ਜਾਪਾਨ ਨੂੰ ਅਕਤੂਬਰ ’ਚ ਲਗਾਤਾਰ ਚੌਥੇ ਮਹੀਨੇ ਹੋਇਆ ਵਪਾਰ ਘਾਟਾ
Wednesday, Nov 20, 2024 - 05:26 PM (IST)
ਟੋਕੀਓ (ਭਾਸ਼ਾ) - ਕਮਜ਼ੋਰ ਯੇਨ ਅਤੇ ਵਧਦੀ ਊਰਜਾ ਕੀਮਤਾਂ ਕਾਰਨ ਦਰਾਮਦ ਲਾਗਤ ਉੱਚੀ ਰਹਿਣ ਨਾਲ ਜਾਪਾਨ ਦਾ ਵਪਾਰ ਘਾਟਾ ਅਕਤੂਬਰ ’ਚ ਲਗਾਤਾਰ ਚੌਥੇ ਮਹੀਨੇ ਵਧਿਆ। ਵਿੱਤ ਮੰਤਰਾਲਾ ਨੇ ਦੱਸਿਆ ਕਿ ਬਰਾਮਦ ਅਤੇ ਦਰਾਮਦ ’ਚ ਦਾ ਅੰਤਰ ਯਾਨੀ ਵਪਾਰ ਘਾਟਾ ਪਿਛਲੇ ਮਹੀਨੇ ਕੁਲ 461 ਅਰਬ ਯੇਨ (ਤਿੰਨ ਅਰਬ ਬਿਲੀਅਨ ਅਮਰੀਕੀ ਡਾਲਰ) ਰਿਹਾ।
ਇਹ ਵੀ ਪੜ੍ਹੋ : ਫਿਰ ਬਦਲੇ ਸੋਨੇ ਦੇ ਭਾਅ, ਦੋ ਦਿਨਾਂ 'ਚ 1500 ਰੁਪਏ ਮਹਿੰਗਾ ਹੋਇਆ Gold
ਬਰਾਮਦ ਅਕਤੂਬਰ ’ਚ ਸਾਲਾਨਾ ਆਧਾਰ ’ਤੇ 3.1 ਫੀਸਦੀ ਵਧੀ। ਸੈਮੀਕੰਡਕਟਰ ਉਤਪਾਦਨ ਲਈ ਉਪਕਰਣਾਂ ਦੀ ਬਰਾਮਦ ’ਚ ਵਾਧੇ ਦੀ ਵਜ੍ਹਾ ਨਾਲ ਹਾਲ ਦੇ ਮਹੀਨਿਆਂ ’ਚ ਇਹ ਤੇਜ਼ੀ ਨਾਲ ਵੱਧ ਰਿਹਾ ਹੈ। ਹਾਲਾਂਕਿ ਦਰਾਮਦ ਜੋ ਸਾਲਾਨਾ ਆਧਾਰ ’ਤੇ 0.4 ਫੀਸਦੀ ਜ਼ਿਆਦਾ ਰਹੀ, ਉਹ ਹੁਣ ਵੀ ਬਰਾਮਦ ਤੋਂ ਜ਼ਿਆਦਾ ਹੈ।
ਇਹ ਵੀ ਪੜ੍ਹੋ : IT ਵਿਭਾਗ ਦੀ ਚਿਤਾਵਨੀ, ਇਨ੍ਹਾਂ ਨਿਯਮਾਂ ਦੀ ਪਾਲਣਾ ਨਾ ਕਰਨ ’ਤੇ ਲੱਗੇਗਾ 10 ਲੱਖ ਰੁਪਏ ਦਾ ਜੁਰਮਾਨਾ
ਨਵੇਂ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ਿਬਾ ਆਰਥਿਕ ਅਤੇ ਵਪਾਰਕ ਸਬੰਧਾਂ ਦੇ ਨਾਲ-ਨਾਲ ਸੁਰੱਖਿਆ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਏਸ਼ੀਆਈ ਦੇਸ਼ਾਂ ਦੇ ਨਾਲ-ਨਾਲ ਯੂਰਪ ਅਤੇ ਦੱਖਣ ਅਮਰੀਕਾ ਦੇ ਨੇਤਾਵਾਂ ਨਾਲ ਬੈਠਕਾਂ ਕਰ ਰਹੇ ਹਨ। ਜਾਪਾਨ ਲਈ ਇਕ ਹੋਰ ਚਿੰਤਾ ਦਾ ਵਿਸ਼ਾ ਕਰੰਸੀ ਦਾ ਕਮਜ਼ੋਰ ਹੋਣਾ ਹੈ। ਅਮਰੀਕੀ ਡਾਲਰ ਇਸ ਸਾਲ ਦੀ ਸ਼ੁਰੂਆਤ ’ਚ 160 ਜਾਪਾਨੀ ਯੇਨ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ। ਹੁਣ ਇਹ 155 ਯੇਨ ਦੇ ਪੱਧਰ ’ਤੇ ਹੈ, ਜਦੋਂਕਿ ਪਿਛਲੇ ਸਾਲ ਇਹ ਇਸ ਸਮੇਂ 140 ਯੇਨ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ।
ਇਹ ਵੀ ਪੜ੍ਹੋ : Aadhar Card 'ਤੇ ਤੁਰੰਤ ਮਿਲੇਗਾ Loan, ਇੰਝ ਕਰੋ ਅਪਲਾਈ
ਇਹ ਵੀ ਪੜ੍ਹੋ : ਰਿਪੋਰਟ ’ਚ ਖੁਲਾਸਾ : ਪਰਾਲੀ ਸਾੜਨ ਨਾਲੋਂ 240 ਗੁਣਾ ਵੱਧ ਜ਼ਹਿਰੀਲੀ ਗੈਸ ਪੈਦਾ ਕਰਦੇ ਹਨ ਇਹ ਪਲਾਂਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8