ਜਿਓ ਦਾ ਪੋਸਟਪੇਡ ਧਮਾਕਾ, 500GB ਤੱਕ ਡਾਟਾ, USA ਤੇ ਦੁਬਈ 'ਚ ਰੋਮਿੰਗ ਫ੍ਰੀ
Tuesday, Sep 22, 2020 - 11:23 PM (IST)

ਨਵੀਂ ਦਿੱਲੀ : ਪ੍ਰੀਪੇਡ ਬਾਜ਼ਾਰ ਵਿਚ ਹਲਚਲ ਪੈਦਾ ਕਰਨ ਤੋਂ ਪਿੱਛੋਂ ਹੁਣ ਰਿਲਾਇੰਸ ਜਿਓ ਪੋਸਟਪੇਡ ਬਾਜ਼ਾਰ ਵਿਚ ਵੀ ਧਮਾਕਾ ਕਰਨ ਜਾ ਰਿਹਾ ਹੈ।
ਰਿਲਾਇੰਸ ਜਿਓ ਨੇ ਪੋਸਟਪੇਡ ਪਲਾਨ ਵਿਚ 500 ਜੀਬੀ ਤੱਕ ਇੰਟਰਨੈੱਟ ਡਾਟਾ ਦੇ ਨਾਲ-ਨਾਲ ਨੈੱਟਫਲਿਕਸ, ਐਮਾਜ਼ੋਨ ਪ੍ਰਾਈਮ ਅਤੇ ਡਿਜ਼ਨੀ-ਹੌਟਸਟਾਰ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ।
ਜਿਓ ਨੇ ਪੰਜ ਪੋਸਟਪੇਡ ਪਲੱਸ ਪਲਾਨ ਉਤਾਰੇ ਹਨ, ਇਨ੍ਹਾਂ ਵਿਚ 399, 599, 799, 999 ਅਤੇ 1,499 ਰੁਪਏ ਦੇ ਮਹੀਨਾਵਾਰ ਬਿੱਲ ਵਾਲੇ ਪਲਾਨ ਸ਼ਾਮਲ ਹਨ। ਕੰਪਨੀ ਦੇ ਪੋਸਟਪੇਡ ਪਲਾਨ 24 ਸਤੰਬਰ ਤੋਂ ਉਪਲਬਧ ਹੋਣਗੇ। ਤੁਸੀਂ ਘਰ ਬੈਠੇ ਵੀ ਪੋਸਟਪੇਡ ਸਿਮ ਮੰਗਵਾ ਸਕੋਗੇ। ਰਿਲਾਇੰਸ ਜਿਓ ਨੇ ਬਿਆਨ ਵਿਚ ਕਿਹਾ ਕਿ ਨਵੇਂ ਜਿਓ ਪੋਸਟਪੇਡ ਪਲੱਸ ਪਲਾਨ ਨੂੰ ਪੇਸ਼ ਕਰਨ ਦਾ ਮਕਸਦ ਗਾਹਕਾਂ ਨੂੰ ਬਿਹਤਰ ਕੁਨੈਕਟੀਵਿਟੀ ਦੇ ਨਾਲ-ਨਾਲ ਮਨੋਰੰਜਨ ਅਤੇ ਹੋਰ ਕਈ ਫਾਇਦੇ ਉਪਲਬਧ ਕਰਾਉਣਾ ਹੈ।
ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਸੌਗਾਤ, ਸਰਕਾਰ ਨੇ ਕਣਕ ਦੇ MSP 'ਚ ਕੀਤਾ ਵਾਧਾ ► ਖ਼ੁਸ਼ਖ਼ਬਰੀ! ਸੋਨੇ ’ਚ ਭਾਰੀ ਗਿਰਾਵਟ, ਚਾਂਦੀ 5,700 ਰੁ: ਹੋਈ ਸਸਤੀ
ਪ੍ਰੀਪੇਡ ਖੇਤਰ ਵਿਚ 40 ਕਰੋੜ ਗਾਹਕਾਂ ਦਾ ਭਰੋਸਾ ਜਿੱਤਣ ਮਗਰੋਂ ਹੁਣ ਪੋਸਟਪੇਡ ਬਾਜ਼ਾਰ ਵਿਚ ਪਲਾਨਸ ਨੂੰ ਲੈ ਕੇ ਜਿਓ ਉਥਲ-ਪੁਥਲ ਮਚਾਉਣ ਜਾ ਰਿਹਾ ਹੈ। ਕੰਪਨੀ ਵੱਲੋਂ ਇੰਟਰਨੈਸ਼ਨਲ ਪਲੱਸ ਫੀਚਰ ਤਹਿਤ ਅਮਰੀਕਾ ਅਤੇ ਯੂ. ਏ. ਈ. ਵਿਚ ਮੁਫਤ ਇੰਟਰਨੈਸ਼ਲ ਰੋਮਿੰਗ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਭਾਰਤੀ ਯੂਜ਼ਰਜ਼ ਘੱਟੋ-ਘੱਟ 50 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕੌਮਾਂਤਰੀ ਕਾਲਿੰਗ ਦਾ ਫਾਇਦਾ ਲੈ ਸਕਣਗੇ। ਉੱਥੇ ਹੀ, ਭਾਰਤ ਵਿਚ ਇਨ੍ਹਾਂ ਸਾਰੇ ਪਲਾਨਸ ਵਿਚ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲੇਗੀ। ਜਿਓ ਦੇ ਪੋਸਟਪੇਡ ਪਲੱਸ ਪਲਾਨ ਵਿਚ 650 ਤੋਂ ਜ਼ਿਆਦਾ ਟੀ. ਵੀ. ਚੈਨਲਾਂ ਦੇ ਨਾਲ ਜਿਓ ਐਪਸ, ਵੀਡੀਓ ਸਮੱਗਰੀ ਅਤੇ ਨਿਊਜ਼ਪੇਰ ਦਾ ਮੁਫ਼ਤ ਸਬਸਕ੍ਰਿਪਸ਼ਨ ਮਿਲੇਗਾ।