ਵਿਦੇਸ਼ 'ਚ ਸੰਪਤੀ ਰੱਖਣ ਵਾਲੇ ਲੋਕਾਂ ਨੂੰ ਇਨਕਮ ਟੈਕਸ ਵਿਭਾਗ ਦੇ ਨੋਟਿਸ
Saturday, Apr 10, 2021 - 09:15 AM (IST)
ਨਵੀਂ ਦਿੱਲੀ- ਇਨਕਮ ਟੈਕਸ ਵਿਭਾਗ ਨੇ ਵਿੱਤੀ ਸਾਲ 2014 ਤੋਂ 2018 ਵਿਚਕਾਰ ਵਿਦੇਸ਼ੀ ਸੰਪਤੀ ਦਾ ਖੁਲਾਸਾ ਨਾ ਕਰਨ ਵਾਲੇ ਹਜ਼ਾਰਾਂ ਟੈਕਸਦਾਤਾਵਾਂ ਨੂੰ ਨੋਟਿਸ ਜਾਰੀ ਕੀਤੇ ਹਨ।
ਇਹ ਨੋਟਿਸ ਕਾਲਾ ਧਨ ਤੇ ਬੇਨਾਮੀ ਲੈਣ-ਦੇਣ ਕਾਨੂੰਨ ਤਹਿਤ ਕਾਰਵਾਈ ਲਈ ਭੇਜੇ ਗਏ ਹਨ। ਵਿੱਤੀ ਸਾਲ 2021-22 ਦੇ ਬਜਟ ਵਿਚ ਟੈਕਸ ਚੋਰੀ ਦੇ ਮਾਮਲਿਆਂ ਨੂੰ ਖੋਲ੍ਹਣ ਦੀ ਮਿਆਦ ਛੇ ਸਾਲ ਤੋਂ ਘਟਾ ਕੇ ਤਿੰਨ ਸਾਲ ਕਰਨ ਦੀ ਘੋਸ਼ਣਾ ਕੀਤੀ ਗਈ ਸੀ। ਹਾਲਾਂਕਿ, ਗੰਭੀਰ ਟੈਕਸ ਧੋਖਾਧੜੀ ਦੇ ਮਾਮਲੇ ਜਿਨ੍ਹਾਂ ਵਿਚ 50 ਲੱਖ ਰੁਪਏ ਜਾਂ ਉਸ ਤੋਂ ਵੱਧ ਆਮਦਨ ਨੂੰ ਲੁਕਾਇਆ ਗਿਆ ਹੈ, ਉਨ੍ਹਾਂ ਮਾਮਲਿਆਂ ਨੂੰ ਖੋਲ੍ਹਣ ਦੀ ਮਿਆਦ 10 ਹੀ ਰਹੇਗੀ।
ਇਹ ਵੀ ਪੜ੍ਹੋ- ਬਿਰਲਾ ਦਾ ਇਹ IPO ਹੋਵੇਗਾ ਲਾਂਚ, ਇਕ ਹੀ ਦਿਨ 'ਚ ਹੋ ਸਕਦੈ ਮੋਟਾ ਮੁਨਾਫ਼ਾ
ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਦਾ ਸਿਸਟਮਸ ਡਾਇਰੈਕਟੋਰੇਟ ਇਨਕਮ ਟੈਕਸ ਐਕਟ ਦੀ ਧਾਰਾ 148 ਤਹਿਤ ਮਾਮਲਿਆਂ ਨੂੰ ਫਿਰ ਤੋਂ ਖੋਲ੍ਹਣ ਅਤੇ ਕਾਲਾ ਧਨ ਤੇ ਬੇਨਾਮੀ ਐਕਟ ਤਹਿਤ ਕਾਰਵਾਈ ਲਈ ਮੁਲਾਂਕਣ ਸਾਲ 2013-14 ਤੋਂ 2017-18 ਦੀਆਂ ਸੂਚਨਾਵਾਂ ਵੱਡੇ ਪੱਧਰ 'ਤੇ ਦੇਸ਼ ਭਰ ਵਿਚ ਟੈਕਸ ਅਧਿਕਾਰੀਆਂ ਨੂੰ ਭੇਜ ਰਿਹਾ ਹੈ। ਵਿਦੇਸ਼ ਵਿਚ ਸੰਪਤੀ ਰੱਖਣ ਦਾ ਖੁਲਾਸਾ ਨਾ ਕਰਨ ਵਾਲੇ ਟੈਕਸਦਾਤਾ ਇਨਕਮ ਟੈਕਸ (ਆਈ. ਟੀ.) ਵਿਭਾਗ ਦੇ ਨਿਸ਼ਾਨੇ 'ਤੇ ਹਨ।
ਇਹ ਵੀ ਪੜ੍ਹੋ- 15 ਸਾਲ ਪੁਰਾਣੀ ਗੱਡੀ ਹੈ ਤਾਂ 'ਨੋ ਟੈਂਸ਼ਨ', ਮਹਿੰਦਰਾ ਨੇ ਦਿੱਤੀ ਵੱਡੀ ਸੌਗਾਤ
►ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ