ਜੇ. ਐੱਮ. ਫਾਈਨਾਂਸ਼ੀਅਲ ਜ਼ਮਾਨਤ ਜਾਰੀ ਕਰ ਕੇ ਜੁਟਾਏਗੀ 850 ਕਰੋਡ਼ ਰੁਪਏ

Friday, Feb 14, 2020 - 11:33 PM (IST)

ਜੇ. ਐੱਮ. ਫਾਈਨਾਂਸ਼ੀਅਲ ਜ਼ਮਾਨਤ ਜਾਰੀ ਕਰ ਕੇ ਜੁਟਾਏਗੀ 850 ਕਰੋਡ਼ ਰੁਪਏ

ਨਵੀਂ ਦਿੱਲੀ (ਭਾਸ਼ਾ)-ਜੇ. ਐੱਮ. ਫਾਈਨਾਂਸ਼ੀਅਲ ਲਿਮਟਿਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੂੰ ਜ਼ਮਾਨਤ ਜਾਰੀ ਕਰ ਕੇ 850 ਕਰੋਡ਼ ਰੁਪਏ ਤੱਕ ਦੀ ਪੂੰਜੀ ਜੁਟਾਉਣ ਲਈ ਸ਼ੇਅਰਧਾਰਕਾਂ ਦੀ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨੇ ਬੀ. ਐੱਸ. ਈ. ਨੂੰ ਦੱਸਿਆ ਕਿ ਉਸ ਦੇ ਸ਼ੇਅਰਧਾਰਕਾਂ ਨੇ ਬੁੱਧਵਾਰ ਨੂੰ ਹੋਈ ਸਾਲਾਨਾ ਆਮ ਬੈਠਕ ’ਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ। ਕੰਪਨੀ ਨੇ ਕਿਹਾ ਕਿ ਇਸ ਪ੍ਰਸਤਾਵ ਦੇ ਪੱਖ ’ਚ 99.94 ਫ਼ੀਸਦੀ ਵੋਟਾਂ ਪਈਆਂ। ਕੰਪਨੀ ਨੇ ਕਿਹਾ ਕਿ ਸ਼ੇਅਰਧਾਰਕਾਂ ਨੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (ਐੱਫ. ਪੀ. ਆਈ.) ਦੀ ਨਿਵੇਸ਼ ਹੱਦ ਮੌਜੂਦਾ 24 ਤੋਂ ਵਧਾ ਕੇ 40 ਫ਼ੀਸਦੀ ਕਰਨ ਨੂੰ ਵੀ ਮਨਜ਼ੂਰੀ ਦੇ ਦਿੱਤੀ। ਕੰਪਨੀ ਦਾ ਸ਼ੇਅਰ ਬੀ. ਐੱਸ. ਈ. ’ਚ 1.74 ਫ਼ੀਸਦੀ ਡਿੱਗ ਕੇ 113.10 ਰੁਪਏ ’ਤੇ ਚੱਲ ਰਿਹਾ ਸੀ।


author

Karan Kumar

Content Editor

Related News