Intel ਦੇ CEO ਨੇ ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ, ਇਨ੍ਹਾਂ ਮੁੱਦਿਆਂ ''ਤੇ ਕੀਤੀ ਚਰਚਾ

Thursday, Apr 07, 2022 - 01:25 PM (IST)

ਨਵੀਂ ਦਿੱਲੀ : ਟੈਕਨਾਲੋਜੀ ਕੰਪਨੀ ਇੰਟੇਲ ਦੇ ਸੀਈਓ ਪੈਟਰਿਕ ਜੇਲਸਿੰਗਰ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਦੋਵਾਂ ਵਿਚਾਲੇ ਤਕਨਾਲੋਜੀ, ਖੋਜ ਅਤੇ ਨਵੀਨਤਾ ਦੇ ਵਿਸ਼ਿਆਂ 'ਤੇ ਚਰਚਾ ਹੋਈ। ਮੀਟਿੰਗ ਤੋਂ ਬਾਅਦ ਇੰਟੈੱਲ ਦੇ ਸੀਈਓ ਵੱਲੋਂ ਕੀਤੇ ਗਏ ਟਵੀਟ 'ਤੇ ਮੋਦੀ ਪ੍ਰਤੀਕਿਰਿਆ ਦੇ ਰਹੇ ਸਨ।

 

ਜੇਲਸਿੰਗਰ ਨੇ ਟਵਿੱਟਰ 'ਤੇ ਮੋਦੀ ਨਾਲ ਆਪਣੀ ਮੁਲਾਕਾਤ ਦੀ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ, "ਭਾਰਤ ਦੇ ਨਾਲ ਇੰਟੈੱਲ ਦੀ ਤਿੰਨ ਦਹਾਕਿਆਂ ਦੀ ਸਾਂਝੇਦਾਰੀ ਦਾ ਜਸ਼ਨ ।" ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਪੇਟ੍ਰਿਕ ਜੇਲਸਿੰਗਰ ਨਾਲ ਮੁਲਾਕਾਤ ਕਰਕੇ ਖ਼ੁਸ਼ੀ ਹੋਈ। ਅਸੀਂ ਤਕਨਾਲੋਜੀ, ਖੋਜ ਅਤੇ ਨਵੀਨਤਾ ਨਾਲ ਸਬੰਧਤ ਵਿਸ਼ਿਆਂ 'ਤੇ ਸ਼ਾਨਦਾਰ ਚਰਚਾ ਕੀਤੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News