IRCTC ਨਾਲ ਸਮੁੰਦਰ ਦੀ ਸੈਰ, 6 ਦਿਨ ਕਰੂਜ਼ 'ਚ ਲਓ ਇੱਥੇ ਘੁੰਮਣ ਦਾ ਨਜ਼ਾਰਾ

Saturday, Sep 18, 2021 - 08:41 AM (IST)

IRCTC ਨਾਲ ਸਮੁੰਦਰ ਦੀ ਸੈਰ, 6 ਦਿਨ ਕਰੂਜ਼ 'ਚ ਲਓ ਇੱਥੇ ਘੁੰਮਣ ਦਾ ਨਜ਼ਾਰਾ

ਨਵੀਂ ਦਿੱਲੀ- ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) 18 ਸਤੰਬਰ ਤੋਂ ਭਾਰਤ ਦੀ ਪਹਿਲੀ ਸਵਦੇਸ਼ੀ ਲਗਜ਼ਰੀ ਕਰੂਜ਼ ਲਾਈਨਰ ਲਾਂਚ ਕਰਨ ਜਾ ਰਹੀ ਹੈ। ਜਿਸ ਲਈ ਆਈ. ਆਰ. ਸੀ. ਟੀ. ਸੀ. ਨੇ ਨਿੱਜੀ ਕੰਪਨੀ ਕੋਰਡੇਲੀਆ ਕਰੂਜ਼ ਨਾਲ ਸਮਝੌਤਾ ਕੀਤਾ ਹੈ। ਇਸ ਲਗਜ਼ਰੀ ਕਰੂਜ਼ ਜ਼ਰੀਏ ਤੁਸੀਂ ਕੇਰਲ, ਗੋਆ ਅਤੇ ਲਕਸ਼ਦੀਪ ਦੇ ਨੀਲੇ ਸਮੁੰਦਰ ਦੇ ਸੋਹਣੇ ਦ੍ਰਿਸ਼ਾਂ ਦਾ ਨਜ਼ਾਰਾ ਲੈ ਸਕੋਗੇ।

ਆਈ. ਆਰ. ਸੀ. ਟੀ. ਸੀ. ਨੇ ਇਸ ਪੈਕੇਜ ਦਾ ਨਾਂ ਕੇਰਲ ਡਲਾਈਟ ਕਰੂਜ਼ ਟੂਰ ਦਾ ਨਾਂ ਦਿੱਤਾ ਹੈ। ਇਹ ਟੂਰ ਪੈਕੇਜ 5 ਰਾਤਾਂ ਤੇ 6 ਦਿਨਾਂ ਲਈ ਹੈ, ਭਾਵ ਤੁਸੀਂ 6 ਦਿਨਾਂ ਲਈ ਸਮੁੰਦਰ ਵਿਚਕਾਰ ਰਹਿ ਸਕੋਗੇ। ਇਸ ਯਾਤਰਾ ਤਹਿਤ ਤੁਹਾਨੂੰ ਕੋਚੀ ਕਿਲ੍ਹਾ, ਕੇਰਲ ਬੀਚ, ਮੁਨਾਰ ਵਰਗੇ ਸਥਾਨਾਂ 'ਤੇ ਜਾਣ ਦਾ ਮੌਕਾ ਮਿਲੇਗਾ। ਇਸ ਤੋਂ ਇਲਾਵਾ ਤੁਸੀਂ ਕੋਰਡੇਲੀਆ ਕਰੂਜ਼ 'ਤੇ ਮਨੋਰੰਜਨ ਦੇ ਸਾਰੇ ਸਾਧਨਾਂ ਦਾ ਅਨੰਦ ਵੀ ਲੈ ਸਕੋਗੇ।

ਇਸ ਕਰੂਜ਼ 'ਤੇ ਯਾਤਰਾ ਕਰਦੇ ਸਮੇਂ ਤੁਸੀਂ ਕੋਵਿਡ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਰੈਸਟੋਰੈਂਟ, ਬਾਰ, ਸਵੀਮਿੰਗ ਪੂਲ, ਓਪਨ ਸਿਨੇਮਾਘਰ, ਥੀਏਟਰ ਅਤੇ ਹੋਰ ਬਹੁਤ ਸਾਰੀਆਂ ਮਨੋਰੰਜਕ ਸਰਗਰਮੀਆਂ ਦਾ ਅਨੰਦ ਲੈ ਸਕੋਗੇ। ਮੈਡੀਕਲ ਸਹੂਲਤਾਂ ਵੀ ਉਪਲਬਧ ਹੋਣਗੀਆਂ। ਆਈ. ਆਰ. ਸੀ. ਟੀ. ਸੀ. ਅਨੁਸਾਰ, ਜੇਕਰ ਤੁਸੀਂ ਪਰਿਵਾਰ ਨਾਲ ਯਾਤਰਾ ਕਰ ਰਹੇ ਹੋ ਤਾਂ ਰੇਟ ਬਹੁਤ ਸਸਤਾ ਹੈ। ਇਸ ਪੈਕੇਜ ਤਹਿਤ ਜੇਕਰ ਤੁਸੀਂ ਦੋ ਜਾਣੇ ਜਾਂਦੇ ਹੋ ਤਾਂ ਤੁਹਾਨੂੰ ਪ੍ਰਤੀ ਵਿਅਕਤੀ 53,010 ਰੁਪਏ ਖਰਚ ਕਰਨੇ ਪੈਣਗੇ। ਉੱਥੇ ਹੀ 3 ਲੋਕਾਂ ਲਈ ਪ੍ਰਤੀ ਵਿਅਕਤੀ 50,700 ਰੁਪਏ ਖਰਚ ਕਰਨੇ ਪੈਣਗੇ। ਇੰਡੀਅਨ ਰੇਲਵੇ ਕੇਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਦੀ ਅਧਿਕਾਰਤ ਵੈੱਬਸਾਈਟ- www.irctctourism.com ਜ਼ਰੀਏ ਇਸ ਦੀ ਬੁਕਿੰਗ ਕੀਤੀ ਜਾ ਸਕਦੀ ਹੈ ਅਤੇ ਹੋਰ ਜਾਣਕਾਰੀ ਹਾਸਲ ਕਰ ਸਕਦੇ ਹੋ।
 


author

Sanjeev

Content Editor

Related News