ਜੈਗੁਆਰ ਲੈਂਡ ਰੋਵਰ ਦੀ ਵਿਕਰੀ 3.4 ਫ਼ੀਸਦੀ ਘਟੀ
Monday, Dec 09, 2019 - 10:15 PM (IST)

ਨਵੀਂ ਦਿੱਲੀ (ਭਾਸ਼ਾ)-ਟਾਟਾ ਮੋਟਰਸ ਦੀ ਕੰਪਨੀ ਜੈਗੁਆਰ ਲੈਂਡ ਰੋਵਰ (ਜੇ. ਐੱਲ. ਆਰ.) ਦੀ ਪ੍ਰਚੂਨ ਵਿਕਰੀ ਨਵੰਬਰ ’ਚ 3.4 ਫ਼ੀਸਦੀ ਘਟ ਕੇ 46,542 ਇਕਾਈ ਰਹਿ ਗਈ ਹੈ। ਸਮੀਖਿਆ ਅਧੀਨ ਮਹੀਨੇ ’ਚ ਜੈਗੁਆਰ ਬਰਾਂਡ ਦੀ ਵਿਕਰੀ 23.1 ਫ਼ੀਸਦੀ ਘਟ ਕੇ 11,464 ਇਕਾਈ ਰਹਿ ਗਈ। ਉਥੇ ਹੀ ਲੈਂਡ ਰੋਵਰ ਦੀ ਵਿਕਰੀ 5.5 ਫ਼ੀਸਦੀ ਵਧ ਕੇ 35,078 ਇਕਾਈ ’ਤੇ ਪਹੁੰਚ ਗਈ। ਜੇ. ਐੱਲ. ਆਰ. ਦੇ ਮੁੱਖ ਕਮਰਸ਼ੀਅਲ ਅਧਿਕਾਰੀ ਫੇਲਿਕਸ ਬਰਾਟਿਗਮ ਨੇ ਕਿਹਾ ਕਿ ਕੌਮਾਂਤਰੀ ਵਾਹਨ ਬਾਜ਼ਾਰ ’ਚ ਸੁਸਤੀ ਦੇ ਬਾਵਜੂਦ ਅਮਰੀਕਾ ਅਤੇ ਚੀਨ ਦੇ ਬਾਜ਼ਾਰਾਂ ’ਚ ਸਾਡੀ ਵਿਕਰੀ ਵਧੀ ਹੈ।