ਦੇਸ਼ ''ਚ 5ਜੀ ਤਕਨੀਕੀ ਦਾ ਢਾਂਚਾ ਬਣਾਉਣ ''ਚ ਅਹਿਮ ਭੂਮਿਕਾ ਨਿਭਾਵੇਗੀ ਜਿਓ :  ਰਿਲਾਇੰਸ

06/25/2020 12:26:43 AM

ਨਵੀਂ ਦਿੱਲੀ-ਰਿਲਾਇੰਸ ਇੰਡਸਟਰੀਜ਼ ਨੇ ਆਪਣੀ ਸਾਲਾਨਾ ਰਿਪੋਰਟ 'ਚ ਕਿਹਾ ਹੈ ਕਿ ਦੇਸ਼ 'ਚ 5ਜੀ ਢਾਂਚਾ ਬਣਾਉਣ 'ਚ ਜਿਓ ਦੀ ਭੂਮਿਕਾ ਅਹਿਮ ਹੋਵੇਗੀ। ਮੋਬਾਈਲ ਸੇਵਾਵਾਂ ਲਈ ਹੇਠਲੀ ਆਧਾਰ ਕੀਮਤ ਤੈਅ ਕਰਨ  ਦੇ ਮੁੱਦੇ 'ਤੇ ਕੰਪਨੀ ਨੇ ਕਿਹਾ ਕਿ ਦੂਰਸੰਚਾਰ ਕੰਪਨੀਆਂ ਵੱਲੋਂ ਦਸੰਬਰ 'ਚ ਵਧਾਏ ਗਏ ਟੈਕਸ ਦਾ ਅਸਰ ਹਾਲ ਹੀ 'ਚ ਦਿਸਣ ਲੱਗਾ ਹੈ।  ਰਿਪੋਰਟ 'ਚ ਕਿਹਾ ਗਿਆ ਹੈ ਕਿ ਸਰਕਾਰ ਨੇ ਵੀ 2020-21  ਦੌਰਾਨ ਅਗਲੇ ਦੌਰ ਦੀ ਸਪੈਕਟ੍ਰਮ ਨੀਲਾਮੀ ਦੀ ਇੱਛਾ ਜਤਾਈ ਹੈ।

ਸ਼ੇਅਰਧਾਰਕਾਂ ਨੂੰ ਭੇਜੇ ਪੱਤਰ 'ਚ ਕੰਪਨੀ  ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਕਿਹਾ ਕਿ ਦੇਸ਼ 'ਚ ਅਜੇ ਵੀ ਲੱਖਾਂ ਯੂਜ਼ਰ 2ਜੀ ਤਕਨੀਕੀ ਦਾ ਇਸਤੇਮਾਲ ਕਰ ਰਹੇ ਹਨ। ਅਜਿਹੇ 'ਚ ਦੇਸ਼ ਨੂੰ ਪੂਰੀ ਤਰ੍ਹਾਂ 2ਜੀ ਤੋਂ 4ਜੀ ਜਾਂ ਉਸ ਤੋਂ ਅੱਗੇ ਦੀ ਤਕਨੀਕੀ 'ਚ ਲਿਆਉਣ ਦੀ ਤੁਰੰਤ ਜ਼ਰੂਰਤ ਹੈ ਅਤੇ ਇਸ ਬਦਲਾਅ ਲਈ ਜਿਓ ਕੋਲ ਕਈ ਮੌਕੇ ਹਨ। ਉੱਧਰ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਕਿਹਾ ਕਿ ਉਸ ਨੇ ਫੇਸਬੁੱਕ ਨੂੰ ਰਿਲਾਇੰਸ ਇੰਡਸਟਰੀਜ਼ ਦੀ ਡਿਜ਼ੀਟਲ ਇਕਾਈ ਜਿਓ ਪਲੇਟਫਾਰਮਜ਼ 'ਚ 9.99 ਫੀਸਦੀ ਹਿੱਸੇਦਾਰੀ ਖਰੀਦਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਫੇਸਬੁੱਕ ਨੇ ਅਪ੍ਰੈਲ 'ਚ 5.7 ਅਰਬ ਡਾਲਰ  (43,574 ਕਰੋੜ ਰੁਪਏ)  'ਚ ਜਿਓ ਪਲੇਟਫਾਰਮਜ਼ 'ਚ 9.99 ਫੀਸਦੀ ਹਿੱਸੇਦਾਰੀ ਖਰੀਦਣ ਦਾ ਐਲਾਨ ਕੀਤਾ ਸੀ।


Karan Kumar

Content Editor

Related News