IQQ3  ਨੇ ਫੋਨ ਕੀਮਤਾਂ ''ਚ ਕੀਤੀ ਵੱਡੀ ਕਟੌਤੀ, ਜਾਣੋ ਨਵੇਂ ਰੇਟ

Saturday, Apr 25, 2020 - 03:15 PM (IST)

ਨਵੀਂ ਦਿੱਲੀ— ਸਮਾਰਟ ਫੋਨ ਬਣਾਉਣ ਵਾਲੀ ਕੰਪਨੀ ਆਈਕਿਊ-3 (IQQ3 ) ਨੇ ਆਪਣੇ ਸਮਾਰਟ ਫੋਨ ਦੇ ਤਿੰਨ ਮਾਡਲਾਂ ਦੀਆਂ ਕੀਮਤਾਂ ਵਿਚ 4 ਹਜ਼ਾਰ ਰੁਪਏ ਤੱਕ ਦੀ ਕਮੀ ਕਰ ਦਿੱਤੀ ਹੈ।

ਕੰਪਨੀ ਨੇ ਅੱਜ ਇੱਥੇ ਜਾਰੀ ਬਿਆਨ ਵਿਚ ਕਿਹਾ ਕਿ IQQ3  ਦੇ ਸਮਾਰਟ ਫੋਨ ਦੀਆਂ ਕੀਮਤਾਂ ਵਿਚ ਇਹ ਕਟੌਤੀ ਕੀਤੀ ਗਈ ਹੈ। ਪਹਿਲÎ 8 ਜੀਬੀ ਰੈਮ ਅਤੇ 128 ਜੀਬੀ ਸਟੋਰੇਜ ਵਾਲੇ 4ਜੀ ਸਮਾਰਟ ਫੋਨ ਦੀ ਕੀਮਤ 38,990 ਰੁਪਏ ਸੀ, ਜਿਸ ਨੂੰ ਘਟਾ ਕੇ ਹੁਣ 34,990 ਰੁਪਏ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਕੰਪਨੀ ਨੇ 8 ਜੀਬੀ ਰੈਮ ਅਤੇ 256 ਜੀਬੀ ਦੀ ਸਟੋਰੇਜ ਵਾਲੇ 4ਜੀ ਸਮਾਰਟ ਫੋਨ ਦੀ ਕੀਮਤ ਨੂੰ 41,990 ਰੁਪਏ ਤੋਂ ਘਟਾ ਕੇ 37,990 ਰੁਪਏ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਜੀ. ਐੱਸ. ਟੀ. ਦਰਾਂ ਵਧਣ 'ਤੇ ਫੋਨ ਕੀਮਤਾਂ 'ਚ ਤੇਜ਼ੀ ਦਰਜ ਕੀਤੀ ਗਈ ਸੀ। ਸਰਕਾਰ ਨੇ ਫੋਨਾਂ 'ਤੇ ਜੀ. ਐੱਸ. ਟੀ. ਦਰ 18 ਫੀਸਦੀ ਕਰ ਦਿੱਤੀ ਹੈ, ਜੋ ਪਹਿਲਾਂ 12 ਫੀਸਦੀ ਸੀ। ਹਾਲਾਂਕਿ, ਲਾਕਡਾਊਨ ਦੀ ਵਜ੍ਹਾ ਨਾਲ ਸਮਾਰਟ ਫੋਨਾਂ ਦੀ ਵਿਕਰੀ ਨਹੀਂ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ IQQ3  ਦੇ ਇਸ ਕਦਮ ਮਗਰੋਂ ਹੋਰ ਕੰਪਨੀਆਂ ਵੀ ਵਿਕਰੀ ਵਧਾਉਣ ਲਈ ਕੀਮਤਾਂ 'ਚ ਕਟੌਤੀ ਕਰਨ ਦਾ ਐਲਾਨ ਕਰ ਸਕਦੀਆਂ ਹਨ।


Sanjeev

Content Editor

Related News