iPhone 15 ਬਣਿਆ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫੋਨ, ਦੇਖੋ ਟਾਪ-10 ਦੀ ਲਿਸਟ
Saturday, Nov 09, 2024 - 10:54 PM (IST)
ਗੈਜੇਟ ਡੈਸਕ- 2024 ਦੀ ਤੀਜੀ ਤਿਮਾਹੀ (Q3) ਵਿੱਚ ਐਪਲ ਦੁਨੀਆ ਵਿੱਚ ਸਭ ਤੋਂ ਵੱਧ ਵਿਕਣ ਵਾਲੇ ਸਮਾਰਟਫ਼ੋਨਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ। ਰਿਸਰਚ ਫਰਮ ਦੀ ਰਿਪੋਰਟ ਮੁਤਾਬਕ ਇਸ ਲਿਸਟ 'ਚ ਟਾਪ 3 'ਚ ਐਪਲ ਦੇ ਫੋਨ ਹਨ। ਇਸ ਲਿਸਟ ਵਿੱਚ ਐਪਲ ਦੀ ਆਈਫੋਨ 15 ਸੀਰੀਜ਼ ਦੇ ਕਈ ਮਾਡਲ ਸ਼ਾਮਲ ਹਨ। ਉਥੇ ਹੀ ਸੈਮਸੰਗ ਨੇ ਸਭ ਤੋਂ ਵੱਧ ਮਾਡਲਾਂ ਦੇ ਨਾਲ ਇਸ ਦੀ ਸੂਚੀ ਵਿੱਚ ਜਗ੍ਹਾ ਬਣਾਈ ਅਤੇ ਪਹਿਲੀ ਵਾਰ 2018 ਤੋਂ ਬਾਅਦ ਇੱਕ Galaxy S ਡਿਵਾਈਸ ਟਾਪ-10 ਵਿੱਚ ਦਾਖਲ ਹੋਇਆ। ਇਨ੍ਹਾਂ ਟਾਪ-10 ਮਾਡਲਾਂ ਨੇ ਕੁੱਲ ਸਮਾਰਟਫੋਨ ਬਾਜ਼ਾਰ ਦਾ 19 ਫੀਸਦੀ ਹਿੱਸਾ ਹਾਸਲ ਕੀਤਾ।
ਟਾਪ-10 ਸਭ ਤੋਂ ਵੱਧ ਵਿਕਣ ਵਾਲੇ ਸਮਾਰਟਫੋਨ
ਕਾਊਂਟਰਪੁਆਇੰਟ ਰਿਸਰਚ ਮੁਤਾਬਕ, Q3 2024 'ਚ iPhone 15 ਦੁਨੀਆ 'ਚ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫੋਨ ਰਿਹਾ। ਇਸ ਤੋਂ ਬਾਅਦ ਦੂਜੇ ਅਤੇ ਤੀਜੇ ਸਥਾਨ 'ਤੇ iPhone 15 Pro Max ਅਤੇ iPhone 15 Pro ਰਹੇ। Apple ਨੇ ਕੁੱਲ ਚਾਰ ਸਥਾਨ ਹਾਸਿਲ ਕੀਤੇ, ਜਿਸ ਵਿੱਚ iPhone 14 ਨੇ ਵੀ ਸੱਤਵੇਂ ਸਥਾਨ 'ਤੇ ਆਪਣੀ ਜਗ੍ਹਾ ਬਣਾਈ।
ਰਿਸਰਚ ਨੋਟਸ ਦੇ ਅਨੁਸਾਰ, ਹਾਈ-ਐਂਡ ਮਾਰਟਫ਼ੋਨਸ ਦੀ ਵਧਦੀ ਪ੍ਰਸਿੱਧੀ ਨੇ ਐਪਲ ਨੂੰ ਇਸਦੇ ਸਟੈਂਡਰਡ ਅਤੇ ਪ੍ਰੋ ਮਾਡਲਾਂ ਦੇ ਵਿਚਕਾਰ ਵਿਕਰੀ ਦਾ ਅੰਤਰ ਘਟਾਉਣ ਵਿੱਚ ਮਦਦ ਕੀਤੀ ਹੈ। ਇਹ ਪਹਿਲੀ ਵਾਰ ਹੈ ਜਦੋਂ ਪ੍ਰੋ ਵੇਰੀਐਂਟਸ ਨੇ ਤੀਜੀ ਤਿਮਾਹੀ ਵਿੱਚ ਆਈਫੋਨ ਦੀ ਕੁੱਲ ਵਿਕਰੀ ਦਾ ਅੱਧਾ ਹਿੱਸਾ ਲਿਆ, ਜਿਸ ਨਾਲ ਐਪਲ ਨੂੰ ਉੱਚ-ਕੀਮਤ ਵਾਲੇ ਡਿਵਾਈਸਾਂ ਨੂੰ ਵੇਚਣ ਵਿੱਚ ਸਫਲਤਾ ਮਿਲੀ।
ਸੈਮਸੰਗ ਨੇ ਵੀ ਗੱਡੇ ਝੰਡੇ
ਸੈਮਸੰਗ ਨੇ ਸੂਚੀ ਵਿੱਚ ਵੱਧ ਤੋਂ ਵੱਧ 5 ਸਮਾਰਟਫੋਨ ਮਾਡਲਾਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਵਿੱਚੋਂ ਚਾਰ ਡਿਵਾਈਸ ਬਜਟ ਏ-ਸੀਰੀਜ਼ ਦੇ ਸਨ, ਹਾਲਾਂਕਿ ਸੈਮਸੰਗ ਗਲੈਕਸੀ S24 ਨੇ 10ਵਾਂ ਸਥਾਨ ਹਾਸਿਲ ਕੀਤਾ, ਜਿਸ ਨਾਲ ਉਹ 2018 ਤੋਂ ਬਾਅਦ ਟਾਪ-10 ਵਿੱਚ ਦਾਖਲ ਹੋਣ ਵਾਲੀ ਪਹਿਲੀ ਗਲੈਕਸੀ ਐੱਸ-ਸੀਰੀਜ਼ ਡਿਵਾਈਸ ਬਣ ਗਈ।