ਡਿਜ਼ਨੀ-ਹੌਟਸਟਾਰ ''ਤੇ IPL ਮੈਚ ਦੇਖਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ

9/5/2020 7:54:25 PM

ਮੁੰਬਈ—  ਡਿਜੀਟਲ ਪ੍ਰੋਗਰਾਮ ਪ੍ਰਸਾਰਕ ਮੰਚ ਡਿਜ਼ਨੀ+ਹੌਟਸਟਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਅਗਾਮੀ ਇੰਡੀਅਨ ਪ੍ਰੀਮੀਅਰ ਲੀਗ ਕ੍ਰਿਕਟ ਟੂਰਨਾਮੈਂਟ (ਆਈ. ਪੀ. ਐੱਲ.) ਦੇ ਮੈਚ ਉਸ ਦੇ ਸਿਰਫ ਉਹ ਗਾਹਕ ਹੀ ਦੇਖ ਸਕਣਗੇ, ਜਿਨ੍ਹਾਂ ਨੇ ਉਸ ਦੇ ਪ੍ਰੋਗਰਾਮਾਂ ਦੀ ਸਾਲਾਨਾ ਗਾਹਕੀ ਲੈ ਰੱਖੀ ਹੈ।ਆਈ. ਪੀ. ਐੱਲ.-ਟੀ20 ਦਾ 13ਵਾਂ ਸੰਸਕਰਣ 19 ਸਤੰਬਰ ਤੋਂ ਸੰਯੁਕਤ ਅਰਬ ਅਮੀਰਾਤ 'ਚ ਹੋਣ ਜਾ ਰਿਹਾ ਹੈ।

ਡਿਜ਼ਨੀ+ਹੌਟਸਟਾਰ ਨੇ ਕਿਹਾ ਕਿ ਉਸ ਦੇ ਮੰਚ 'ਤੇ ਡਿਜ਼ਨੀ-ਹੌਟਸਟਾਰ ਵੀ. ਆਈ. ਪੀ. ਪੈਕ 399 ਰੁਪਏ 'ਚ 12 ਮਹੀਨਿਆਂ ਲਈ ਉਪਲਬਧ ਹੈ। ਉੱਥੇ ਹੀ, ਡਿਜ਼ਨੀ+ਹੌਟਸਟਾਰ ਪ੍ਰੀਮੀਅਮ ਪੈਕ 1,499 ਰੁਪਏ 'ਚ 12 ਮਹੀਨਿਆਂ ਲਈ ਖਰੀਦਿਆ ਜਾ ਸਕਦਾ ਹੈ। ਕੰਪਨੀ ਨੇ ਕਿਹਾ ਕਿ ਇਨ੍ਹਾਂ ਪਲਾਨ ਵਾਲੇ ਪੁਰਾਣੇ ਤੇ ਨਵੇਂ ਗਾਹਕ ਹੀ ਆਈ. ਪੀ. ਐੱਲ. ਦਾ ਪ੍ਰਸਾਰਣ ਦੇਖ ਸਕਣਗੇ।

ਡਿਜ਼ਨੀ+ਹੌਟਸਟਾਰ ਨੇ ਕਿਹਾ ਕਿ ਉਸ ਨੇ ਵੀ. ਆਈ. ਪੀ. ਪਲਾਨ ਲੈਣ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਆਸਾਨੀ ਲਈ ਜਿਓ ਅਤੇ ਏਅਰਟੈੱਲ ਨਾਲ ਗਠਜੋੜ ਕੀਤਾ ਹੈ। ਇਹ ਦੋਵੇਂ ਕੰਪਨੀਆਂ ਇਸ ਲਈ ਅਗਾਊਂ ਭੁਗਤਾਨ 'ਤੇ 12 ਮਹੀਨਿਆਂ ਲਈ ਇਸ ਯੋਜਨਾ ਦੀ ਪੇਸ਼ਕਸ਼ ਕਰਨਗੀਆਂ। ਵਾਲਟ ਡਿਜ਼ਨੀ ਕੰਪਨੀ ਏ. ਪੀ. ਏ. ਸੀ. ਦੇ ਮੁਖੀ ਅਤੇ ਸਟਾਰ ਐਂਡ ਡਿਜ਼ਨੀ ਇੰਡੀਆ ਦੇ ਪ੍ਰਮੁੱਖ ਉਦੈ ਸ਼ੰਕਰ ਨੇ ਕਿਹਾ ਕਿ ਅਸੀਂ ਡਿਜੀਟਲ ਪ੍ਰਸਾਰਣ 'ਚ ਜੋ ਤਕਨੀਕ ਪ੍ਰਯੋਗ ਕਰਦੇ ਹਾਂ ਦਰਸ਼ਕ ਉਸ ਦੇ ਅਨੰਦ 'ਚ ਮਗਨ ਹੋ ਜਾਂਦਾ ਹੈ। ਇਹ ਤਕਨਾਲੋਜੀ ਨਵੇਂ ਗਲੋਬਲ ਪੈਟਰਨ ਸਥਾਪਿਤ ਕਰੇਗੀ। ਇਹ ਤਕਨਾਲੋਜੀ ਆਉਣ ਵਾਲੇ ਸਾਲਾਂ 'ਚ ਖੇਡ ਪ੍ਰਸਾਰਣ ਦਾ ਮਜ਼ਾ ਲੈਣ ਦੀ ਦਿਸ਼ਾ ਵੀ ਨਿਰਧਾਰਤ ਕਰੇਗੀ।


Sanjeev

Content Editor Sanjeev