ਰੀਅਲ ਅਸਟੇਟ ਖੇਤਰ ’ਚ ਮਾਰਚ ਤਿਮਾਹੀ ’ਚ 1.3 ਅਰਬ ਡਾਲਰ ਦਾ ਸੰਸਥਾਗਤ ਨਿਵੇਸ਼ ਹੋਇਆ
Friday, Apr 04, 2025 - 12:49 AM (IST)

ਨਵੀਂ ਦਿੱਲੀ, (ਭਾਸ਼ਾ)- ਭਾਰਤੀ ਰੀਅਲ ਅਸਟੇਟ ਖੇਤਰ ’ਚ ਸੰਸਥਾਗਤ ਨਿਵੇਸ਼ ’ਚ ਵੱਡਾ ਉਛਾਲ ਆਇਆ ਹੈ। ਜਨਵਰੀ-ਮਾਰਚ ਤਿਮਾਹੀ ’ਚ ਰੀਅਲ ਅਸਟੇਟ ਖੇਤਰ ’ਚ ਸੰਸਥਾਗਤ ਨਿਵੇਸ਼ 31 ਫੀਸਦੀ ਵਧ ਕੇ 1.3 ਅਰਬ ਅਮਰੀਕੀ ਡਾਲਰ ਹੋ ਗਿਆ। ਕੋਲੀਅਰਜ਼ ਇੰਡੀਆ ਦੀ ਇਕ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ਗਈ ਹੈ।
ਰਿਪੋਰਟ ਮੁਤਾਬਕ, ਰੀਅਲ ਅਸਟੇਟ ਖੇਤਰ ’ਚ ਸੰਸਥਾਗਤ ਨਿਵੇਸ਼ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 31 ਫੀਸਦੀ ਵਧਿਆ ਹੈ। ਘਰੇਲੂ ਨਿਵੇਸ਼ ਨੇ ਮੁੱਖ ਤੌਰ ’ਤੇ ਇਸ ’ਚ ਯੋਗਦਾਨ ਪਾਇਆ ਹੈ। ਮਾਰਚ ਤਿਮਾਹੀ ’ਚ ਕੁੱਲ ਪ੍ਰਵਾਹ ’ਚ ਘਰੇਲੂ ਨਿਵੇਸ਼ ਦਾ ਹਿੱਸਾ 60 ਫੀਸਦੀ ਸੀ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ, ਘਰੇਲੂ ਨਿਵੇਸ਼ 80 ਕਰੋੜ ਡਾਲਰ ਰਿਹਾ, ਜੋ ਕਿ ਸਾਲਾਨਾ ਆਧਾਰ ’ਤੇ 75 ਫੀਸਦੀ ਦਾ ਵਾਧਾ ਹੈ।