Jio ਨੇ ਤਿਆਰ ਕੀਤੀ 5G ਟੈਕਨਾਲੋਜੀ, ਸਰਕਾਰ ਤੋਂ ਮੰਗੀ ਟੈਸਟਿੰਗ ਲਈ ਮਨਜ਼ੂਰੀ

Wednesday, Mar 04, 2020 - 05:59 PM (IST)

Jio ਨੇ ਤਿਆਰ ਕੀਤੀ 5G ਟੈਕਨਾਲੋਜੀ, ਸਰਕਾਰ ਤੋਂ ਮੰਗੀ ਟੈਸਟਿੰਗ ਲਈ ਮਨਜ਼ੂਰੀ

ਗੈਜੇਟ ਡੈਸਕ– ਰਿਲਾਇੰਸ ਜਿਓ ਨੇ ਇੰਟਰਨੈੱਟ ਦੀ ਸਪੀਡ ਨੂੰ ਵਧਾਉਣ ਅਤੇ ਬਿਹਤਰ ਸੁਵਿਧਾ ਦੇਣ ਦੇ ਟੀਚੇ ਨੂੰ ਲੈ ਕੇ 5ਜੀ ਟੈਕਨਾਲੋਜੀ ਨੂੰ ਖੁਦ ਹੀ ਵਿਕਸਿਤ ਕਰ ਲਿਆ ਹੈ। ਕੰਪਨੀ ਨੇ 5ਜੀ ਦੀ ਟੈਸਟਿੰਗ ਲਈ ਹੁਣ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ। ਜਿਓ ਨੇ ਦਾਅਵਾ ਕੀਤਾ ਹੈ ਕਿ 5ਜੀ ਟੈਕਨਾਲੋਜੀ ਨੂੰ ਲੈ ਕੇ ਉਸ ਨੇ ਕਿਸੇ ਦੀ ਮਦਦ ਨਹੀਂ ਲਈ ਅਤੇ ਖੁਦ ਹੀ ਪੂਰੀ ਤਰ੍ਹਾਂ ਤਿਆਰ ਕੀਤਾ ਹੈ। 

ਉਪਕਰਣਾਂ ਲਈ ਇਨ੍ਹਾਂ ਕੰਪਨੀਆਂ ਦੀ ਮਦਦ ਲਵੇਗੀ ਜਿਓ
ਦੱਸ ਦੇਈਏ ਕਿ ਭਲੇ ਹੀ ਜਿਓ ਨੇ 5ਜੀ ਤਕਨੀਕ ਨੂੰ ਵਿਕਸਿਤ ਕਰ ਲਿਆ ਹੈ ਪਰ ਪ੍ਰੀਖਣ ਸਫਲ ਰਹਿਣ ਤੋਂ ਬਾਅਦ 5ਜੀ ਉਪਕਰਣਾਂ ਦਾ ਡਿਜ਼ਾਈਨ ਅਤੇ ਮੈਨਿਊਫੈਕਚਰਿੰਗ ਦਾ ਕੰਮ ਦੂਜੀਆਂ ਕੰਪਨੀਆਂ ਨੂੰ ਦਿੱਤਾ ਜਾ ਸਕਦਾ ਹੈ। ਇਸ ਲਈ ਜਿਓ ਆਉਣ ਵਾਲੇ ਸਮੇਂ ’ਚ ਸੈਮਸੰਗ, ਹੁਵਾਵੇਈ, ਨੋਕੀਆ ਅਤੇ ਐਰਿਕਸਨ ਵਰਗੀਆਂ ਕੰਪਨੀਆਂ ਦੀ ਮਦਦ ਲਵੇਗੀ। ਅਜੇ ਫਿਲਹਾਲ ਜਿਓ ਦੇ 4ਜੀ ਉਪਕਰਣਾਂ ਦੀ ਸਪਲਾਈ ਸੈਮਸੰਗ ਕਰ ਰਹੀ ਹੈ। 


Related News