ਜੀਓ True 5G-ਪਾਵਰਡ Wi-Fi ਹੋਇਆ ਲਾਂਚ, ਆਕਾਸ਼ ਅੰਬਾਨੀ ਨੇ ਕੀਤੀ ਸ਼ੁਰੂਆਤ
Saturday, Oct 22, 2022 - 05:31 PM (IST)

ਬਿਜ਼ਨੈੱਸ ਡੈਸਕ– ਰਿਲਾਇੰਸ ਜੀਓ ਇੰਫੋਕਾਮ ਲਿਮਟਿਡ (ਜੀਓ) ਨੇ ਸ਼ਨੀਵਾਰ ਨੂੰ JioTrue5G ਨੈੱਟਵਰਕ ’ਤੇ ਚੱਲਣ ਵਾਲੀਆਂ ਵਾਈ-ਫਾਈ ਸੇਵਾਵਾਂ ਨੂੰ ਲਾਂਚ ਕੀਤਾ। ਵਿਦਿਅਕ ਸੰਸਥਾਵਾਂ, ਧਾਰਮਿਕ ਸਥਾਨ, ਰੇਲਵੇ ਸਟੇਸ਼ਨ, ਬੱਸ ਸਟੈਂਡ, ਵਪਾਰਕ ਕੇਂਦਰ ਵਰਗੇ ਸਥਾਨ ਜਿੱਥੇ ਲੋਕਾਂ ਦੀ ਭੀੜ ਹੁੰਦੀ ਹੈ ਉੱਥੇ ਇਹ ਸਰਵਿਸ ਦਿੱਤੀ ਜਾਵੇਗੀ। JioTrue5G ਪਾਵਰਡ ਵਾਈ-ਫਾਈ ਦੀ ਸ਼ੁਰੂਆਤ ਸ਼ਨੀਵਾਰ ਨੂੰ ਰਾਜਸਥਾਨ ਦੇ ਪਵਿੱਤਰ ਸ਼ਹਿਰ ਨਾਥਦਵਾਰਾ ਤੋਂ ਕੀਤੀ ਗਈ।
ਜੀਓ ਯੂਜ਼ਰਜ਼ ਨੂੰ ਇਹ ਨਵੀਂ ਵਾਈ-ਫਾਈ ਸਰਵਿਸ, ਜੀਓ ਵੈਲਕਮ ਆਫਰ ਮਿਆਦ ਦੌਰਾਨ ਮੁਫ਼ਤ ’ਚ ਮਿਲੇਗੀ। ਦੂਜਾ ਨੈੱਟਵਰਕ ਇਸਤੇਮਾਲ ਕਰਨ ਵਾਲੇ ਵੀ ਜੀਓ 5ਜੀ ਪਾਵਰਡ ਵਾਈ-ਫਾਈ ਦਾ ਸੀਮਿਤ ਇਸਤੇਮਾਲ ਕਰ ਸਕਣਗੇ। ਜੇਕਰ ਉਹ ਜੀਓ 5ਜੀ ਪਾਵਰਡ ਵਾਈ-ਫਾਈ ਦੀ ਫੁਲ ਸਰਵਿਸ ਦਾ ਇਸਤੇਮਾਲ ਕਰਨਾ ਚਾਹੁੰਦੇ ਹਨ ਤਾਂ ਜੀਓ ਦਾ ਗਾਹਕ ਬਣਨਾ ਹੋਵੇਗਾ। ਦਿਲਚਸਪ ਇਹ ਹੈ ਕਿ ਜੀਓ ਟੂ 5ਜੀ ਵਾਈ-ਫਾਈ ਨਾਲ ਜੁੜਨ ਲਈ ਇਹ ਜ਼ਰੂਰੀ ਨਹੀਂ ਕਿ ਗਾਹਕ ਕੋਲ 5ਜੀ ਹੈਂਡਸੈੱਟ ਹੋਵੇ। ਉਹ 4ਜੀ ਹੈਂਡਸੈੱਟ ਨਾਲ ਵੀ ਇਸ ਸਰਵਿਸ ਨਾਲ ਜੁੜ ਸਕਦੇ ਹਨ।
ਦੇਸ਼ ਦੇ ਇਨ੍ਹਾਂ ਸ਼ਹਿਰਾਂ ’ਚ ਅੱਜ ਤੋਂ ਜੀਓ ਟੂ 5ਜੀ ਸਰਵਿਸ ਸ਼ੁਰੂ
ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਆਕਾਸ਼ ਅੰਬਾਨੀ ਨੇ ਕਿਹਾ ਕਿ ਭਗਵਾਨ ਸ਼੍ਰੀਨਾਥ ਜੀ ਦੀ ਕ੍ਰਿਪਾ ਨਾਲ ਅੱਜ ਨਾਥ ਦਵਾਰਾ ’ਚ ਜੀਓ ਟੂ 5ਜੀ ਦੀ ਸਰਵਿਸ ਦੇ ਨਾਲ 5ਜੀ ਪਾਵਰਡ ਵਾਈ-ਫਾਈ ਸੇਵਾ ਦੀ ਸ਼ੁਰੂਆਤ ਹੋ ਰਹੀ ਹੈ। ਅਸੀਂ ਮੰਨਦੇ ਹਾਂ ਕਿ 5ਜੀ ਸਾਰਿਆਂ ਲਈ ਹੈ, ਇਸ ਲਈ ਸਾਡੀ ਕੋਸ਼ਿਸ਼ ਹੈ ਕਿ ਦਿੱਲੀ, ਮੁੰਬਈ, ਕੋਲਕਾਤਾ ਅਤੇ ਵਾਰਾਣਸੀ ਦੀ ਤਰ੍ਹਾਂ ਦੇਸ਼ ਦੇ ਕੋਨੋ-ਕੋਨੇ ਤਕ ਜੀਓ ਦੀ ਟੂ 5ਜੀ ਸਰਵਿਸ ਜਲਦ ਚਾਲੂ ਹੋਵੇ। ਸ਼੍ਰੀਨਾਥ ਜੀ ਦੇ ਆਸ਼ੀਰਵਾਦ ਨਾਲ ਨਾਥ ਦਵਾਰਾ ਅਤੇ ਚੇਨਈ ਵੀ ਅੱਜ ਤੋਂ ਜੀਓ ਟੂ5ਜੀ ਸਿਟੀ ਬਣ ਗਏ ਹਨ।