ਨਿਵੇਸ਼ਕਾਂ ''ਚ ਸੋਨੇ ਦਾ ਮੋਹ ਹੋਇਆ ਭੰਗ, ਇਸ ਕਾਰਨ ਨਹੀਂ ਵਧ ਰਹੀ ਮੰਗ

Sunday, Feb 28, 2021 - 12:19 PM (IST)

ਨਵੀਂ ਦਿੱਲੀ (ਇੰਟ.) – ਬਜਟ ’ਚ ਜਦੋਂ ਸੋਨੇ ’ਤੇ ਕਸਟਮ ਡਿਊਟੀ ਘਟਾਈ ਗਈ ਤਾਂ ਸਭ ਨੂੰ ਲੱਗਾ ਕਿ ਇਸ ਨਾਲ ਸੋਨੇ ਦੀ ਵਿਕਰੀ ’ਚ ਵਾਧਾ ਦੇਖਣ ਨੂੰ ਮਿਲੇਗਾ ਪਰ ਫਿਲਹਾਲ ਤਾਂ ਗੰਗਾ ਉਲਟੀ ਵਗ ਰਹੀ ਹੈ। ਵਿਆਹਾਂ ਦੇ ਮੌਸਮ ਦੇ ਬਾਵਜੂਦ ਸੋਨੇ ਦੀ ਮੰਗ ’ਚ ਕੋਈ ਉਤਸ਼ਾਹ ਨਹੀਂ ਹੈ ਸਗੋਂ ਲੋਕ ਘਰ ’ਚ ਰੱਖੇ ਸੋਨੇ ਨਾਲ ਹੀ ਗਹਿਣੇ ਬਣਵਾ ਰਹੇ ਹਨ।

ਆਮ ਤੌਰ ’ਤੇ ਵਿਆਹਾਂ ਦਾ ਸੀਜ਼ਨ ਹੋਣ ਕਾਰਣ ਫਰਵਰੀ ਤੋਂ ਮਈ ਦਰਮਿਆਨ ਸੋਨੇ ਦੀ ਵਿਕਰੀ ਚੰਗੀ ਰਹਿੰਦੀ ਹੈ। ਇਹੀ ਕਾਰਣ ਸੀ ਕਿ ਕਸਟਮ ਡਿਊਟੀ ਅਤੇ ਸੋਨੇ ਦੇ ਭਾਅ ’ਚ ਗਿਰਾਵਟ ਨਾਲ ਜਿਊਲਰਸ ਇਸ ਸੀਜ਼ਨ ’ਚ ਚੰਗੇ ਬਿਜ਼ਨੈੱਸ ਦੀ ਉਮੀਦ ਕਰ ਰਹੇ ਸਨ ਪਰ ਹੋ ਗਿਆ ਉਲਟ। ਇਸ ਵਾਰ ਤਾਂ ਪਿਛਲੇ ਸਾਲ ਦੇ ਮੁਕਾਬਲੇ ਵਿਕਰੀ 15-20 ਫੀਸਦੀ ਤੱਕ ਘੱਟ ਹੈ।

ਇਹ ਵੀ ਪੜ੍ਹੋ : ਇਸ ਕੰਪਨੀ ਨੇ ਭਾਰਤ 'ਚ ਲਾਂਚ ਕੀਤੀ ਏਅਰ ਕੰਡੀਸ਼ਨਰਾਂ ਦੀ ਨਵੀਂ ਰੇਂਜ,ਖ਼ਾਸੀਅਤਾਂ ਜਾਣ ਹੋ 

ਵੈਕਸੀਨ ਤੋਂ ਬਾਅਦ ਨਿਵੇਸ਼ਕਾਂ ਦੀ ਦਿਲਚਸਪੀ ਘਟੀ

ਜਾਣਕਾਰਾਂ ਦੀ ਮੰਨੀਏ ਤਾਂ ਸੋਨੇ ਦੇ ਰੇਟ ’ਚ ਅਚਾਨਕ ਆਈ ਤੇਜ਼ ਗਿਰਾਵਟ ਨੇ ਪ੍ਰਚੂਨ ਖਰੀਦਦਾਰਾਂ ਦੇ ਨਾਲ-ਨਾਲ ਨਿਵੇਸ਼ਕਾਂ ਦੇ ਮਨ ’ਚ ਵੀ ਦੁਚਿੱਤੀ ਪੈਦਾ ਕਰ ਦਿੱਤੀ ਹੈ। ਜਿਥੇ ਖਰੀਦਦਾਰ ਭਾਅ ’ਚ ਹੋਰ ਗਿਰਾਵਟ ਦੀ ਉਮੀਦ ’ਚ ਬੈਠੇ ਹਨ, ਉਥੇ ਹੀ ਨਿਵੇਸ਼ਕਾਂ ਨੂੰ ਲਗਦਾ ਹੈ ਕਿ ਵੈਕਸੀਨ ਆਉਣ ਤੋਂ ਬਾਅਦ ਹੁਣ ਸੋਨੇ ’ਚ ਜ਼ਿਆਦਾ ਉਛਾਲ ਨਹੀਂ ਆਵੇਗਾ। ਇਸ ਨਾਲ ਉਨ੍ਹਾਂ ਦੀ ਸੋਨੇ ’ਚ ਦਿਲਚਸਪੀ ਘਟ ਗਈ ਹੈ।
ਦੂਜੇ ਪਾਸੇ ਲੋਕ ਹੁਣ ਘਰ ’ਚ ਮੌਜੂਦ ਸੋਨੇ ਦਾ ਹੀ ਇਸਤੇਮਾਲ ਕਰਨਾ ਬਿਹਤਰ ਸਮਝ ਰਹੇ ਹਨ। ਪਹਿਲਾਂ ਜਿਊਲਰੀ ਬਣਾਉਣ ਲਈ ਘਰ ’ਚ ਰੱਖੇ ਸੋਨੇ ਦਾ ਇਸਤੇਮਾਲ ਕਰੀਬ 10 ਤੋਂ 15 ਫੀਸਦੀ ਸੀ ਜੋ ਹੁਣ ਵਧ ਕੇ 25 ਤੋਂ 30 ਫੀਸਦੀ ’ਤੇ ਪਹੁੰਚ ਗਿਆ ਹੈ। ਹਾਲਾਂਕਿ ਜਿਊਲਰਸ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਸੋਨੇ ਦੇ ਰੇਟ ’ਚ ਸਥਿਰਤਾ ਦੇਖਣ ਨੂੰ ਮਿਲੇਗੀ।

ਇਹ ਵੀ ਪੜ੍ਹੋ : ਹੁਣ Telegram 'ਤੇ ਬਦਲੇਗਾ Chat ਦਾ ਢੰਗ, ਨਵੇਂ ਫੀਚਰਜ਼ ਵੇਖ ਕੇ ਭੁੱਲ ਜਾਵੋਗੇ Whatsapp

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News