ਬਾਜ਼ਾਰ 'ਚ ਭਾਰੀ ਗਿਰਾਵਟ ਨਾਲ ਨਿਵੇਸ਼ਕਾਂ ਨੂੰ 1.56 ਲੱਖ ਕਰੋੜ ਦਾ ਨੁਕਸਾਨ

Wednesday, Oct 28, 2020 - 08:44 PM (IST)

ਮੁੰਬਈ- ਬੁੱਧਵਾਰ ਨੂੰ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 1.56 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ। ਬੀ. ਐੱਸ. ਈ. ਦਾ 30 ਸ਼ੇਅਰਾਂ ਵਾਲਾ ਸੈਂਸੈਕਸ 599.64 ਅੰਕ ਯਾਨੀ 1.48 ਫੀਸਦੀ ਦੀ ਗਿਰਾਵਟ ਨਾਲ 39,922.46 ਦੇ ਪੱਧਰ 'ਤੇ ਬੰਦ ਹੋਇਆ।

ਕਾਰੋਬਾਰ ਦੌਰਾਨ ਵਿਕਵਾਲੀ ਵਧਣ ਕਾਰਨ ਸੈਂਸੈਕਸ ਇਕ ਸਮੇਂ 747.5 ਅੰਕਾਂ 'ਤੇ ਆ ਗਿਆ ਸੀ। ਸ਼ੇਅਰ ਬਾਜ਼ਾਰ ਵਿਚ ਗਿਰਾਵਟ ਕਾਰਨ ਬੀ. ਐੱਸ. ਈ. 'ਤੇ ਸੂਚੀਬੱਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ 1,56,739.58 ਕਰੋੜ ਰੁਪਏ ਘੱਟ ਕੇ 1,58,22,119.75 ਕਰੋੜ ਰੁਪਏ ਰਹਿ ਗਿਆ। ਸੈਂਸੈਕਸ ਸਟਾਕਾਂ ਵਿਚ ਇੰਡਸਇੰਡ ਬੈਂਕ ਸਭ ਤੋਂ ਜ਼ਿਆਦਾ ਗਿਰਾਵਟ ਵਾਲਾ ਰਿਹਾ। ਇਸ ਵਿਚ 3.45 ਫੀਸਦੀ ਦੀ ਗਿਰਾਵਟ ਆਈ।

ਇਹ ਵੀ ਪੜ੍ਹੋ- 'ਕ੍ਰਿਸਮਸ ਤੱਕ ਆ ਸਕਦਾ ਹੈ ਕੋਰੋਨਾ ਟੀਕਾ, ਸਭ 'ਤੇ ਅਸਰ ਦੀ ਗਾਰੰਟੀ ਨਹੀਂ'

ਇਸ ਤੋਂ ਇਲਾਵਾ ਐੱਚ. ਡੀ. ਐੱਫ. ਸੀ., ਆਈ. ਸੀ. ਆਈ. ਸੀ. ਆਈ. ਬੈਂਕ, ਟੈੱਕ ਮਹਿੰਦਰਾ, ਬਜਾਜ ਫਾਈਨਾਂਸ, ਅਲਟ੍ਰਾਟੈਕ ਸੀਮੈਂਟ ਅਤੇ ਐੱਚ. ਡੀ. ਐੱਫ. ਸੀ. ਬੈਂਕ ਦੇ ਸ਼ੇਅਰਾਂ ਵਿਚ ਵੀ ਗਿਰਾਵਟ ਆਈ। ਅਮਰੀਕਾ ਤੇ ਯੂਰਪ 'ਚ ਕੋਰੋਨਾ ਵਾਇਰਸ ਮਹਾਮਾਰੀ ਦੇ ਵੱਧ ਰਹੇ ਮਾਮਲੇ ਅਤੇ ਅਗਲੇ ਹਫ਼ਤੇ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਨਿਵੇਸ਼ਕਾਂ ਦੇ ਸਾਵਧਾਨੀ ਰੁਖ਼ ਕਾਰਨ ਵਿਸ਼ਵ ਭਰ ਦੇ ਬਾਜ਼ਾਰਾਂ 'ਚ ਵਿਕਵਾਲੀ ਦੇਖਣ ਨੂੰ ਮਿਲੀ। ਸੈਂਸੈਕਸ 'ਚ 30 'ਚੋਂ 25 ਸਟਾਕਸ ਲਾਲ ਨਿਸ਼ਾਨ 'ਤੇ ਬੰਦ ਹੋਏ।


Sanjeev

Content Editor

Related News