ਜੈੱਟ ਏਅਰਵੇਜ਼ ਦੀਆਂ ਟਿਕਟਾਂ ’ਤੇ 50 ਫ਼ੀਸਦੀ ਤੱਕ ਦਾ ਭਾਰੀ ਡਿਸਕਾਊਂਟ
Thursday, Feb 21, 2019 - 10:53 PM (IST)

ਨਵੀਂ ਦਿੱਲੀ-ਜੈੱਟ ਏਅਰਵੇਜ਼ ਨੇ ਸਸਤੀਆਂ ਟਿਕਟਾਂ ਦਾ ਆਫਰ ਪੇਸ਼ ਕੀਤਾ ਹੈ। ਜੈੱਟ ਏਅਰਵੇਜ਼ ਦੇ ‘ਲਵ-ਏ-ਫੇਅਰ’ ਤਹਿਤ ਹਵਾਈ ਟਿਕਟਾਂ ’ਤੇ 50 ਫ਼ੀਸਦੀ ਤੱਕ ਦਾ ਭਾਰੀ ਡਿਸਕਾਊਂਟ ਅੱਜ ਤੋਂ ਮਿਲ ਰਿਹਾ ਹੈ। ਕੰਪਨੀ ਦਾ ਇਹ ਆਫਰ ਘਰੇਲੂ ਅਤੇ ਕੌਮਾਂਤਰੀ ਉਡਾਣਾਂ ’ਤੇ ਲਾਗੂ ਹੋਵੇਗਾ। ਹਾਲਾਂਕਿ ਇਸ ਆਫਰ ਤਹਿਤ ਟਿਕਟਾਂ ਸਿਰਫ 5 ਦਿਨਾਂ ਲਈ ਯਾਨੀ 21 ਤੋਂ 25 ਫਰਵਰੀ ਦਰਮਿਆਨ ਖਰੀਦੀਆਂ ਜਾ ਸਕਦੀਆਂ ਹਨ। ਇਹ ਡਿਸਕਾਊਂਟ ਚੋਣਵੀਆਂ ਉਡਾਣਾਂ ਦੀਆਂ ਪ੍ਰੀਮੀਅਰ ਅਤੇ ਇਕਾਨਮੀ ਸੀਟਾਂ ’ਤੇ ਉਪਲੱਬਧ ਹੋਵੇਗਾ। ਪ੍ਰੀਮੀਅਰ ਸੀਟ ’ਤੇ ਯਾਤਰਾ ਕਰਨ ਲਈ ਯਾਤਰਾ ਤੋਂ 8 ਦਿਨ ਪਹਿਲਾਂ ਜਾਂ ਫਿਰ 1 ਮਾਰਚ 2019 ਤੋਂ ਟਿਕਟ ਬੁੱਕ ਕਰਨੀ ਹੋਵੇਗੀ। ਇਕਾਨਮੀ ਸੀਟ ਨਾਲ ਯਾਤਰਾ ਕਰਨ ਲਈ 15 ਦਿਨ ਪਹਿਲਾਂ ਜਾਂ ਫਿਰ 8 ਮਾਰਚ 2019 ਤੋਂ ਬੁਕਿੰਗ ਕਰਨੀ ਹੋਵੇਗੀ।