ਫਿਰ ਉਡਾਣ ਭਰੇਗੀ Jet Airways, ਸਾਲ 2022 ਤੋਂ ਸ਼ੁਰੂ ਕਰੇਗੀ ਫਲਾਈਟ

Monday, Sep 13, 2021 - 02:05 PM (IST)

ਨਵੀਂ ਦਿੱਲੀ - ਜੈੱਟ ਏਅਰਵੇਜ਼ ਇਕ ਵਾਰ ਫਿਰ ਉਡਾਣ ਭਰਨ ਲਈ ਤਿਆਰ ਹੈ। ਕੰਪਨੀ ਦੇ ਨਵੇਂ ਮੈਨੇਜਮੈਂਟ ਜਾਲਾਨ ਕਾਲਰਾਕ ਕੰਸੋਰਟਿਅਮ ਨੇ ਉਮੀਦ ਜ਼ਾਹਰ ਕੀਤੀ ਹੈ ਕਿ 2022 ਵਿਚ ਅਪ੍ਰੈਲ ਤੋਂ ਜੂਨ ਦਰਮਿਆਨ ਜੈੱਟ ਏਅਰਵੇਜ਼ ਫਿਰ ਤੋਂ ਉਡਾਨ ਭਰ ਸਕਦੀ ਹੈ। ਜੂਨ ਵਿਚ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ(NCLT) ਨੇ ਜਾਲਾਨ ਕਾਲਰਾਕ ਨੂੰ ਇਜਾਜ਼ਤ ਦਿੱਤੀ ਸੀ। ਇਸ ਨਵੇਂ ਕੰਸੋਰਟਿਅਮ ਨੇ ਸੋਮਵਾਰ ਨੂੰ ਇਕ ਪ੍ਰੈੱਸ ਬਿਆਨ ਜਾਰੀ ਕੀਤਾ। ਇਸ ਵਿਚ ਕੰਪਨੀ ਨੇ ਕਿਹਾ ਕਿ ਏਅਰ ਆਪਰੇਟਰ ਸਰਟੀਫਿਕੇਟ(ਏ.ਓ.ਸੀ.) ਦੇ ਨਾਲ ਉਸ ਦੀ ਪ੍ਰਕਿਰਿਆ ਜਾਰੀ ਹੈ। ਇਸ ਪ੍ਰਕਿਰਿਆ ਵਿਚ ਰੀਵੈਲਿਡੇਸ਼ਨ ਕੀਤਾ ਹੈ। 

ਜੈੱਟ 2.0 ਵਿਚ ਸੁਧੀਰ ਗੌਰ ਹੋਣਗੇ ਸੀ.ਈ.ਓ.

ਜੈੱਟ 2.0 ਆਪਰੇਸ਼ਨ ਲਈ ਜਾਲਾਨ ਕਾਲਰਾਕ ਕੰਸੋਰਟਿਅਮ ਨੇ ਕੈਪਟਨ ਸੁਧੀਰ ਗੌਰ ਨੂੰ ਨਿਯੁਕਤ ਕੀਤਾ ਹੈ। ਸੁਧੀਰ ਗੌਰ ਐਕਟਿੰਗ ਸੀ.ਈ.ਓ. ਹੋਣਗੇ। ਉਨ੍ਹਾਂ ਨੇ ਪਿਛਲੇ ਮਹੀਨੇ ਦੇਸ਼ ਦੇ ਪ੍ਰਮੁੱਖ ਹਵਾਈ ਅੱਡੇ ਦਾ ਦੌਰਾ ਕੀਤਾ ਸੀ ਅਤੇ ਉਥੋਂ ਦੀ ਅਥਾਰਟੀ ਦੇ ਨਾਲ ਮੀਟਿੰਗ ਕੀਤੀ ਸੀ। ਜਾਲਾਨ ਕਾਲਰਾਕ ਕੰਸੋਰਟਿਅਮ ਦੇ ਲੀਡ ਮੈਂਬਰ ਮੁਰਾਰੀਲਾਲ ਜਾਲਾਨ ਨੇ ਦੱਸਿਆ ਕਿ ਸਾਨੂੰ ਜੂਨ 2021 ਵਿਚ  NCLT ਦੀ ਮਨਜ਼ੂਰੀ ਮਿਲੀ ਸੀ। ਉਸ ਸਮੇਂ ਤੋਂ ਅਸੀਂ ਸਾਰੀਆਂ ਸਬੰਧਿਤ ਅਥਾਰਟੀਆਂ ਨਾਲ ਗੱਲਬਾਤ ਕਰ ਰਹੇ ਹਾਂ।

ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ, ਨੌਕਰੀ ਗਵਾਉਣ ਵਾਲਿਆਂ ਨੂੰ ਭੱਤਾ ਦੇਣ ਵਾਲੀ ਸਕੀਮ ਦੀ ਮਿਆਦ ਵਧਾਈ

ਜੈੱਟ ਏਅਰਵੇਜ਼ ਦਾ ਮੁੱਖ਼ ਦਫ਼ਤਰ ਦਿੱਲੀ ਵਿਚ ਹੀ ਹੋਵੇਗਾ

ਕੈਪਟਨ ਸੁਧੀਰ ਗੌਰ ਨੇ ਕਿਹਾ ਕਿ ਜੈੱਟ ਏਅਰਵੇਜ਼ ਪਿਛਲੇ 20 ਸਾਲਾਂ ਵਿਚ ਇਕ ਮਜ਼ਬੂਤ ਬ੍ਰਾਂਡ ਵਜੋਂ ਆਪਣੀ ਪਛਾਣ ਬਣਾਈ। ਹੁਣ ਨਵੇਂ ਰੂਪ ਵਿਚ ਜੈੱਟ ਏਅਰਵੇਜ਼ ਦਾ ਮੁੱਖ ਦਫ਼ਤਰ ਹੁਣ ਮੁੰਬਈ ਦੇ ਬਜਾਏ ਦਿੱਲੀ ਵਿਚ ਹੋਵੇਗਾ। ਇਸ ਦਾ ਕਾਰਪੋਰੇਟ ਦਫ਼ਤਰ ਗੁਰੂਗ੍ਰਾਮ ਵਿਚ ਹੋਵੇਗਾ ਜਿਥੋਂ ਸੀਨੀਅਰ ਮੈਨੇਜਮੈਂਟ ਕੰਮ ਕਰੇਗਾ। ਹਾਲਾਂਕਿ ਮੁੰਬਈ ਵਿਚ ਇਸ ਦੀ ਮੌਜੂਦਗੀ ਮਜ਼ਬੂਤ ਬਣੀ ਰਹੇਗੀ। ਮੁੰਬਈ ਦੇ ਕੁਰਲਾ ਇਲਾਕੇ ਵਿਚ ਇਸ ਦਾ ਗਲੋਬਲ ਵਨ ਆਫ਼ਿਸ ਹੋਵੇਗਾ।

ਇਹ ਵੀ ਪੜ੍ਹੋ : EPFO ਦੇ ਮੈਂਬਰਾਂ ਲਈ ਖ਼ੁਸ਼ਖ਼ਬਰੀ, UAN-ਆਧਾਰ ਲਿੰਕ ਕਰਨ ਦੀ ਮਿਆਦ ਵਧੀ

ਸਿਖਲਾਈ ਕੇਂਦਰ ਮੁੰਬਈ ਦੇ ਗਲੋਬਲ ਵਨ ਵਿੱਚ ਹੋਵੇਗਾ

ਜੈੱਟ ਏਅਰਵੇਜ਼ ਦਾ ਸਿਖਲਾਈ ਕੇਂਦਰ ਇਸੇ ਗਲੋਬਲ ਵਨ ਵਿੱਚ ਹੋਵੇਗਾ। ਕੰਪਨੀ ਜੈੱਟ ਏਅਰਵੇਜ਼ ਦੀ ਟੀਮ ਲਈ ਇੱਕ ਅੰਦਰੂਨੀ ਸਿਖਲਾਈ ਕੇਂਦਰ ਚਲਾਏਗੀ। ਜੈੱਟ ਏਅਰਵੇਜ਼ ਪਹਿਲਾਂ ਹੀ 150 ਤੋਂ ਵੱਧ ਕਰਮਚਾਰੀਆਂ ਦੀ ਭਰਤੀ ਕਰ ਚੁੱਕੀ ਹੈ। ਅਗਲੇ ਸਾਲ ਮਾਰਚ ਤੱਕ, ਕੰਪਨੀ 1,000 ਕਰਮਚਾਰੀਆਂ ਦੀ ਭਰਤੀ ਕਰੇਗੀ। ਨਿਯੁਕਤੀਆਂ ਪੜਾਅਵਾਰ ਤਰੀਕੇ ਨਾਲ ਕੀਤੀਆਂ ਜਾਣਗੀਆਂ। ਇਸਦੀ ਪਹਿਲੀ ਉਡਾਣ ਨਵੀਂ ਦਿੱਲੀ ਤੋਂ ਮੁੰਬਈ ਦੇ ਵਿੱਚ ਚੱਲੇਗੀ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਇਸ ਤਾਰੀਖ਼ ਤੋਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ 'ਤੇ ਲੱਗੇਗੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News