ਇਨਫੋਸਿਸ ਨੇ ਅਮਰੀਕਾ ਵਿਚ ਸਥਾਨਕ ਲੋਕਾਂ ਦੀ ਭਰਤੀ ਕਰਕੇ ਵੀਜ਼ਾ 'ਤੇ ਨਿਰਭਰਤਾ ਘਟਾਈ

Sunday, Nov 15, 2020 - 06:52 PM (IST)

ਇਨਫੋਸਿਸ ਨੇ ਅਮਰੀਕਾ ਵਿਚ ਸਥਾਨਕ ਲੋਕਾਂ ਦੀ ਭਰਤੀ ਕਰਕੇ ਵੀਜ਼ਾ 'ਤੇ ਨਿਰਭਰਤਾ ਘਟਾਈ

ਨਵੀਂ ਦਿੱਲੀ (ਭਾਸ਼ਾ) — ਇਨਫਰਮੇਸ਼ਨ ਟੈਕਨੋਲੋਜੀ (ਆਈ.ਟੀ.) ਕੰਪਨੀ ਇੰਫੋਸਿਸ ਅਮਰੀਕਾ ਵਰਗੇ ਬਾਜ਼ਾਰਾਂ ਵਿਚ ਸਥਾਨਕ ਲੋਕਾਂ ਨੂੰ ਕੰਮ 'ਤੇ ਰੱਖਣ ਵੱਲ ਜ਼ਿਆਦਾ ਧਿਆਨ ਦੇ ਰਹੀ ਹੈ। ਇਸ ਨਾਲ ਕੰਪਨੀ 63 ਪ੍ਰਤੀਸ਼ਤ ਮੁਲਾਜ਼ਮਾਂ ਦੇ ਮਾਮਲੇ ਵਿਚ ਵੀਜ਼ਾ ਦੀ ਜ਼ਰੂਰਤ ਤੋਂ ਛੁਟਕਾਰਾ ਪਾ ਲਿਆ ਹੈ। ਇੱਥੋਂ ਤਕ ਕਿ ਯੂਰਪ, ਆਸਟਰੇਲੀਆ ਅਤੇ ਨਿਊਜ਼ੀਲੈਂਡ ਵਰਗੇ ਬਾਜ਼ਾਰਾਂ ਵਿਚ ਵੀ ਕੰਪਨੀ ਨੂੰ ਆਪਣੇ ਅੱਧੇ ਤੋਂ ਵੱਧ ਕਰਮਚਾਰੀਆਂ ਲਈ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੱਤੀ। 

ਜ਼ਿਕਰਯੋਗ ਹੈ ਕਿ ਇੰਫੋਸਿਸ ਅਮਰੀਕਾ ਨੂੰ ਆਪਣਾ ਸਭ ਤੋਂ ਵੱਡੇ ਬਾਜ਼ਾਰਾਂ ਵਿਚੋਂ ਇਕ ਮੰਨਦੀ ਹੈ। ਵੀਜ਼ਾ ਮੁੱਦੇ 'ਤੇ ਅਮਰੀਕਾ ਵਿਚ ਨਵੀਂ ਸਰਕਾਰ ਦਾ ਕੀ ਮਿਜ਼ਾਜ਼ ਹੋਵੇਗਾ, ਇਸ ਬਾਰੇ ਅਥਾਰਟੀ ਨੇ ਪਹਿਲਾਂ ਤੋਂ ਹੀ ਟਿੱਪਣੀ ਕਰਨ ਨੂੰ ਜ਼ਲਦਬਾਜ਼ੀ ਦੱਸਿਆ ਹੈ। ਹਾਲਾਂਕਿ ਕੰਪਨੀ ਨੇ ਕਿਹਾ ਕਿ ਉਸਨੂੰ ਸਥਾਨਕ ਲੋਕਾਂ ਦੀ ਭਰਤੀ ਤੋਂ ਲਾਭ ਹੋਣ ਦੀ ਉਮੀਦ ਹੈ। 

ਇਹ ਵੀ ਪੜ੍ਹੋ : ਰਿਲਾਇੰਸ ਦੀ ਪ੍ਰਚੂਨ ਸ਼ਾਖਾ ਨੇ ਅਰਬਨ ਲੈਡਰ 'ਚ 96% ਹਿੱਸੇਦਾਰੀ ਖਰੀਦੀ, 182 ਕਰੋੜ ਰੁਪਏ 'ਚ ਹੋਈ ਡੀਲ

ਵਿਸ਼ਲੇਸ਼ਕਾਂ ਦੀ ਇੱਕ ਤਾਜ਼ਾ ਬੈਠਕ ਵਿਚ ਇੰਫੋਸਿਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਪ੍ਰਵੀਨ ਰਾਓ ਨੇ ਕਿਹਾ, 'ਅਸੀਂ ਪ੍ਰਤਿਭਾ ਪ੍ਰਾਪਤ ਕਰਨ ਵਿਚ ਇੱਕ ਚੁਣੌਤੀ ਵੇਖ ਰਹੇ ਹਾਂ'। ਸੰਯੁਕਤ ਰਾਜ ਵਿਚ ਨਵੇਂ ਪ੍ਰਸਤਾਵਿਤ ਇਮੀਗ੍ਰੇਸ਼ਨ ਨਿਯਮ ਤਨਖਾਹਾਂ ਦੀ ਲਾਗਤ, ਵੀਜ਼ਾ ਦੀ ਗ੍ਰਾਂਟ, ਵੀਜ਼ਾ ਦੀ ਵੈਧਤਾ ਅਵਧੀ ਅਤੇ ਪਾਲਣਾ ਦੀ ਸਮੁੱਚੀ ਲਾਗਤ ਨੂੰ ਪ੍ਰਭਾਵਤ ਕਰ ਸਕਦੇ ਹਨ। ਅਸੀਂ ਸਥਾਨਕਕਰਨ ਪ੍ਰੋਗਰਾਮ ਤਿੰਨ ਸਾਲ ਪਹਿਲਾਂ ਸ਼ੁਰੂ ਕੀਤਾ ਸੀ। ਅਮਰੀਕਾ, ਯੂਰਪ ਅਤੇ ਆਸਟਰੇਲੀਆ ਵਿਚ ਇਸ ਪ੍ਰੋਗਰਾਮ ਦੀ ਸਹਾਇਤਾ ਨਾਲ, ਇਹ ਨਵੇਂ ਪ੍ਰਸਤਾਵਿਤ ਇਮੀਗ੍ਰੇਸ਼ਨ ਨਿਯਮਾਂ ਦੇ ਮਾੜੇ ਪ੍ਰਭਾਵਾਂ ਨੂੰ ਕੁਝ ਹੱਦ ਤਕ ਦੂਰ ਕਰਨ ਵਿਚ ਸਾਡੀ ਸਹਾਇਤਾ ਕਰੇਗੀ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਅਤੇ ਯੂਰਪੀ ਸੰਘ ਵਿਚ ਇੰਫੋਸਿਸ ਕੋਲ 8”ਨਵੀਨਤਾ ਕੇਂਦਰ, 9 ਗਲੋਬਲ ਸਾਈਬਰ ਸੁੱਰਖਿਆ ਕੇਂਦਰ (ਮੈਲਬਰਨ ਵਿੱਚ ਇੱਕ 5 ਜੀ ਸਟੂਡੀਓ ਸਮੇਤ) ਅਤੇ 7 ਗਲੋਬਲ ਸਾਈਬਰ ਸੁਰੱਖਿਆ ਕੇਂਦਰ ਹਨ।   ਰਾਓ ਨੇ ਕਿਹਾ, 'ਅਸੀਂ ਵੀਜ਼ਾ 'ਤੇ ਆਪਣੀ ਨਿਰਭਰਤਾ ਨੂੰ ਅਮਰੀਕਾ ਵਿਚ ਲਗਭਗ 63 ਪ੍ਰਤੀਸ਼ਤ ਅਤੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿਚ 50 ਪ੍ਰਤੀਸ਼ਤ ਤੋਂ ਜ਼ਿਆਦਾ ਘੱਟ ਕਰ ਦਿੱਤਾ ਹੈ। 'ਅਸੀਂ ਪਿਛਲੇ ਤਿੰਨ ਸਾਲਾਂ ਦੌਰਾਨ ਅਮਰੀਕਾ ਵਿਚ ਸਥਾਨਕ ਰੁਜ਼ਗਾਰ ਪੈਦਾ ਕਰਨ 'ਤੇ ਕੇਂਦ੍ਰਤ ਰਹੇ ਹਾਂ। 'ਇਨਫੋਸਿਸ ਨੇ ਸਤੰਬਰ 'ਚ ਕਿਹਾ ਸੀ ਕਿ ਅਗਲੇ ਦੋ ਸਾਲਾਂ ਵਿਚ ਅਮਰੀਕਾ ਵਿਚ 12,000 ਸਥਾਨਕ ਲੋਕਾਂ ਨੂੰ ਰੁਜ਼ਗਾਰ ਦੇਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ : ਬੈਂਗਲੁਰੂ 'ਚ 200 ਕਰੋੜ ਰੁਪਏ ਦੀ GST ਧੋਖਾਧੜੀ ਦਾ ਖ਼ੁਲਾਸਾ, 4 ਗਿਰਫਤਾਰ

 


author

Harinder Kaur

Content Editor

Related News