JNPT ਦਾ ਕੰਟੇਨਰ ਕਾਰਗੋ ਟ੍ਰੈਫਿਕ ਮਈ ’ਚ 65.38 ਫੀਸਦੀ ਵਧਿਆ
Saturday, Jun 05, 2021 - 07:16 PM (IST)
ਮੁੰਬਈ (ਭਾਸ਼ਾ) – ਜਵਾਹਰ ਲਾਲ ਨਹਿਰੂ ਪੋਰਟ ਟਰੱਸਟ (ਜੇ. ਐੱਨ. ਪੀ. ਟੀ.) ਦਾ ਕੰਟੇਨਰ ਕਾਰਗੋ ਟ੍ਰੈਫਿਕ ਮਈ ’ਚ 65.38 ਫੀਸਦੀ ਵਧ ਕੇ 4,54,385 ਟੀ. ਈ. ਯੂ. (20 ਫੁੱਟ ਵਾਲੇ ਕੰਟੇਨਰ) ਉੱਤੇ ਪਹੁੰਚ ਗਿਆ। ਪਿਛਲੇ ਸਾਲ ਇਸੇ ਮਹੀਨੇ ’ਚ ਉੱਥੇ 2,74,755 ਕੰਟੇਨਰ ਮਾਲ ਚੜ੍ਹਾਇਆ-ਉਤਾਰਿਆ ਗਿਆ ਸੀ।
ਜੇ. ਐੱਨ. ਪੀ. ਟੀ. ਨੇ ਬਿਆਨ ’ਚ ਕਿਹਾ ਕਿ ਬੰਦਰਗਾਹ ’ਤੇ ਰੇਲ ਆਪ੍ਰੇਟਿੰਗ ਨੇ ਪਿਛਲੇ ਮਹੀਨੇ 551 ਰੈਕ ਰਾਹੀਂ ਇੰਗਲੈਂਡ ਕੰਟੇਨਰ ਡਿਪੂ (ਆਈ. ਸੀ. ਡੀ.) ਦੇ 86,452 ਕੰਟੇਨਰਾਂ ਦੀ ਢੁਆਈ ਕੀਤੀ। ਬਿਆਨ ’ਚ ਕਿਹਾ ਗਿਆ ਹੈ ਕਿ ਬੀਤੇ ਕੁਝ ਮਹੀਨੇ ਦੌਰਾਨ ਵੱਖ-ਵੱਖ ਚੁਣੌਤੀਆਂ ਦੇ ਬਾਵਜੂਦ ਬੰਦਰਗਾਹ ਦੀ ਮਾਲ ਢੁਆਈ ’ਚ ਨਿਰੰਤਰ ਵਾਧਾ ਦੇਖਿਆ ਹੈ। ਮਈ ’ਚ ਬੰਦਰਗਾਹ ਨੇ ਕਾਰੋਬਾਰ ਨੂੰ ਕੁਸ਼ਲ, ਆਰਥਿਕ ਤੌਰ ’ਤੇ ਰਸਮੀ ਬਣਾਉਣ ਲਈ ਕਈ ਕਦਮ ਚੁੱਕੇ। ਇਸ ਤੋਂ ਇਲਾਵਾ ਪਿਛਲੇ ਮਹੀਨੇ ਬੰਦਰਗਾਹ ਨੇ ਕੋਵਿਡ-19 ਮਹਾਮਾਰੀ ਦੇ ਸੰਘਰਸ਼ ਦਰਮਿਆਨ ਸਫਲਤਾਪੂਰਵਕ 327.63 ਟਨ ਮੈਡੀਕਲ ਆਕਸੀਜਨ ਅਤੇ ਮੈਡੀਕਲ ਸਮੱਗਰੀ ਦੀ ਢੁਆਈ ਕੀਤੀ।