ਇਨਫੋਸਿਸ ਦੇ 74 ਕਾਮੇ ਬਣੇ ਕਰੋੜਪਤੀ, CEO ਦੀ ਤਨਖ਼ਾਹ ''ਚ ਹੋਇਆ 39 ਫ਼ੀਸਦੀ ਵਾਧਾ

Wednesday, Jun 03, 2020 - 03:01 PM (IST)

ਇਨਫੋਸਿਸ ਦੇ 74 ਕਾਮੇ ਬਣੇ ਕਰੋੜਪਤੀ, CEO ਦੀ ਤਨਖ਼ਾਹ ''ਚ ਹੋਇਆ 39 ਫ਼ੀਸਦੀ ਵਾਧਾ

ਨਵੀਂ ਦਿੱਲੀ : ਦੇਸ਼ ਦੀ ਦੂਜੀ ਵੱਡੀ ਆਈ.ਟੀ. ਕੰਪਨੀ ਇਨਫੋਸਿਸ ਵਿਚ ਵਿੱਤੀ ਸਾਲ 2019-20 ਵਿਚ ਕਰੋੜਪਤੀ ਕਾਮਿਆਂ ਦੀ ਗਿਣਤੀ ਵਿਚ ਵਾਧਾ ਹੋਇਆ। ਪਿਛਲੇ ਵਿੱਤੀ ਸਾਲ ਵਿਚ ਕਰੋੜਪਤੀ ਕਲੱਬ ਵਿਚ ਕਾਮਿਆਂ ਦੀ ਗਿਣਤੀ ਵੱਧ ਕੇ 74 ਹੋ ਗਈ। ਇਕ ਸਾਲ ਪਹਿਲਾਂ ਕੰਪਨੀ ਵਿਚ 64 ਕਰੋੜਪਤੀ ਸਨ। ਇਨਫੋਸਿਸ ਵਿਚ ਉਪ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਪ੍ਰੈਸੀਡੈਂਟ ਪੱਧਰ ਦੇ 74 ਅਧਿਕਾਰੀ ਕਰੋੜਪਤੀ ਦੀ ਲਿਸਟ ਵਿਚ ਸ਼ਾਮਲ ਹਨ। ਇਨਫੋਸਿਸ ਵਿਚ ਕਰੋੜਪਤੀ ਕਾਮਿਆਂ ਦੀ ਗਿਣਤੀ ਵਧਣ ਦੀ ਵਜ੍ਹਾ ਉਨ੍ਹਾਂ ਨੂੰ ਮਿਲਣ ਵਾਲੇ ਸਟਾਕ ਇਨਸੈਂਟਿਵ ਦੀ ਵੈਲਿਊ ਵਿਚ ਵਾਧਾ ਹੈ। ਇਨਫੋਸਿਸ ਦੀ ਸਾਲਾਨਾ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਦੱਸ ਦੇਈਏ ਕਿ ਪਿਛਲੇ ਸਾਲ ਇਨਫੋਸਿਸ ਦੇ ਬੋਰਡ ਨੇ ਇਨਫੋਸਿਸ ਦੇ ਆਪਣੇ ਕਾਮਿਆਂ ਨੂੰ ਕਰੋੜਾਂ ਰੁਪਏ ਦੇ ਸ਼ੇਅਰ ਦੇਣ ਦੀ ਯੋਜਨਾ ਨੂੰ ਅੱਗੇ ਵਧਾਇਆ ਸੀ। ਕਾਮਿਆਂ ਨੂੰ ਕਾਰਗੁਜ਼ਾਰੀ ਦੇ ਆਧਾਰ 'ਤੇ ਇਨਸੈਂਟਿਵ ਦੇ ਨਵੇਂ ਪ੍ਰੋਗਰਾਮ ਦੇ ਤਹਿਤ ਸ਼ੇਅਰ ਦਿੱਤੇ ਜਾਣ ਦੇ ਪ੍ਰਸਤਾਵ ਨੂੰ ਸ਼ੇਅਰਧਾਰਕਾਂ ਦੀ ਮਨਜ਼ੂਰੀ ਦੇ ਬਾਅਦ ਸਟਾਕ ਆਨਰਸ਼ਿਪ ਪ੍ਰੋਗਰਾਮ ਲਾਗੂ ਕੀਤਾ ਗਿਆ। ਸਾਲ 2015 ਦੀ ਯੋਜਨਾ ਮੁਤਾਬਕ ਇਨਫੋਸਿਸ ਸਮੇਂ ਦੇ ਆਧਾਰ 'ਤੇ ਸ਼ੇਅਰ ਦਿੰਦੀ ਸੀ ਪਰ ਹੁਣ ਕਾਰਗੁਜ਼ਾਰੀ ਦੇ ਆਧਾਰ 'ਤੇ ਦਿੱਤੇ ਜਾਣਗੇ।

ਇਨਫੋਸਿਸ ਦੇ ਸੀ.ਈ.ਓ. ਦੀ ਤਨਖ਼ਾਹ ਵਿਚ 39 ਫ਼ੀਸਦੀ ਦਾ ਵਾਧਾ
ਇਨਫੋਸਿਸ ਦੇ ਸੀ.ਈ.ਓ. ਸਲਿਲ ਪਾਰੇਖ ਦੇ ਤਨਖਾਹ ਪੈਕੇਜ ਵਿਚ 2019-20 ਵਿਚ ਲਗਭੱਗ 39 ਫ਼ੀਸਦੀ ਵਾਧਾ ਹੋਇਆ ਹੈ ਅਤੇ ਇਹ 34.27 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। 2018-19 ਵਿਚ ਪਾਰੇਖ ਦੀ ਤਨਖ਼ਾਹ 24.67 ਕਰੋੜ ਰੁਪਏ ਸੀ। 2019-20 ਲਈ ਕੰਪਨੀ ਦੀ ਸਾਲਾਨਾ ਰਿਪੋਰਟ ਤੋਂ ਪਤਾ ਲੱਗਾ ਕਿ ਉਨ੍ਹਾਂ ਦੀ ਕੁੱਲ ਤਨਖਾਹ ਵਿਚ 16.85 ਕਰੋੜ ਰੁਪਏ ਤਨਖ਼ਾਹ ਤੋਂ, ਸਟਾਕ ਤੋਂ 17.04 ਕਰੋੜ ਰੁਪਏ ਅਤੇ 38 ਲੱਖ ਰੁਪਏ ਸ਼ਾਮਲ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਨਫੋਸਿਸ ਦੇ ਚੇਅਰਮੈਨ ਨੰਦਨ ਨੀਲੇਕਣੀ ਨੇ ਆਪਣੀ ਸਵੇ-ਇੱਛਾ ਨਾਲ ਆਪਣੀਆਂ ਸੇਵਾਵਾਂ ਲਈ ਕੋਈ ਮਿਹਨਤਾਨਾ ਨਹੀਂ ਲਿਆ ਹੈ।


author

cherry

Content Editor

Related News