ਮਿਊਚੁਅਲ ਫੰਡ ''ਚ ਨਿਵੇਸ਼ ਬਣ ਸਕਦੈ ਬੁਢਾਪੇ ਦਾ ਸਹਾਰਾ, ਮਿਲੇਗਾ ਵਧੀਆ ਰਿਟਰਨ ਤੇ ਮਾਸਿਕ ਆਮਦਨ
Monday, Aug 04, 2025 - 05:25 PM (IST)

ਬਿਜ਼ਨੈੱਸ ਡੈਸਕ - ਜਿਵੇਂ-ਜਿਵੇਂ ਉਮਰ ਵਧਦੀ ਹੈ, ਖ਼ਰਚੇ ਘੱਟ ਨਹੀਂ ਹੁੰਦੇ, ਪਰ ਆਮਦਨ ਰੁਕ ਜਾਂਦੀ ਹੈ। ਅਜਿਹੀ ਸਥਿਤੀ 'ਚ ਸਥਿਰ ਆਮਦਨ ਵਾਲੀਆਂ ਸਰਕਾਰੀ ਜਾਂ ਨਿੱਜੀ ਸਕੀਮਾਂ ਵਧੀਆ ਤਾਂ ਹਨ, ਪਰ ਤੇਜ਼ੀ ਨਾਲ ਵਧ ਰਹੀ ਮਹਿੰਗਾਈ ਦੇ ਦੌਰ ਵਿੱਚ ਇਹ ਆਮਦਨ ਕਾਫੀ ਨਹੀਂ ਹੁੰਦੀ। ਇਸ ਲਈ ਹੁਣ ਖਾਸ ਤੌਰ 'ਤੇ ਸੀਨੀਅਰ ਸਿਟੀਜ਼ਨ ਲਈ ਮਿਊਚੁਅਲ ਫੰਡ 'ਚ 11 ਤੋਂ 12 ਫੀਸਦੀ ਤੱਕ ਬਚਤ ਰਕਮ ਲਗਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਹਰ OTP ਲਈ ਕਰਨਾ ਪਵੇਗਾ ਭੁਗਤਾਨ ! ਇਸ ਨਵੇਂ ਨਿਯਮ ਨਾਲ ਪ੍ਰਭਾਵਿਤ ਹੋਵੇਗਾ ਆਮ ਆਦਮੀ
ਮਿਊਚੁਅਲ ਫੰਡਾਂ ਦੀਆਂ ਤਿੰਨ ਸ਼੍ਰੇਣੀਆਂ ਜੋ ਬੁੱਢਾਪੇ ਵਿੱਚ ਬਣ ਸਕਦੀਆਂ ਹਨ ਆਸਰਾ:
ਲਿਕਵਿਡ ਫੰਡ – ਜੇ ਤੁਸੀਂ ਆਪਣੀ ਰਕਮ ਸੇਵਿੰਗ ਅਕਾਊਂਟ ਵਿੱਚ ਰੱਖਦੇ ਹੋ, ਤਾਂ ਉਨ੍ਹਾਂ ਦੀ ਥਾਂ ਲਿਕਵਿਡ ਫੰਡ ਇੱਕ ਚੰਗਾ ਵਿਕਲਪ ਹੈ। ਇਹ 1-2% ਵਾਧੂ ਰਿਟਰਨ ਦੇਂਦੇ ਹਨ ਅਤੇ ਜਦੋਂ ਮਰਜ਼ੀ ਹੋਵੇ ਪੈਸਾ ਕੱਢਿਆ ਜਾ ਸਕਦਾ ਹੈ। 91 ਦਿਨਾਂ ਤੱਕ ਦੇ ਛੋਟੇ ਸਮੇਂ ਲਈ ਨਿਵੇਸ਼ ਕਰਨ ਵਾਲਿਆਂ ਲਈ ਇਹ ਘੱਟ ਜੋਖਮ ਵਾਲਾ ਫੰਡ ਹੈ।
ਇਹ ਵੀ ਪੜ੍ਹੋ : ਸਿਰਫ਼ 1 ਲੱਖ ਜਮ੍ਹਾਂ ਕਰਕੇ ਹਾਸਲ ਕਰੋ 14,888 ਦਾ ਫਿਕਸਡ ਰਿਟਰਨ, ਸਕੀਮ ਦੇ ਵੇਰਵੇ ਜਾਣੋ
ਡੈੱਟ ਫੰਡ – ਜੇ ਤੁਸੀਂ ਸਿਰਫ਼ ਐਫ.ਡੀ. ਵਿੱਚ ਨਿਵੇਸ਼ ਕਰਦੇ ਹੋ, ਤਾਂ ਕੁਝ ਹਿੱਸਾ ਡੈੱਟ ਫੰਡ ਵਿੱਚ ਵੀ ਲਗਾਓ। ਇਹ 8-10% ਤੱਕ ਰਿਟਰਨ ਦੇ ਸਕਦੇ ਹਨ। ਸਾਲ ਭਰ ਦੀ ਨਿਕਾਸੀ ’ਚ ਜੇ ਸਵਾ ਲੱਖ ਰੁਪਏ ਤੱਕ ਆਮਦਨ ਹੋਵੇ ਤਾਂ ਕਿਸੇ ਵੀ ਕਿਸਮ ਦਾ ਟੈਕਸ ਨਹੀਂ ਲੱਗਦਾ।
ਬੈਲੈਂਸਡ ਜਾਂ ਹਾਈਬ੍ਰਿਡ ਫੰਡ – ਇਨ੍ਹਾਂ ਵਿੱਚ ਰਿਟਰਨ ਆਮ ਤੌਰ ’ਤੇ ਐਫ.ਡੀ. ਜਾਂ ਸੇਵਿੰਗ ਸਕੀਮਾਂ ਨਾਲੋਂ ਵਧੇਰੇ ਹੁੰਦਾ ਹੈ। ਜੇ ਤੁਸੀਂ ਇੱਕ ਮੁਸ਼ਤ ਰਕਮ ਲਗਾ ਕੇ ਮਾਸਿਕ ਆਮਦਨ ਚਾਹੁੰਦੇ ਹੋ ਤਾਂ ਇਨ੍ਹਾਂ ਵਿੱਚ ਨਿਵੇਸ਼ ਕਰਕੇ SWP (ਸਿਸਟਮੈਟਿਕ ਵਿਡਰਾਅਲ ਪਲਾਨ) ਦੇ ਜ਼ਰੀਏ ਹਰ ਮਹੀਨੇ ਰਕਮ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ : ਵੱਡੀ ਖ਼ਬਰ! ਹੁਣ ਭਾਰੀ ਟ੍ਰੈਫਿਕ ਚਲਾਨ ਦਾ ਅੱਧਾ ਹਿੱਸਾ ਹੋ ਜਾਵੇਗਾ ਮੁਆਫ਼ , ਜਾਣੋ ਕਿਵੇਂ ਮਿਲੇਗੀ ਰਾਹਤ
ਨਿਵੇਸ਼ ਕਿਵੇਂ ਕਰੀਏ?
ਸੀਨੀਅਰ ਨਾਗਰਿਕ ਮਿਊਚੁਅਲ ਫੰਡ 'ਚ ਨਿਵੇਸ਼ ਕਰਨ ਲਈ ਕਿਸੇ ਰਜਿਸਟਰਡ ਫਾਇਨੈਂਸ਼ੀਅਲ ਅਡਵਾਈਜ਼ਰ ਜਾਂ ਬ੍ਰੋਕਰ ਦੇ ਰਾਹੀਂ ਅਕਾਊਂਟ ਖੋਲ੍ਹਣ। ਸਥਿਰ ਆਮਦਨ ਤੇ ਘੱਟ ਜੋਖਮ ਵਾਲੇ ਫੰਡ ਦੀ ਜਾਂਚ ਕਰਕੇ ਵਧੀਆ ਵਿਕਲਪ ਚੁਣੋ। ਹਮੇਸ਼ਾ ਯਾਦ ਰੱਖੋ, "ਮਿਊਚੁਅਲ ਫੰਡ ਬਜ਼ਾਰ ਦੇ ਜੋਖਮਾਂ ਦੇ ਅਧੀਨ ਹਨ", ਇਸ ਲਈ ਸੋਚ-ਸਮਝ ਕੇ ਪੈਸਾ ਲਗਾਓ।
ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ : ਦੋ ਬੈਂਕਾਂ ਦੇ ਰਲੇਵੇਂ ਨੂੰ ਦਿੱਤੀ ਮਨਜ਼ੂਰੀ, ਜਾਣੋ ਖ਼ਾਤਾਧਾਰਕਾਂ 'ਤੇ ਕੀ ਪਵੇਗਾ ਪ੍ਰਭਾਵ
ਨਤੀਜਾ: ਜੇ ਤੁਸੀਂ ਮਹਿੰਗਾਈ ਦੇ ਦਬਾਅ ਵਿੱਚ ਆਪਣੀ ਵਿੱਤੀ ਸਥਿਤੀ ਨੂੰ ਸਥਿਰ ਰੱਖਣਾ ਚਾਹੁੰਦੇ ਹੋ, ਤਾਂ ਮਿਊਚੁਅਲ ਫੰਡਾਂ ਵਿੱਚ ਲੋੜ ਅਨੁਸਾਰ ਨਿਵੇਸ਼ ਕਰਨਾ ਇੱਕ ਬਹੁਤ ਹੀ ਵਧੀਆ ਚੋਣ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8