਸਕਾਂ ਵਲੋਂ ਪਸੰਦ ਕੀਤਾ ਜਾਂਦਾ ਹੈ। ਜੋਆਲੁਕਾਸ ਸਮੂਹ ਦੇ ਚੇਅਰਮੈਨ ਅਤੇ ਐੱਮ. ਡੀ. ਜੋਯ ਅਲੁਕਕਾਸ ਨੇ ਕਿਹਾ ਕਿ ਅਸੀਂ ਜਿਊਲਰੀ ਖਰੀਦਦਾਰੀ ਦਾ ਬੇਜੋੜ ਤਜ਼ਰਬਾ ਦੇਣ ਲਈ ਵਚਨਬੱਧ ਹਾਂ ਅਤੇ ਜੋਆਲੁਕਾਸ ’ਚ ਸਾਡੇ ਗਾਹਕ ਇਸ ਗੱਲ ਤੋਂ ਬੇਚਿੰਤ ਰਹਿ ਸਕਦੇ ਹਨ।