ਜੀਓ ਸਿਨੇਮਾ OTT ਦਾ ਵਾਇਆਕਾਮ-18 ਨਾਲ ਹੋਵੇਗਾ ਰਲੇਵਾਂ, ਮੁਫ਼ਤ ਦੀਆਂ ਸੇਵਾਵਾਂ ਹੋ ਸਕਦੀਆਂ ਹਨ ਬੰਦ

Thursday, Sep 22, 2022 - 05:40 PM (IST)

ਨਵੀਂ ਦਿੱਲੀ : ਫੇਅਰ ਟਰੇਡ ਰੈਗੂਲੇਟਰ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਨੇ ਰਿਲਾਇੰਸ ਦੇ ਜੀਓ ਦੇ ਓ. ਟੀ. ਟੀ. ਪਲੇਟਫਾਰਮ ਜੀਓ ਸਿਨੇਮਾ ਨੂੰ ਵਾਇਆਕਾਮ-18 ਮੀਡੀਆ ਨਾਲ ਰਲੇਵੇਂ ਦੀ ਮਨਜ਼ੂਰੀ ਦੇ ਦਿੱਤੀ ਹੈ। ਸੋਮਵਾਰ ਨੂੰ ਸੀ. ਸੀ. ਆਈ. ਨੇ ਟਵੀਟ ਕਰ ਕੇ ਕਿਹਾ ਕਿ ਉਸ ਨੇ ਬੀ. ਟੀ. ਐੱਸ. ਇਨਵੈਸਟਮੈਂਟ ਅਤੇ ਰਿਲਾਇੰਸ ਪ੍ਰਾਜੈਕਟਸ ਐਂਡ ਪ੍ਰਾਪਰਟੀ ਮੈਨੇਜਮੈਂਟ ਸਰਵਿਸਿਜ਼ ਦੇ ਨਿਵੇਸ਼ ਤੋਂ ਬਾਅਦ ਵਾਇਆਕਾਮ-18 ਮੀਡੀਆ ਨਾਲ ਜੀਓ ਸਿਨੇਮਾ ਓ. ਟੀ. ਟੀ. ਪਲੇਟਫਾਰਮ ਨੂੰ ਮਰਜ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਜ਼ਿਕਰਯੋਗ ਹੈਕਿ ਹਾਲੇ ਗਾਹਕਾਂ ਨੂੰ ਜੀਓ ਸਿਨੇਮਾ ’ਤੇ ਫ੍ਰੀ ’ਚ ਵੀਡੀਓ ਦੇਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਅਜਿਹੇ ’ਚ ਜੀਓ ਸਿਨੇਮਾ ਨੂੰ ਵਾਇਆਕਾਮ18 ਮੀਡੀਆ ’ਚ ਮਰਜ਼ ਤੋਂ ਬਾਅਦ ਸੰਭਾਵਨਾ ਹੈ ਕਿ ਜੀਓ ਸਿਨੇਮਾ ਦੇ ਗਾਹਕਾਂ ਨੂੰ ਓ. ਟੀ. ਟੀ. ਪਲੇਟਫਾਰਮ ਦੀ ਸਬਸਕ੍ਰਿਪਸ਼ਨ ਲੈਣੀ ਪਵੇਗੀ। ਇਸ ਤੋਂ ਬਾਅਦ ਹੀ ਇੰਟਰਨੈੱਟ ਵੀਡੀਓ ਦਾ ਲਾਭ ਉਠਾ ਸਕਣਗੇ। ਹਾਲਾਂਕਿ ਇਸ ਨੂੰ ਲੈ ਕੇ ਹਾਲੇ ਕੰਪਨੀ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਅਪ੍ਰੈਲ ’ਚ ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ ਅਤੇ ਵਾਇਆਕਾਮ-18 ਨੇ ਬੋਧੀ ਟ੍ਰੀ ਸਿਸਟਮਸ ਨਾਲ ਇਕ ਰਣਨੀਤਿਕ ਸਾਂਝੇਦਾਰੀ ਦਾ ਐਲਾਨ ਕੀਤਾ ਸੀ, ਜਿੱਥੇ ਬੋਧੀ ਟ੍ਰੀ ਸਿਸਟਮ ਤਹਿਤ ਵਾਇਆਕਾਮ-18 ਵਿਚ 13,500 ਕਰੋੜ ਨਿਵੇਸ਼ ਦੀ ਯੋਜਨਾ ਹੈ। ਉੱਥੇ ਹੀ ਆਰ. ਆਈ. ਐੱਲ. ਦੀ ਪੂਰੀ ਮਲਕੀਅਤ ਵਾਲੀ ਰਿਲਾਇੰਸ ਪ੍ਰਾਜੈਕਟਸ ਐਂਡ ਪ੍ਰਾਪਰਟੀ ਮੈਨੇਜਮੈਂਟ ਸਰਵਿਸਿਜ਼ ਸਹਾਇਕ ਕੰਪਨੀ ਭਾਰਤ ’ਚ ਸਭ ਤੋਂ ਵੱਡੀ ਟੀ. ਵੀ. ਅਤੇ ਡਿਜੀਟਲ ਸਟ੍ਰੀਮਿੰਗ ਫਰਮਾਂ ’ਚ ਇਕ ਬਣਾਉਣ ਲਈ ਬ੍ਰਾਡਕਾਸਟਰ ’ਚ 1,645 ਕਰੋੜ ਰੁਪਏ ਦਾ ਨਿਵੇਸ਼ ਕਰੇਗੀ।

ਤਿੰਨ ਪੱਧਰੀ ਭਾਈਵਾਲੀ ਦੇ ਤਹਿਤ ਰਿਲਾਇੰਸ ਦੇ ਲੋਕਪ੍ਰਿਯ ਜੀਓ ਸਿਨੇਮਾ ਓ. ਟੀ. ਟੀ. ਐਪ ਨੂੰ ਵਾਇਆਕਾਮ-18 ’ਚ ਟ੍ਰਾਂਸਫਰ ਕੀਤਾ ਜਾਵੇਗਾ। ਬੋਧੀ ਟ੍ਰੀ ਸਿਸਟਮਸ (ਬੀ. ਟੀ. ਐੱਸ.) ਜੇਮਸ ਮਰਡੋਕ ਦੀ ਲੁਪਾ ਸਿਸਟਮਸ ਦੀ ਇਕ ਨਿਵੇਸ਼ ਉੱਦਮ ਫਰਮ ਹੈ। ਉੱਥੇ ਹੀ ਰਿਲਾਇੰਸ ਪ੍ਰਾਜੈਕਟਸ ਐਂਡ ਪ੍ਰਾਪਰਟੀ ਮੈਨੇਜਮੈਂਟ ਸਰਵਿਸਿਜ਼ ਆਈ. ਟੀ. ਸਪੋਰਟ ਸਰਵਿਸਿਜ਼ ’ਚ ਲੱਗੀ ਹੋਈ ਹੈ। ਵਾਇਆਕਾਮ-18 ਮੀਡੀਆ ਆਪਣੇ ਚੈਨਲਾਂ ਦੇ ਪੋਰਟਫੋਲੀਓ ਅਤੇ ਸਟ੍ਰੀਮਿੰਗ ਐਪ ‘ਵੂਟ’ ਦੇ ਮਾਧਿਅਮ ਰਾਹੀਂ ਮੀਡੀਆ ਅਤੇ ਮਨੋਰੰਜਨ ਸੇਵਾਵਾਂ ਮੁਹੱਈਆ ਕਰਦੀ ਹੈ।

ਦੱਸ ਦਈਏ ਕਿ ਇਕ ਨਿਸ਼ਚਿਤ ਲਿਮਿਟ ਤੋਂ ਵੱਧ ਦੇ ਸੌਦਿਆਂ ਲਈ ਸੀ. ਸੀ. ਆਈ. ਤੋਂ ਮਨਜ਼ੂਰੀ ਦੀ ਲੋੜ ਹੁੰਦੀ ਹੈ, ਜੋ ਬਾਜ਼ਾਰ ’ਚ ਅਣਉਚਿੱਤ ਵਪਾਰ ’ਤੇ ਨਜ਼ਰ ਰੱਖਦੀ ਹੈ। ਵਾਇਆਕਾਮ-18 ਨੇ ਆਈ. ਪੀ. ਐੱਲ. ਦੇ ਮੀਡੀਆ ਰਾਈਟਸ ਅਗਲੇ ਪੰਜ ਸਾਲਾਂ ਲਈ ਖਰੀਦੇ ਹਨ। ਇਹ ਸਿਰਫ 5 ਸਾਲਾਂ ਲਈ ਆਈ. ਪੀ. ਐੱਲ. ਹੀ ਨਹੀਂ ਦਿਖਾਏਗਾ ਸਗੋਂ ਕਈ ਖੇਡਾਂ ਦੇ ਪ੍ਰਸਾਰਣ ਨੂੰ ਵੀ ਦਿਖਾਏਗਾ। 20500 ਕਰੋੜ ਰੁਪਏ ’ਚ ਵਾਇਕਾਮ 18 ਨੇ ਆਈ. ਪੀ. ਐੱਲ. ਦੇ ਡਿਜੀਟਲ ਰਾਈਟਸ ਖ਼ਰੀਦੇ ਹਨ।


Harnek Seechewal

Content Editor

Related News