ਰੱਖੜੀ 'ਤੇ ਭੈਣ ਨੂੰ ਗਿਫਟ ਕਰੋ ਇਹ ਸ਼ਾਨਦਾਰ ਇਲੈਕਟ੍ਰਿਕ ਸਕੂਟਰ, ਕੰਪਨੀ ਦੇ ਰਹੀ ਭਾਰੀ ਛੋਟ

Wednesday, Aug 14, 2024 - 11:22 PM (IST)

ਆਟੋ ਡੈਸਕ- ਮਸ਼ਹੂਰ ਈ-ਸਕੂਟਰ ਕੰਪਨੀ iVOOMi 78ਵੇਂ ਸੁਤੰਤਰਤਾ ਦਿਵਸ ਅਤੇ ਰੱਖੜੀ ਦੇ ਮੌਕੇ 'ਤੇ ਗਾਹਕਾਂ ਲਈ ਇਕ ਖਾਸ ਆਫਰ ਲੈ ਕੇ ਆਈ ਹੈ। ਇਸ ਆਫਰ ਤਹਿਤ ਗਾਹਕ ਕੰਪਨੀ ਦੇ ਨਵੇਂ Jeet X ZE ਮਾਡਲ 'ਤੇ 10,000 ਰੁਪਏ ਦੀ ਫਲੈਟ ਛੋਟ ਦਾ ਫਾਇਦਾ ਚੁੱਕ ਸਕਦੇ ਹਨ। ਇਸ ਤੋਂ ਇਲਾਵਾ ਹੋਰ ਈ-ਸਕੂਟਰਾਂ ਦੇ ਨਾਲ ਮੁਫਤ ਅਸੈਸਰੀਜ਼ ਵੀ ਮਿਲਮਗੀਆਂ। ਇਹ ਆਫਰ ਸੁਤੰਤਰਤਾ ਦਿਵਸ ਅਤੇ ਰੱਖੜੀ ਦੇ ਮੌਕੇ 'ਤੇ ਉਪਲੱਬਧ ਹੈ।

ਆਫਰ ਦਾ ਉਦੇਸ਼

ਗਾਹਕ ਇਸ ਆਫਰ ਦਾ ਲਾਭ 11 ਅਗਸਤ ਤੋਂ 20 ਅਗਸਤ ਤਕ ਚੁੱਕ ਸਕਦੇ ਹਨ। ਇਸ ਆਫਰ ਦਾ ਉਦੇਸ਼ 'ਪੈਟਰੋਲ ਤੋਂ ਆਜ਼ਾਦੀ' ਦੀ ਭਾਵਨਾ ਨੂੰ ਉਤਸ਼ਾਹ ਦੇਣਾ ਹੈ ਅਤੇ ਲੋਕਾਂ ਨੂੰ ਇਲੈਕਟ੍ਰਿਕ ਸਕੂਟਰ ਅਪਣਾਉਣ ਲਈ ਜਾਗਰੂਕ ਕਰਨਾ ਹੈ। ਗਾਹਕ ਇਸ ਆਫਰ ਦਾ ਲਾਭ ਲੈਣ ਲਈ ਮਰੇਠ, ਬੀਕਾਨੇਰ, ਨਾਗੌਰ, ਮਕਰਾਨਾ, ਤਿਰੁਵੰਨਾਮਲਾਈ, ਤ੍ਰਿਚੀ, ਮਹਾਰਾਸ਼ਟਰ, ਗੁਜਰਾਤ, ਤਾਮਿਲਨਾਡੂ, ਤੇਲੰਗਾਨਾ, ਰਾਜਸਥਾਨ, ਆਂਧਰਾ-ਪ੍ਰਦੇਸ਼, ਕਰਨਾਟਕ, ਕੇਰਲ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਓਡੀਸ਼ਾ ਵਰਗੇ ਸ਼ਹਿਰਾਂ 'ਚ ਕਿਸੇ ਵੀ iVOOMi ਡੀਲਰਸ਼ਿਪ 'ਤੇ ਜਾ ਸਕਦੇ ਹਨ।

PunjabKesari

ਕੀਮਤ

Jeet X ZE ਦੀ ਕੀਮਤ ਸਿਰਫ 99,999 ਰੁਪਏ ਹੈ। ਇਹ ਇਲੈਕਟ੍ਰਿਕ ਸਕੂਟਰ ਇਕ ਵਾਰ ਫੁਲ ਚਾਰਜ ਕਰਨ 'ਤੇ 170 ਕਿਲੋਮੀਟਰ ਤਕ ਦੀ ਸ਼ਾਨਦਾਰ ਰੇਂਜ ਦਿੰਦਾ ਹੈ।


Rakesh

Content Editor

Related News