6 ਕਰੋੜ ਪ੍ਰਚੂਨ ਵਪਾਰੀਆਂ ਨੂੰ ਸਰਕਾਰ ਦੇਵੇਗੀ ਇੰਸ਼ੋਰੈਂਸ

Tuesday, Nov 27, 2018 - 01:04 PM (IST)

6 ਕਰੋੜ ਪ੍ਰਚੂਨ ਵਪਾਰੀਆਂ ਨੂੰ ਸਰਕਾਰ ਦੇਵੇਗੀ ਇੰਸ਼ੋਰੈਂਸ

ਨਵੀਂ ਦਿੱਲੀ - ਉਦਯੋਗ ਅਤੇ ਵਣਜ ਮੰਤਰਾਲਾ ਦੇਸ਼ ਦੇ 6,000 ਪ੍ਰਚੂਨ ਵਪਾਰੀਆਂ ਨੂੰ ਦੁਰਘਟਨਾ ਬੀਮਾ (ਇੰਸ਼ੋਰੈਂਸ) ਦੇਣ ਦੀ ਯੋਜਨਾ ਬਣਾ ਰਿਹਾ ਹੈ। ਉਥੇ ਹੀ ਸਰਕਾਰ ਪ੍ਰਚੂਨ ਕਾਰੋਬਾਰੀਆਂ ਲਈ ਕਈ ਹੋਰ ਸਹੂਲਤਾਂ ਲਿਆ ਰਹੀ ਹੈ। ਸਰਕਾਰ ਅਜਿਹਾ ਫਾਰਮੂਲਾ ਵੀ ਬਣਾ ਰਹੀ ਹੈ, ਜਿਸ  ਨਾਲ ਕਾਰੋਬਾਰੀ 24 ਘੰਟੇ ਕੰਮ ਕਰ ਸਕਣਗੇ।   
ਪ੍ਰਚੂਨ ਨੀਤੀ ਤਿਆਰ ਕਰਨ ਦੀ ਜ਼ਿੰਮੇਵਾਰੀ ਡਿਪਾਰਟਮੈਂਟ ਆਫ ਇੰਡਸਟ੍ਰੀਅਲ ਪਾਲਿਸੀ ਐਂਡ ਪ੍ਰਮੋਸ਼ਨ (ਡੀ. ਆਈ. ਪੀ. ਪੀ.) ਨੂੰ ਦਿੱਤੀ ਗਈ ਹੈ। ਹਾਲ ਹੀ ’ਚ ਡੀ. ਆਈ. ਪੀ. ਪੀ. ਦੇ ਅਧਿਕਾਰੀਆਂ ਅਤੇ ਪ੍ਰਚੂਨ ਕਾਰੋਬਾਰੀਆਂ ਦੇ ਵਿਚਾਲੇ ਇਸ ਨੀਤੀ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਸਰਕਾਰ ਦੀ ਨਵੀਂ ਨੀਤੀ ਨਾਲ ਦੇਸ਼ ਦੇ 6 ਕਰੋੜ ਤੋਂ ਜ਼ਿਆਦਾ ਪ੍ਰਚੂਨ ਕਾਰੋਬਾਰੀਆਂ ਨੂੰ ਲਾਭ ਹੋ ਸਕਦਾ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਦੇ ਮੁਤਾਬਕ ਦੇਸ਼ ’ਚ 6 ਕਰੋੜ ਤੋਂ ਜ਼ਿਆਦਾ ਪ੍ਰਚੂਨ ਕਾਰੋਬਾਰੀ ਹਨ। ਕਨਫੈੱਡਰੇਸ਼ਨ ਸਰਕਾਰ ਵੱਲੋਂ ਲਗਾਤਾਰ ਰਿਟੇਲ ਪਾਲਿਸੀ ਲਿਆਉਣ ਦੀ ਮੰਗ ਕਰਦੀ ਰਹੀ ਹੈ ਤਾਂ ਕਿ ਪ੍ਰਚੂਨ ਕਾਰੋਬਾਰੀ ਆਨਲਾਈਨ ਟਰੇਡ ਦਾ ਮੁਕਾਬਲਾ ਕਰ ਸਕਣ।

ਇਹ ਹੋਣਗੀਆਂ ਵਿਵਸਥਾਵਾਂ

ਈਜ਼ ਆਫ ਡੂਇੰਗ ਬਿਜ਼ਨੈੱਸ ਸੂਚੀ ’ਚ ਭਾਰਤ ਨੂੰ ਸਿਖਰ 50 ਦੇਸ਼ਾਂ ’ਚ ਸ਼ਾਮਲ ਕਰ ਕੇ  ਸਰਕਾਰ ਪ੍ਰਚੂਨ ਕਾਰੋਬਾਰ ਦੇ ਨਿਯਮਾਂ ’ਚ ਬਦਲਾਅ ਕਰਨ ਦੀ ਯੋਜਨਾ ਬਣਾ ਰਹੀ ਹੈ।  ਇਸ ਦੇ ਤਹਿਤ ਪ੍ਰਚੂਨ ਵਪਾਰ ਲਈ ਇਕ ਨੈਸ਼ਨਲ ਪਾਲਿਸੀ ਬਣਾਈ ਜਾਵੇਗੀ, ਸਪੈਸ਼ਲ ਇਕਨਾਮਿਕਸ ਜ਼ੋਨ (ਸੇਜ਼) ਦੀ ਤਰਜ਼ ’ਤੇ ਸਪੈਸ਼ਲ ਰਿਟੇਲ ਟਰੇਡ ਜ਼ੋਨ ਬਣਾਇਆ ਜਾਵੇਗਾ ਅਤੇ ਵਪਾਰੀਆਂ ਨੂੰ 365 ਦਿਨ ਕੰਮ ਕਰਨ ਦੀ ਆਗਿਆ ਮਿਲੇਗੀ। ਇੰਨਾ ਹੀ ਨਹੀਂ ਡਿਜੀਟਲ ਪੇਮੈਂਟਸ ’ਤੇ ਇਨਸੈਂਟਿਵ, ਨੈਸ਼ਨਲ ਈ-ਕਾਮਰਸ ਪਾਲਿਸੀ ਅਤੇ ਦੁਰਘਟਨਾ ਬੀਮੇ ਨਾਲ ਜੁੜੇ ਮੁੱਦਿਆਂ ਦੇ ਸਬੰਧ ’ਚ ਵਪਾਰੀਆਂ ਦੀ ਮੰਗ ’ਤੇ ਵੀ ਸਰਕਾਰ ਐਕਸ਼ਨ ਲਵੇਗੀ।

ਨਾਈਟ ਸ਼ਿਫਟ ’ਚ ਕੰਮ ਕਰ ਸਕਣਗੀਆਂ ਔਰਤਾਂ 

ਇਸ ਮੀਟਿੰਗ ’ਚ ਇਹ ਵੀ ਵਿਚਾਰਿਆ ਗਿਆ ਕਿ ਪ੍ਰਚੂਨ ਖੇਤਰ ’ਚ ਵੀ ਆਈ. ਟੀ. ਕੰਪਨੀਆਂ ਦੀ ਤਰਜ਼ ’ਤੇ ਔਰਤਾਂ  ਨਾਈਟ ਸ਼ਿਫਟ ’ਚ ਜਾਂ ਰਾਤ  8 ਵਜੇ ਤੋਂ ਬਾਅਦ ਦੁਕਾਨਾਂ ਅਤੇ ਡਿਪਾਰਟਮੈਂਟਲ ਸਟੋਰਾਂ ’ਚ ਕੰਮ ਕਰ ਸਕਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਲਈ ਸੁਰੱਖਿਅਤ ਕੰਮਕਾਜੀ ਮਾਹੌਲ ਬਣਾਏ ਜਾਣ ਦੀ ਜ਼ਰੂਰਤ ਹੈ।

2 ਸਾਲ ’ਚ 53ਵੇਂ ਸਥਾਨ ’ਤੇ ਉੱਠਿਆ ਭਾਰਤ

ਵਰਲਡ ਬੈਂਕ ਦੀ ਈਜ਼ ਆਫ ਡੂਇੰਗ ਬਿਜ਼ਨੈੱਸ ਸੂਚੀ ’ਚ ਭਾਰਤ 2 ਸਾਲ ’ਚ 53ਵੇਂ ਸਥਾਨ ’ਤੇ ਉੱਠਿਆ ਹੈ। ਇਸ ਦੇ ਨਾਲ ਭਾਰਤ 190 ਦੇਸ਼ਾਂ ’ਚੋਂ 77ਵੇਂ ਸਥਾਨ ’ਤੇ ਆ ਗਿਆ ਹੈ। ਇਹੀ ਨਹੀਂ ਭਾਰਤ ਦੱਖਣ ਏਸ਼ੀਆ ’ਚ ਈਜ਼ ਆਫ ਡੂਇੰਗ ਬਿਜ਼ਨੈੱਸ ਦੇ ਮਾਮਲੇ ’ਚ ਵੀ ਸਿਖਰ ’ਤੇ ਅਤੇ ਬ੍ਰਿਕਸ ਦੇਸ਼ਾਂ ’ਚ ਤੀਸਰੇ ਸਥਾਨ ’ਤੇ ਪਹੁੰਚ ਗਿਆ ਹੈ।


Related News