Jet Airways ਦੇ ਮਨੋਨੀਤ CEO ਨੇ ਦਿੱਤਾ ਅਸਤੀਫਾ, ਜਾਲਾਨ-ਕਾਲਰਾਕ ਸਮੂਹ ਨੇ ਪ੍ਰਗਟਾਈ ਵਚਨਬੱਧਤਾ

Saturday, Apr 29, 2023 - 11:11 AM (IST)

Jet Airways ਦੇ ਮਨੋਨੀਤ CEO ਨੇ ਦਿੱਤਾ ਅਸਤੀਫਾ, ਜਾਲਾਨ-ਕਾਲਰਾਕ ਸਮੂਹ ਨੇ ਪ੍ਰਗਟਾਈ ਵਚਨਬੱਧਤਾ

ਮੁੰਬਈ : ਫਿਰ ਤੋਂ ਉਡਾਣ ਭਰਨ ਲਈ ਸੰਘਰਸ਼ ਕਰ ਰਹੀ ਏਅਰਲਾਈਨ ਜੈੱਟ ਏਅਰਵੇਜ਼ ਦੇ ਮਨੋਨੀਤ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੰਜੀਵ ਕਪੂਰ ਨੇ ਬੰਦ ਹੋ ਚੁੱਕੀ ਏਅਰਲਾਈਨ ਤੋਂ ਅਸਤੀਫ਼ਾ ਦੇ ਦਿੱਤਾ ਹੈ। ਕਪੂਰ ਅਪ੍ਰੈਲ 2022 ਵਿੱਚ ਜੈੱਟ ਏਅਰਵੇਜ਼ ਦੇ ਸੀਈਓ ਵਜੋਂ ਸ਼ਾਮਲ ਹੋਏ। ਇਕ ਸਾਲ ਬਾਅਦ ਉਹ 1 ਮਈ ਤੋਂ ਕੰਪਨੀ ਤੋਂ ਕਾਰਜ ਮੁਕਤ ਹੋ ਰਹੇ ਹਨ।

ਇਹ ਵੀ ਪੜ੍ਹੋ : ਮਾਰਕ ਜ਼ੁਕਰਬਰਗ ਨੇ ਅਮੀਰਾਂ ਦੀ ਸੂਚੀ 'ਚ ਮੁਕੇਸ਼ ਅੰਬਾਨੀ ਨੂੰ ਪਛਾੜਿਆ, 24 ਘੰਟਿਆਂ 'ਚ ਬਦਲੀ ਗੇਮ

ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ, ਜਾਲਾਨ-ਕਾਲਰਾਕ ਸਮੂਹ (ਜੇਕੇਸੀ), ਜਿਸ ਨੂੰ ਕਰਜ਼ੇ ਦੇ ਹੱਲ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਜੈੱਟ ਏਅਰਵੇਜ਼ ਦੇ ਮਾਲਕੀ ਅਧਿਕਾਰ ਮਿਲੇ ਹਨ, ਨੇ ਕਪੂਰ ਦੇ ਅਸਤੀਫੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਸਨੇ ਆਪਣਾ ਨੋਟਿਸ ਪੀਰੀਅਡ ਪੂਰਾ ਕਰ ਲਿਆ ਹੈ। ਭਾਰੀ ਕਰਜ਼ਦਾਰ ਹੋਣ ਤੋਂ ਬਾਅਦ ਜੈੱਟ ਏਅਰਵੇਜ਼ ਨੇ ਅਪ੍ਰੈਲ 2019 ਵਿੱਚ ਸੰਚਾਲਨ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਮਾਮਲਾ ਦੀਵਾਲੀਆਪਨ ਦੀ ਕਾਰਵਾਈ ਵਿੱਚ ਚਲਾ ਗਿਆ। ਜੇਕੇਸੀ ਨੇ ਬਾਅਦ ਵਿੱਚ ਆਪਣੀ ਕਮਾਨ ਸੰਭਾਲ ਲਈ ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਅਜੇ ਤੱਕ ਏਅਰਲਾਈਨ ਨੂੰ ਮੁੜ ਚਾਲੂ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਸਰਕਾਰ UAE ਤੋਂ ਸੋਨੇ ਦੀ ਦਰਾਮਦ ਲਈ  ਸੂਚਿਤ ਕਰੇਗੀ ਨਵੀਂ ਪ੍ਰਣਾਲੀ

ਜੇਕੇਸੀ ਨੇ ਕਿਹਾ ਕਿ ਉਹ ਜੈੱਟ ਏਅਰਵੇਜ਼ ਨੂੰ ਉਡਾਣ ਦੀ ਸਥਿਤੀ ਵਿੱਚ ਵਾਪਸ ਲਿਆਉਣ ਲਈ ਵਚਨਬੱਧ ਹੈ ਅਤੇ ਕਪੂਰ ਦੇ ਜਾਣ ਤੋਂ ਬਾਅਦ, ਉਨ੍ਹਾਂ ਦੀ ਜ਼ਿੰਮੇਵਾਰੀ ਕਾਰਜਕਾਰੀ ਕਮੇਟੀ ਦੁਆਰਾ ਸੰਭਾਲੀ ਜਾਵੇਗੀ ਜਦੋਂ ਤੱਕ ਕੋਈ ਯੋਗ ਉਮੀਦਵਾਰ ਨਹੀਂ ਮਿਲ ਜਾਂਦਾ। ਅੰਕਿਤ ਜਾਲਾਨ, ਜੋ ਗਠਜੋੜ ਦੇ ਨਿਰਦੇਸ਼ਕ ਮੰਡਲ ਵਿੱਚ ਹਨ, ਨੇ ਕਿਹਾ ਕਿ ਜੈੱਟ ਏਅਰਵੇਜ਼ ਦੇ ਨਵੇਂ ਸੀਈਓ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਏਅਰਲਾਈਨ ਦੇ ਮੁੜ ਸ਼ੁਰੂ ਹੋਣ ਵਿੱਚ ਨਿਰਧਾਰਤ ਸਮੇਂ ਤੋਂ ਦੇਰੀ ਹੋਈ ਹੈ ਪਰ ਜੇਕੇਸੀ ਇਸ ਲਈ ਵਚਨਬੱਧ ਹੈ।

ਇਹ ਵੀ ਪੜ੍ਹੋ : 2500 ਕਰੋੜ ਦੀ ਟੈਕਸ ਚੋਰੀ ਦਾ ਖਦਸ਼ਾ, GST ਅਧਿਕਾਰੀਆਂ ਨੇ ਕੀਤੀ ਵਾਹਨ ਡੀਲਰਾਂ ਤੋਂ ਪੁੱਛਗਿੱਛ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News