ਰਿਲਾਇੰਸ ਰਾਈਟਸ ਇਸ਼ੂ ਨਾਲ ਨਿਵੇਸ਼ਕਾਂ ਦੀ ਚਾਂਦੀ

Friday, May 29, 2020 - 03:29 PM (IST)

ਰਿਲਾਇੰਸ ਰਾਈਟਸ ਇਸ਼ੂ ਨਾਲ ਨਿਵੇਸ਼ਕਾਂ ਦੀ ਚਾਂਦੀ

ਨਵੀਂ ਦਿੱਲੀ — ਰਿਲਾਇੰਸ ਇੰਡਸਟਰੀਜ਼ ਦੇ ਰਾਇਟ ਇਸ਼ੂ ਰਾਇਟਸ ਇੰਟਾਈਟਲਮੈਂਟ(ਆਰਈ) ਦੀ ਵਿਕਰੀ ਦਾ ਅੱਜ ਆਖਰੀ ਦਿਨ ਹੈ। ਕੱਲ੍ਹ ਵਪਾਰ ਦੇ ਬੰਦ ਹੋਣ ਤੱਕ ਰਿਲਾਇੰਸ ਆਰਈ ਤਹਿਤ ਸਟਾਕ ਮਾਰਕੀਟ ਵਿਚ ਕੁੱਲ 3.4 ਕਰੋੜ ਸ਼ੇਅਰਾਂ ਦਾ ਕਾਰੋਬਾਰ ਹੋਇਆ ਸੀ। ਜੋ ਕਿ ਰਿਲਾਇੰਸ ਆਰਈ ਵਿਚ ਇਕ ਦਿਨ 'ਚ ਹੋਣ ਵਾਲੀ ਸਭ ਤੋਂ ਵੱਧ ਸ਼ੇਅਰਾਂ ਦੀ ਟ੍ਰੇਡਿੰਗ ਹੈ। ਇਸ ਦੀ ਖਰੀਦ 20 ਮਈ ਤੋਂ ਸ਼ੁਰੂ ਹੋਈ ਸੀ।

ਸ਼ੇਅਰ ਬਾਜ਼ਾਰ ਵਿਚ ਰਿਲਾਇੰਸ ਦੇ ਰਾਇਟਸ ਇੰਟਾਈਟਲਮੈਂਟ ਦੇ ਵੇਟਿਡ ਐਸਤ ਮੁੱਲ ਯਾਨੀ 0000 ਨੇ ਨਵੀਂਆਂ ਉੱਚਾਈਆਂ ਨੂੰ ਛੋਹਿਆ ਹੈ। ਕੱਲ੍ਹ ਦਾ 00000 221.51 ਰੁਪਏ ਰਿਹਾ। ਇਹ ਪਿਛਲੇ ਦਿਨ ਦੇ ਕਾਰੋਬਾਰੀ ਮੁੱਲ ਤੋਂ 23.2 ਫੀਸਦੀ ਜ਼ਿਆਦਾ ਦਰਜ ਕੀਤਾ ਗਿਆ ਸੀ। ਰਿਲਾਇੰਸ ਦੇ ਰਾਈਟਸ ਇੰਟਾਈਟਲਮੈਂਟ ਦੀ ਕੀਮਤ 'ਚ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਛਲਾਂਗ ਸੀ। ਇਸ ਸ਼੍ਰੇਣੀ ਵਿਚ ਹੁਣ ਤੱਕ 11.1 ਕਰੋੜ ਸ਼ੇਅਰਾਂ ਦਾ ਕਾਰੋਬਾਰ ਹੋ ਚੁੱਕਾ ਹੈ। ਜਿਸਦੀ ਕੀਮਤ 2,150 ਕਰੋੜ ਰੁਪਏ ਲਗਾਈ ਗਈ ਹੈ।

3 ਜੂਨ ਨੂੰ ਬੰਦ ਹੋ ਰਿਹਾ ਹੈ ਇਸ਼ੂ

ਰਿਲਾਇੰਸ ਦਾ ਰਾਈਟ ਇਸ਼ੂ ਤਿੰਨ ਜੂਨ ਨੂੰ ਬੰਦ ਹੋ ਰਿਹਾ ਹੈ। ਜਦੋਂਕਿ ਆਰਈ 'ਚ ਖਰੀਦਦਾਰੀ ਅੱਜ 29 ਮਈ ਤੱਕ ਹੀ ਕੀਤੀ ਜਾਵੇਗੀ। ਆਰਈ ਦੇ ਬੰਦ ਹੋਣ ਦੇ ਬਾਅਦ ਇੰਨਾ ਦਾ ਆਖਰੀ ਨਿਪਟਾਰਾ ਕੀਤਾ ਜਾਵੇਗਾ। ਜਿਸ ਤੋਂ ਬਾਅਦ ਨਿਵੇਸ਼ਕ ਨੂੰ ਤਿੰਨ ਜੂਨ ਨੂੰ 1257 ਰੁਪਏ ਦੀ ਪਹਿਲੀ ਕਿਸ਼ਤ ਦਾ 25 ਫੀਸਦੀ, 314.5 ਰੁਪਏ ਦਾ ਭੁਗਤਾਨ ਕਰਨਾ ਹੈ। ਬਾਕੀ 75 ਫੀਸਦੀ ਵਿਚੋਂ 25 ਫੀਸਦੀ ਅਗਲੇ ਸਾਲ ਮਈ ਅਤੇ ਬਾਕੀ 50 ਫੀਸਦੀ ਨਵੰਬਰ 'ਚ ਭੁਗਤਾਨ ਕਰਨਾ ਹੈ।
ਅਲਾਟਮੈਂਟ ਦੇ ਬਾਅਦ ਅਤੇ ਸ਼ੇਅਰਧਾਰਕਾਂ ਦੇ ਖਾਤੇ ਵਿਚ 11 ਜੂਨ ਤੱਕ ਸ਼ੇਅਰ ਕ੍ਰੈਡਿਟ ਕਰਨ ਤੋਂ ਬਾਅਦ 12 ਜੂਨ ਤੋਂ ਅੰਸ਼ਕ ਤੌਰ 'ਤੇ ਅਦਾਇਗੀ ਵਾਲੇ ਰਾਈਟਸ ਇਸ਼ੂ 'ਚ 12 ਜੂਨ ਤੋਂ ਕਾਰੋਬਾਰ ਸ਼ੁਰੂ ਹੋਵੇਗਾ। ਰਿਲਾਇੰਸ 15 ਸ਼ੇਅਰ 'ਤੇ ਇਕ ਸ਼ੇਅਰ ਰਾਈਟ ਇਸ਼ੂ ਦੇ ਤਹਿਤ ਦੇ ਰਹੀ ਹੈ।


author

Harinder Kaur

Content Editor

Related News