IRCTC ਨੇ ਯਾਤਰੀਆਂ ਨੂੰ ਕੀਤਾ ਅਲਰਟ, ਤੁਹਾਡੇ ਲਈ ਜਾਣਨਾ ਹੈ ਬਹੁਤ ਜ਼ਰੂਰੀ

Friday, Feb 28, 2020 - 06:42 PM (IST)

IRCTC ਨੇ ਯਾਤਰੀਆਂ ਨੂੰ ਕੀਤਾ ਅਲਰਟ, ਤੁਹਾਡੇ ਲਈ ਜਾਣਨਾ ਹੈ ਬਹੁਤ ਜ਼ਰੂਰੀ

ਨਵੀਂ ਦਿੱਲੀ — IRCTC ਨੇ ਟ੍ਰੇਨ 'ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਅਲਰਟ ਜਾਰੀ ਕੀਤਾ ਹੈ। ਇਹ ਅਲਰਟ ਉਨ੍ਹਾਂ ਲੋਕਾਂ ਲਈ ਵੀ ਹੈ ਜਿਹੜੇ ਰੇਲਵੇ ਦੀ ਯਾਤਰਾ ਦੌਰਾਨ ਜਾਣਕਾਰੀ ਜਾਂ ਸ਼ਿਕਾਇਕ ਲਈ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਕਰਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਯਾਤਰੀ ਕਦੇ ਵੀ IRCTC ਦੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਆਪਣੀ ਵਿਅਕਤੀਗਤ ਜਾਣਕਾਰੀ ਸ਼ੇਅਰ ਨਾ ਕਰਨ। 

ਦਰਅਸਲ IRCTC ਵਲੋਂ ਟਵਿੱਟਰ 'ਤੇ ਸਿਲਸਿਲੇਵਾਰ ਕਈ ਟਵੀਟ ਕੀਤੇ ਗਏ ਹਨ। ਇਨ੍ਹਾਂ ਟਵੀਟ 'ਚ IRCTC  ਦੇ ਉਨ੍ਹਾਂ ਯੂਜ਼ਰਜ਼ ਨੂੰ ਟਾਰਗੈਟ ਕੀਤਾ ਜਾ ਰਿਹਾ ਹੈ ਜਿਹੜੇ ਆਪਣੀ ਸ਼ਿਕਾਇਤ ਜਾਂ ਪੁੱਛਗਿੱਛ ਦੌਰਾਨ ਸੋਸ਼ਲ ਮੀਡੀਆ 'ਤੇ- ਮੋਬਾਈਲ ਨੰਬਰ, ਪੀ.ਐਨ.ਆਰ. ਅਤੇ ਟਰਾਂਜੈਕਸ਼ਨ ਆਈ.ਡੀ. ਵਰਗੀਆਂ ਨਿੱਜੀ ਜਾਣਕਾਰੀਆਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ।

 

 
 
 

ਅਜਿਹੇ ਯੂਜ਼ਰਜ਼ ਨਾਲ ਬੈਂਕਿੰਗ ਫਰਾਡ ਅਸਾਨੀ ਨਾਲ ਹੋ ਸਕਦਾ ਹੈ। IRCTC  ਨੇ ਲੋਕਾਂ ਨੂੰ ਇਨ੍ਹਾਂ ਜਾਣਕਾਰੀਆਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਂਝਾ ਨਾ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ IRCTC ਨੇ ਦੱਸਿਆ ਕਿ ਭਾਰਤੀ ਰੇਲਵੇ ਸਿਰਫ ਡਾਇਰੈਕਟ ਮੈਸੈਜ ਦੇ ਜ਼ਰੀਏ ਹੀ ਜਾਣਕਾਰੀ ਮੰਗਦਾ ਹੈ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ IRCTC  ਦੀ ਰਿਫੰਡ ਪ੍ਰਕਿਰਿਆ ਪੂਰੀ ਤਰ੍ਹਾਂ ਨਾਲ ਆਟੋਮੈਟਿਕ ਹੈ ਅਤੇ ਇਸ ਪ੍ਰਕਿਰਿਆ ਵਿਚ ਕਿਸੇ ਵੀ ਤਰ੍ਹਾਂ ਦੀ ਮਨੁੱਖੀ ਦਖਲਅੰਦਾਜ਼ੀ ਦੀ ਜ਼ਰੂਰਤ ਨਹੀਂ ਹੁੰਦੀ ਹੈ।

ਕਹਿਣ ਦਾ ਮਤਲਬ ਇਹ ਹੈ ਕਿ ਜੇਕਰ IRCTC  ਤੋਂ ਟਿਕਟ ਕੈਂਸਲ ਕਰਵਾਈ ਜਾਂਦੀ ਹੈ ਤਾਂ ਰਿਫੰਡ ਦੀ ਪ੍ਰਕਿਰਿਆ ਲਈ ਤੁਹਾਨੂੰ ਕਿਸੇ ਵਿਅਕਤੀ ਜਾਂ ਹੋਰ ਕਿਸੇ ਮਦਦ ਦੀ ਜ਼ਰੂਰਤ ਨਹੀਂ ਹੁੰਦੀ ਹੈ। ਅਜਿਹੇ 'ਚ ਤੁਸੀਂ ਕਿਸੇ ਕਾਲ ਜਾਂ ਮੈਸੇਜ ਤੋਂ ਸਾਵਧਾਨ ਰਹੋ। ਇਹ ਮੈਸੇਜ ਜਾਂ ਕਾਲ ਤੁਹਾਡੇ ਬੈਂਕ ਖਾਤੇ ਨੂੰ ਖਾਲ੍ਹੀ ਕਰ ਸਕਦੇ ਹਨ।

ਇਥੇ ਕਰੋ ਸ਼ਿਕਾਇਤ

ਯਾਤਰੀਆਂ ਦੀ ਸਹੂਲਤ ਲਈ IRCTC ਨੇ ਸ਼ਿਕਾਇਤ ਕਰਨ ਦੀ ਸਹੂਲਤ ਦਿੱਤੀ ਹੋਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਜੇਕਰ IRCTC iMudra ਖਾਤੇ ਵਿਚ ਤੁਹਾਨੂੰ ਕਿਸੇ ਸ਼ੱਕੀ ਗਤੀਵਿਧੀ ਦਾ ਅਹਿਸਾਸ ਹੁੰਦਾ ਹੈ ਤਾਂ ਤੁਰੰਤ 07556610661 ਨੰਬਰ 'ਤੇ ਸੰਪਰਕ ਕਰ ਸਕਦੇ ਹੋ। IRCTC iMudra ਐਪ ਨੂੰ ਪੈਸੰਜਰ ਗੂਗਲ ਪੇਅ ਸਟੋਰ ਅਤੇ ਐਪ ਸਟੋਰ ਤੋਂ ਇੰਸਟਾਲ ਕਰ ਸਕਦੇ ਹਨ। ਇਹ 24 ਘੰਟੇ ਯਾਤਰੀਆਂ ਦੀ ਸਹੂਲਤ ਲਈ ਉਪਲੱਬਧ ਹੈ। ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਆਨਲਾਈਨ ਫਰਾਡ ਦੀਆਂ ਘਟਨਾਵਾਂ ਖਾਸ ਤੌਰ 'ਤੇ ਬੈਂਕ, ਮੋਬਾਈਲ ਵਾਲੇਟ ਅਤੇ ਹੋਰ ਦੂਜੇ ਪਲੇਟਫਾਰਮ ਤੋਂ ਟਰਾਂਜੈਕਸ਼ਨ ਵਧੇ ਹਨ, ਜਿਸ ਕਾਰਨ ਫਰਾਡ ਦੀਆਂ ਸੰਭਾਵਨਾਵਾਂ ਵੀ ਵਧੀਆਂ ਹਨ।


Related News