ਮੁਦਰਾਸਫੀਤੀ ਰਿਕਾਰਡ ਹੇਠਲੇ ਪੱਧਰ 'ਤੇ, ਦਰਾਂ 'ਚ ਕਟੌਤੀ ਕਰ ਸਕਦਾ ਹੈ

Monday, Jul 31, 2017 - 12:55 PM (IST)

ਮੁਦਰਾਸਫੀਤੀ ਰਿਕਾਰਡ ਹੇਠਲੇ ਪੱਧਰ 'ਤੇ, ਦਰਾਂ 'ਚ ਕਟੌਤੀ ਕਰ ਸਕਦਾ ਹੈ

ਨਵੀਂ ਦਿੱਲੀ—ਖੁਦਰਾ ਮੁਦਰਾਸਫੀਤੀ ਦੇ ਰਿਕਾਰਡ ਹੇਠਲੇ ਪੱਧਰ 'ਤੇ ਆਉਣ ਦੌਰਾਨ ਭਾਰਤੀ ਰਿਜ਼ਰਵ ਬੈਂਕ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਦੋ-ਮਹੀਨਾਵਾਰ ਮੌਦਰਿਕ ਸਮੀਖਿਆ 'ਚ ਵਿਆਜ ਦਰਾਂ 'ਚ 0.25 ਫੀਸਦੀ ਕਟੌਤੀ ਕਰ ਸਕਦਾ ਹੈ। ਵਿਸ਼ੇਸ਼ਕਾਂ ਅਤੇ ਬੈਂਕਾਂ ਨੇ ਇਹ ਰਾਏ ਜਤਾਈ ਹੈ। ਬੈਂਕਰਾਂ ਨੂੰ ਉਮੀਦ ਹੈ ਕਿ ਮੁੱਲ ਦੇ ਮੋਰਚੇ 'ਤੇ ਰਾਹਤ ਦੇ ਚੱਲਦੇ ਕੇਂਦਰੀ ਬੈਂਕ ਆਪਣੇ ਮੌਦਰਿਕ ਰੁੱਖ 'ਚ ਬਦਲਾਅ ਕਰ ਸਕਦਾ ਹੈ ਅਤੇ ਇਥੇ ਤੱਕ ਕਿ ਆਕਰਮਕ ਤਰੀਕੇ ਨਾਲ ਵਿਆਜ ਦਰ 'ਚ ਕਟੌਤੀ ਕਰ ਸਕਦਾ ਹੈ। ਕੇਂਦਰੀ ਬੈਂਕ ਨੇ ਲਗਾਤਾਰ 4 ਵਾਰ ਰੇਪੋ ਦਰ ਨੂੰ 6.25 ਫੀਸਦੀ 'ਤੇ ਕਾਇਮ ਰੱਖਿਆ ਹੈ।

PunjabKesari
ਨੋਟ ਤਸਦੀਕ ਲਈ 50 ਮਸ਼ੀਨਾਂ ਖਰੀਦੇਗਾ ਰਿਜ਼ਰਵ ਬੈਂਕ
ਰਿਜ਼ਰਵ ਬੈਂਕ ਦੇ ਚੱਲਣ ਤੋਂ ਹਟਾਏ ਗਏ 500 ਅਤੇ 1,000 ਦੇ ਨੋਟਾਂ ਸਮੇਤ ਸਭ ਰਾਸ਼ੀ ਦੇ ਨੋਟਾਂ ਦੀ ਗਿਣਤੀ, ਉਸ ਦੀ ਛਾਂਟੀ ਅਤੇ ਤਸਦੀਕ ਲਈ 50 ਮੁਦਰਾ ਤਸਦੀਕ ਅਤੇ ਪ੍ਰੋਸੈਸਿੰਗ ਮਸ਼ੀਨਾਂ ਲਿਆਉਣ ਦੀ ਯੋਜਨਾ ਬਣਾਈ ਹੈ। ਕੇਂਦਰੀ ਬੈਂਕ ਨੇ ਇਨ੍ਹਾਂ ਮਸ਼ੀਨਾਂ ਲਈ ਸੰਸਾਰਿਕ ਟੈਂਡਰ ਜਾਰੀ ਕੀਤਾ ਹੈ। ਇਨ੍ਹਾਂ ਮਸ਼ੀਨਾਂ ਨੂੰ 18 ਖੇਤਰੀ ਦਫਤਰਾਂ 'ਚ ਲਗਾਉਣ ਦੀ ਯੋਜਨਾ ਹੈ। ਅਨੁਰੋਧ ਪ੍ਰਸਤਾਵ ਦੇ ਤਹਿਤ ਮਸ਼ੀਨ ਕੰਪਿਊਟਰ ਆਧਾਰਿਤ ਅਤੇ ਮਾਈਕ੍ਰੋਪ੍ਰੋਸੈਸਰ ਕੰਟਰੋਲ ਹੋਣਾ ਚਾਹੀਦਾ। ਨਾਲ ਹੀ ਇਨ੍ਹਾਂ ਨੋਟਾਂ ਦੇ ਪ੍ਰੋਸੈਸਿੰਗ, ਗਿਣਤੀ ਅਤੇ ਛਾਂਟੀ ਅਤੇ ਤਸਦੀਕ 'ਚ ਸਮਰੱਥ ਹੋਣਾ ਚਾਹੀਦਾ। ਇਨ੍ਹਾਂ ਮਸ਼ੀਨਾਂ ਤੋਂ ਇਹ ਪਤਾ ਲਗਾਇਆ ਜਾਵੇਗਾ ਕਿ ਨੋਟ ਚਲਣ ਲਈ ਉਪਯੁਕਤ ਹਨ ਜਾਂ ਨਹੀਂ। ਇਹ ਮਸ਼ੀਨਾਂ ਰੱਦ ਹੋਏ ਨੋਟ, ਸ਼ੱਕੀ ਫਰਜੀ ਨੋਟ ਦੀ ਪਛਾਣ ਅਤੇ ਡਿਜ਼ਾਈਨ ਅਤੇ ਲੜੀ ਦੇ ਆਧਾਰ 'ਤੇ ਵੀ ਨੋਟਾਂ ਦੀ ਛਾਂਟੀ ਕਰੇਗੀ।


Related News